ਬਾਜ਼ਾਰ ਵਿੱਚ ਨਵੀਂ ਕਿਸਮ ਦੀ ਟੈਕਨੋਲੋਜੀ ਵਾਲੇ ਸਮਾਰਟਫ਼ੋਨਾਂ ਦੀ ਮੰਗ ਇਸ ਵੇਲੇ ਕਾਫ਼ੀ ਜ਼ਿਆਦਾ ਹੈ। ਆਓ ਵੇਖੀਏ ਕਿ ਭਾਰਤੀ ਬਾਜ਼ਾਰ ’ਚ ਇਸ ਵੇਲੇ ਕਿਹੜੇ 5 ਜੀ ਸਮਾਰਟਫ਼ੋਨ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ:

APPLE iPHONE 12

ਬੀਤੇ ਅਕਤੂਬਰ ਮਹੀਨੇ ਲਾਂਚ ਹੋਏ ਇਸ ਫ਼ੋਨ ਦਾ ਡਿਸਪਲੇਅ 6.1 ਇੰਚ ਤੇ Hexa-core Apple A14 Bionic ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਫ਼ੋਨ ’ਚ 12+12 MP ਦੇ ਦੋ ਕੈਮਰਿਆਂ ਦਾ ਰੀਅਰ ਸੈੱਟਅਪ ਹੈ ਤੇ 12MP ਦਾ ਫ਼੍ਰੰਟ ਕੈਮਰਾ ਹੈ। 79,990 ਰੁਪਏ ਦੇ ਇਸ ਫ਼ੋਨ ’ਚ 2775mAh ਦੀ ਬੈਟਰੀ ਹੈ।

OnePlus 8 Pro

ਇਸ ਫ਼ੋਨ ਦੀ 6.78 ਇੰਚ ਦਾ ਵੱਡਾ ਡਿਸਪਲੇਅ ਹੈ। 54,999 ਰੁਪਏ ਕੀਮਤ ਦਾ ਇਹ ਫ਼ੋਨ ਐਂਡ੍ਰਾਇਡ 10 ਓਐੱਸ ਉੱਤੇ ਕੰਮ ਕਰਦਾ ਹੈ। ਸਮਾਰਟਫ਼ੋਨ ’ਚ Octa-core Qualcomme® Snapdragom™ 865 ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਵਿੱਚ 8ਜੀਬੀ ਰੈਮ ਹਨ। ਇਸ ਦਾ ਮੁੱਖ ਰੀਅਰ ਕੈਮਰਾ 48 ਮੈਗਾਪਿਕਸਲ ਦਾ ਤੇ ਫ਼੍ਰੰਟ ਕੈਮਰਾ 16 ਮੈਗਾਪਿਕਸਲ ਦਾ ਹੈ।

20,000 ਰੁਪਏ ਤੱਕ ਘੱਟ ਹੋਈ Apple ਦੇ ਇਸ ਮੋਬਾਈਲ ਫੋਨ ਦੀ ਕੀਮਤ, ਜਾਣੋ ਕੀ ਹਨ ਫੋਨ ਦਾ ਪ੍ਰਾਈਸ ਤੇ ਫੀਚਰਸ

Samsung Galaxy Note20 Ultra

ਇਸ ਫ਼ੋਨ ਦੀ ਸਕ੍ਰੀਨ 6.9 ਇੰਚ ਦੀ ਹੈ ਅਤੇ ਇਹ ਐਂਡ੍ਰਾੱਇਡ 10 ਓਐੱਸ ਉੱਤੇ ਕੰਮ ਕਰਦਾ ਹੈ। ਇਸ ਫ਼ੋਨ ਵਿੱਚ Octa-core Qualcomm SM8250 Snapdragon ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਦਾ ਮੁੱਖ ਰੀਅਰ ਕੈਮਰਾ 108 ਮੈਗਾਪਿਕਸਲ ਤੇ ਫ਼੍ਰੰਟ ਕੈਮਰਾ 40 ਮੈਗਾਪਿਕਸਲ ਦਾ ਹੈ। ਇੰਕ ਲੱਖ 4,999 ਰੁਪਏ ਕੀਮਤ ਦੇ ਇਸ ਫ਼ੋਨ ਦੇ 12 ਜੀਬੀ ਰੈਮ ਹਨ।

Xiaomi Mi 10

ਐਂਡ੍ਰਾੱਇਡ 10 ਓਐੱਸ ਕੰਮ ਕਰਨ ਵਾਲੇ ਸ਼ਾਓਮੀ ਦੇ ਇਸ ਫ਼ੋਨ ਦੀ ਸਕ੍ਰੀਨ 6.67 ਇੰਚ ਦੀ ਹੈ। ਇਸ ਵਿੱਚ GHz Octa-core Qualcomm SM8250 Snapdragon 865 ਪ੍ਰੋਸੈੱਸਰ ਦਿੱਤਾ ਗਿਆ ਹੈ।  8 ਜੀਬੀ ਰੈਮ ਵਾਲੇ ਇਸ ਸਮਾਰਟਫ਼ੋਨ ਵਿੱਚ ਮੁੱਖ ਰੀਅਰ ਕੈਮਰਾ 108 ਮੈਗਾਪਿਕਸਲ ਦਾ ਹੈ ਤੇ 20 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਦੀ ਕੀਮਤ 44,999 ਰੁਪਏ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ