ਨਵੀਂ ਦਿੱਲੀ: ਕੌਮੀ ਰਾਜਧਾਨੀ 'ਚ ਮੰਗਲਵਾਰ ਸਵੇਰ ਹਵਾ ਗੁਣਵੱਤਾ ਮੱਧਮ ਸ਼੍ਰੇਣੀ 'ਚ ਦਰਜ ਕੀਤੀ ਗਈ। ਪੰਜਾਬ, ਹਰਿਆਣਾ ਅਤੇ ਆਸਪਾਸ ਦੇ ਹੋਰ ਸੂਬਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵਾਧੇ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ 'ਚ ਇਸ 'ਚ ਹੋਰ ਗਿਰਾਵਟ ਦਾ ਖਦਸ਼ਾ ਹੈ। ਬੁੱਧਵਾਰ ਵੀ ਹਵਾ ਗੁਣਵੱਤਾ ਮੱਧਮ ਸ਼੍ਰੇਣੀ 'ਚ ਬਣੀ ਰਹੇਗੀ ਤੇ ਸ਼ੁੱਕਰਵਾਰ ਤਕ ਇਸ ਦੇ ਹੋਰ ਖਰਾਬ ਹੋਣ ਦਾ ਖਦਸ਼ਾ ਹੈ।


ਸ਼ਹਿਰ 'ਚ 24 ਘੰਟਿਆਂ ਦੀ ਔਸਤ AQ1 178 ਦਰਜ ਕੀਤਾ ਗਿਆ ਹੈ, ਜੋ ਮੱਧਮ ਸ਼੍ਰੇਣੀ 'ਚ ਆਉਂਦਾ ਹੈ। ਸੋਮਵਾਰ ਇਹ 179 ਦਰਜ ਕੀਤਾ ਗਿਆ ਸੀ।


ਦਿੱਲੀ ਦੇ ਨਾਲ ਲੱਗਦੇ ਇਲਾਕਿਆਂ 'ਚ ਸਾੜੀ ਜਾ ਰਹੀ ਪਰਾਲੀ:


0 ਤੋਂ 50 ਦੇ ਵਿਚ ਏਕਿਊਆਈ ਨੂੰ ਚੰਗਾ, 51 ਤੋਂ 100 ਦੇ ਵਿਚ ਸੰਤੁਸ਼ਟੀਜਨਕ, 101 ਤੋਂ 200 ਦੇ ਵਿਚ ਮੱਧਮ, 201 ਤੋਂ 300 ਦੇ ਵਿਚ ਖਰਾਬ ਅਤੇ 301 ਤੋਂ 400 ਦੇ ਵਿਚ ਬਹੁਤ ਖਰਾਬ ਤੇ 401 ਤੋਂ 500 ਦੇ ਵਿਚ ਗੰਭੀਰ ਮੰਨਿਆ ਜਾਂਦਾ ਹੈ। System of Air Quality and Weather Forecasting And Researc ਦੇ ਮੁਤਾਬਕ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਆਸਪਾਸ ਦੇ ਖੇਤਰਾਂ 'ਚ ਪਰਾਲੀ ਸਾੜਨ ਦੀ ਘਟਨਾ 'ਚ ਵਾਧਾ ਦੇਖਿਆ ਗਿਆ ਹੈ। ਹਵਾ ਦੀ ਦਿਸ਼ਾ ਪ੍ਰਦੂਸ਼ਕਾਂ ਦੇ ਪ੍ਰਸਾਰ ਲਈ ਅਨੁਕੂਲ ਹੈ ਅਤੇ ਆਉਣ ਵਾਲੇ ਦਿਨਾਂ 'ਚ ਦਿੱਲੀ ਤੇ ਹੁਣ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਨਗੇ।


ਭਾਰਤ-ਅਮਰੀਕਾ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਮੁਲਾਕਾਤ, ਦੋਵਾਂ ਦੇਸ਼ਾਂ ਦੇ ਸੰਬਧਾਂ ਦੀ ਮਜ਼ਬੂਤੀ 'ਤੇ ਦਿੱਤਾ ਜ਼ੋਰ


ਦਿੱਲੀ 'ਚ ਡਿੱਗ ਰਿਹਾ ਤਾਪਮਾਨ:


ਸੋਮਵਾਰ ਪਰਾਲੀ ਸਾੜਨ ਦੀਆਂ 298 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਦਿੱਲੀ 'ਚ ਘੱਟੋ-ਘੱਟ ਤਾਪਮਾਨ 'ਚ ਵੀ ਗਿਰਾਵਟ ਦੇਖੀ ਗਈ ਹੈ। ਮੰਗਲਵਾਰ ਇਹ ਆਮ ਨਾਲੋਂ ਤਿੰਨ ਡਿਗਰੀ ਘੱਟ, 18-2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟ ਤਾਪਮਾਨ ਅਤੇ ਹਵਾ ਸਥਿਰ ਹੋਣ ਨਾਲ ਪ੍ਰਦੂਸ਼ਕ ਤੱਤਾਂ ਦਾ ਮੇਲ ਹੁੰਦਾ ਹੈ ਜੋ ਹਵਾ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ