ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਹਵਾਈ ਅੱਡੇ 'ਤੇ ਹੁਣ ਤੁਹਾਨੂੰ ਵਰਚੁਅਲ ਬਰਫ ਯੁੱਗ ਯਾਨੀ ਆਈਸ ਏਜ਼ ਦਾ ਮਜ਼ਾ ਮਿਲੇਗਾ। ਜਦੋਂ ਤੁਸੀਂ ਰਾਜਧਾਨੀ ਦਿੱਲੀ ਪਹੁੰਚੋਗੇ ਤਾਂ ਤੁਹਾਨੂੰ ਹਵਾਈ ਅੱਡੇ ਦਾ ਨਜ਼ਾਰਾ ਕੁਝ ਬਦਲਿਆ ਹੋਇਆ ਲੱਗੇਗਾ।

ਇਹ ਖੂਬਸੂਰਤ ਤਬਦੀਲੀ ਏਅਰਪੋਰਟ ਦੇ ਟਰਮੀਨਲ-3 'ਤੇ ਵੇਖਣ ਨੂੰ ਮਿਲੇਗੀ। ਟਰਮੀਨਲ-3 'ਤੇ ਵਰਚੁਅਲ ਡੋਮ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਹੈਦਰਾਬਾਦ ਵਿੱਚ ਤਿਆਰ ਕੀਤਾ ਗਿਆ ਹੈ। ਇਹ ਡੋਮ ਟਰਮੀਨਲ-3 ਦੇ ਬੋਰਡਿੰਗ ਗੇਟ ਨੰਬਰ 41 'ਤੇ ਸਥਾਪਤ ਕੀਤਾ ਗਿਆ ਹੈ। ਇਸ ਦੀ ਤੁਲਨਾ ਦਿੱਲੀ ਦੇ ਨਹਿਰੂ ਪਲੈਨੀਟੇਰੀਅਮ ਨਾਲ ਕੀਤੀ ਜਾ ਰਹੀ ਹੈ।

ਵਰਚੁਅਲ ਟੂਰ ਵਿੱਚ ਕੀ ਵੇਖਣ ਨੂੰ ਮਿਲੇਗਾ:

ਇਸ ਵਿੱਚ ਤੁਸੀਂ ਰੋਲਰ-ਕੋਸਟਰ, ਸ਼ਹਿਰੀ ਲੈਂਡਸਕੇਪ, ਆਈਸ ਏਜ਼ ਦਾ ਸੁੰਦਰ ਨਜ਼ਾਰਾ ਅਨੁਭਵ ਕਰੋਗੇ। ਇੱਥੇ ਤੁਸੀਂ ਕੁਝ ਪਲਾਂ ਲਈ ਪੂਰੀ ਤਰ੍ਹਾਂ ਗੁੰਮ ਹੋ ਜਾਓਗੇ। ਫਿਲਹਾਲ ਇਸ ਨੂੰ 24 ਘੰਟੇ ਖੁੱਲਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਇੱਕ ਸ਼ੋਅ ਦੇ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।

ਵਰਚੁਅਲ ਰਿਐਲਟੀ ਨੂੰ ਇੱਕ ਮਿੰਨੀ ਗ੍ਰਹਿ ਵਜੋਂ ਤਰ੍ਹਾਂ ਤਿਆਰ ਕੀਤਾ ਗਿਆ ਹੈ, ਇਸ 'ਚ ਬਹੁਤ ਸਾਰੇ ਕਰਵਡ, ਗੁੰਬਦ ਦੇ ਆਕਾਰ ਦੇ 360 ਡਿਗਰੀ ਸਕ੍ਰੀਨਸ ਲਾਈਆਂ ਗਈਆਂ ਹਨ। ਇਸ ਵਿਸ਼ੇਸ਼ ਪ੍ਰਬੰਧ ਦਾ ਅਨੰਦ ਲੈਣ ਲਈ ਕੁਝ ਨਿਯਮ ਵੀ ਬਣਾਏ ਗਏ ਹਨ।

ਏਅਰਪੋਰਟ ਅਥਾਰਟੀ ਨੇ ਹੁਣ ਯਾਤਰੀਆਂ ਲਈ ਸੱਤ ਤੋਂ ਪੰਦਰਾਂ ਮਿੰਟ ਦਾ ਸਮਾਂ ਤੈਅ ਕੀਤਾ ਹੈ, ਜਿਸ ਲਈ ਲੋਕਾਂ ਨੂੰ 200 ਰੁਪਏ ਦੀ ਟਿਕਟ ਲੈਣੀ ਪਵੇਗੀ। ਕੋਰੋਨਾਵਾਇਰਸ ਕਰਕੇ ਇਸ ਨੂੰ ਵੇਖਣ ਲਈ ਪ੍ਰਤੀ ਦਿਨ ਇੱਕ ਸੀਮਾ ਤੈਅ ਕੀਤੀ ਗਈ ਹੈ, ਜਿਸ ਤਹਿਤ 80 ਯਾਤਰੀ ਰੋਜ਼ਾਨਾ ਇਸ ਦਾ ਅਨੰਦ ਲੈ ਸਕਣਗੇ।

Gold-silver price today: ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਗਿਰਾਵਟ, ਚਾਂਦੀ 60,000 ਤੋਂ ਹੇਠ ਆਈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904