ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਮੰਗਲਵਾਰ ਰਾਸ਼ਟਰਪਤੀ ਡੌਨਾਲਡ ਟਰੰਪ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ 'ਤੇ ਨਸਲਵਾਦੀ ਹੋਣ ਦੇ ਇਲਜ਼ਾਮ ਲਾਏ।


ਰਾਸ਼ਟਰਪਤੀ ਚੋਣ 'ਚ ਸੋਚ ਸਮਝ ਕੇ ਕਰੋ ਮਤਦਾਨ - ਮਿਸ਼ੇਲ


ਮਿਸ਼ੇਲ ਨੇ ਅਮਰੀਕੀਆਂ ਨੂੰ ਅਪੀਲ ਕੀਤੀ ਕਿ ਦੇਸ਼ 'ਚ ਸਥਿਰਤਾ ਲਈ ਸਾਰੇ ਰਾਸ਼ਟਰਪਤੀ ਚੋਣ 'ਚ ਸੋਚ ਸਮਝ ਕੇ ਮਤਦਾਨ ਕਰੋ। ਡੈਮੋਕ੍ਰੇਟਿਕ ਪਾਰਟੀ ਨਾਲ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਦੇ ਪੱਖ 'ਚ ਵਕਾਲਤ ਕਰਦਿਆਂ ਮਿਸ਼ੇਲ ਨੇ 24 ਮਿੰਟ ਲੰਬੇ ਵੀਡੀਓ ਸੰਦੇਸ਼ 'ਚ ਬੇਹੱਦ ਭਾਵੁਕ ਅਪੀਲ ਕੀਤੀ। ਉਨ੍ਹਾਂ ਅਮਰੀਕੀਆਂ ਨੂੰ ਕਿਹਾ ਕਿ ਦੇਸ਼ ਬੇਹੱਦ ਖਰਾਬ ਸਥਿਤੀ 'ਚ ਹੈ ਤੇ ਵੋਟਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਦਾਅ 'ਤੇ ਲੱਗਾ ਹੈ।


ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਬੇਹੱਦ ਨੇੜੇ ਆ ਚੁੱਕੀਆਂ ਹਨ। ਇਕ ਮਹੀਨੇ ਤੋਂ ਘੱਟ ਸਮਾਂ ਚੋਣਾਂ 'ਚ ਬਚਿਆ ਹੈ। ਅਜਿਹੇ 'ਚ ਰਾਸ਼ਟਰਪਤੀ ਟਰੰਪ ਚੋਣਾਂ 'ਚ ਆਪਣੀ ਜਿੱਤ ਹਾਸਲ ਕਰਨ 'ਚ ਜੁੱਟੇ ਹਨ। ਕੋਰੋਨਾ ਇਨਫੈਕਟਡ ਹੋਣ ਦੇ ਬਾਵਜੂਦਉਹ ਹਸਪਤਾਲ ਤੋਂ ਬਾਹਰ ਨਿੱਕਲ ਕੇ ਆਪਣੇ ਸਮਰਥਕਾਂ ਦਾ ਸ਼ੁਕਰੀਆ ਅਦਾ ਕਰਨ ਬਾਹਰ ਨਿੱਕਲੇ ਸਨ। ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਸੀ।


ਦਿੱਲੀ ਦੇ ਆਸਪਾਸ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵਾਧਾ, ਹਵਾ ਗੁਣਵੱਤਾ ਹੋਰ ਖਰਾਬ ਹੋਣ ਦਾ ਖਦਸ਼ਾ

ਭਾਰਤ-ਅਮਰੀਕਾ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਮੁਲਾਕਾਤ, ਦੋਵਾਂ ਦੇਸ਼ਾਂ ਦੇ ਸੰਬਧਾਂ ਦੀ ਮਜ਼ਬੂਤੀ 'ਤੇ ਦਿੱਤਾ ਜ਼ੋਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ