ਐਪਲ ਆਈਫੋਨ ਮੋਬਾਈਲ ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਹਰ ਕੋਈ ਇਸ ਦੀ ਵਰਤੋਂ ਕਰਨਾ ਚਾਹੁੰਦਾ ਹੈ। ਪਰ ਕਈ ਵਾਰ ਕੀਮਤ ਜ਼ਿਆਦਾ ਹੋਣ ਕਾਰਨ ਇਹ ਇੱਛਾ ਅਧੂਰੀ ਰਹਿੰਦੀ ਹੈ। ਪਰ ਫਲਿੱਪਕਾਰਟ 'ਤੇ ਅੱਜ ਤੋਂ ਸ਼ੁਰੂ ਹੋ ਰਹੇ ਇਲੈਕਟ੍ਰਾਨਿਕ ਸੇਲ 'ਚ ਆਈਫੋਨ ਨੂੰ ਸਸਤੀ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਸ ਵਿੱਚ ਕਈ ਆਫਰ ਵੀ ਦਿੱਤੇ ਜਾ ਰਹੇ ਹਨ।
ਫਲਿੱਪਕਾਰਟ ਦੇ ਇਸ ਸੇਲ 'ਚ ਤੁਹਾਨੂੰ ਆਈਸੀਆਈਸੀਆਈ ਬੈਂਕ ਕਾਰਡ ਤੋਂ ਖਰੀਦਣ 'ਤੇ ਦਸ ਪ੍ਰਤੀਸ਼ਤ ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਵਿੱਚ ਤੁਸੀਂ ਆਈਫੋਨ 11 ਪ੍ਰੋ ਨੂੰ 20 ਹਜ਼ਾਰ ਤੱਕ ਦੀ ਛੋਟ ਦੇ ਨਾਲ ਆਰਡਰ ਕਰ ਸਕਦੇ ਹੋ। ਦਰਅਸਲ ਆਈਫੋਨ 11 ਪ੍ਰੋ ਦੀ ਕੀਮਤ 99,999 ਰੁਪਏ ਹੈ ਪਰ ਫਲਿੱਪਕਾਰਟ ਇਲੈਕਟ੍ਰਾਨਿਕਸ ਸੇਲ 'ਚ ਇਹ ਛੂਟ ਤੋਂ ਬਾਅਦ 79,999 ਰੁਪਏ 'ਚ ਮਿਲ ਰਿਹਾ ਹੈ। ਇਸ ਸੇਲ 'ਚ ਗਾਹਕਾਂ ਨੂੰ ਐਕਸਚੇਂਜ ਆਫਰ ਵੀ ਦਿੱਤੇ ਜਾ ਰਹੇ ਹਨ। ਜਿਸ ਦੇ ਤਹਿਤ ਤੁਸੀਂ 26000 ਰੁਪਏ ਤੱਕ ਦੀ ਛੂਟ ਪ੍ਰਾਪਤ ਕਰ ਸਕਦੇ ਹੋ।
Facebook ਨੇ ਚੁੱਕਿਆ Apple ਖ਼ਿਲਾਫ਼ ਵੱਡਾ ਕਦਮ, ਜਾਣੋ ਕੀ ਹੈ ਪੂਰਾ ਮਾਮਲਾ
ਆਈਫੋਨ 11 ਪ੍ਰੋ ਦਾ ਡਿਸਪਲੇਅ ਸਾਈਜ਼ 5.8 ਇੰਚ ਹੈ। ਇਸ ਤੋਂ ਇਲਾਵਾ ਡਿਸਪਲੇਅ ਸੁਪਰ ਰੇਟਿਨਾ ਐਕਸਡੀਆਰ ਨੂੰ ਵੀ ਸਪੋਰਟ ਕਰਦਾ ਹੈ। ਡਿਸਪਲੇਅ ਰੈਜ਼ੋਲਿਊਸ਼ਨ 2436x1125 ਪਿਕਸਲ ਹੈ। ਆਈਫੋਨ 11 ਪ੍ਰੋ ਆਈਫੋਨ 64 ਜੀਬੀ, 256 ਜੀਬੀ ਅਤੇ 512 ਜੀਬੀ ਸਟੋਰੇਜ ਆਪਸ਼ਨਸ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਫੋਨ 'ਚ ਏ 13 ਬਾਇਓਨਿਕ ਚਿਪਸੈੱਟ ਮੌਜੂਦ ਹੈ। ਜੋ ਫੋਨ ਦੀ ਸਪੀਡ ਨੂੰ ਤੇਜ਼ ਕਰਦਾ ਹੈ। ਆਈਫੋਨ 11 ਪ੍ਰੋ ਦੇ ਪਿਛਲੇ ਪਾਸੇ ਤਿੰਨ ਰਿਅਰ ਕੈਮਰਾ ਸੈੱਟਅਪਸ ਹਨ। ਜਿਸ ਵਿੱਚ 12 ਮੈਗਾਪਿਕਸਲ ਦਾ ਅਲਟਰਾ ਵਾਈਡ, 12 ਮੈਗਾਪਿਕਸਲ ਵਾਈਡ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਜ਼ ਨਾਈਟ ਮੋਡ ਦੇ ਨਾਲ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
20,000 ਰੁਪਏ ਤੱਕ ਘੱਟ ਹੋਈ Apple ਦੇ ਇਸ ਮੋਬਾਈਲ ਫੋਨ ਦੀ ਕੀਮਤ, ਜਾਣੋ ਕੀ ਹਨ ਫੋਨ ਦਾ ਪ੍ਰਾਈਸ ਤੇ ਫੀਚਰਸ
ਏਬੀਪੀ ਸਾਂਝਾ
Updated at:
26 Dec 2020 03:21 PM (IST)
ਐਪਲ ਆਈਫੋਨ ਮੋਬਾਈਲ ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਹਰ ਕੋਈ ਇਸ ਦੀ ਵਰਤੋਂ ਕਰਨਾ ਚਾਹੁੰਦਾ ਹੈ। ਪਰ ਕਈ ਵਾਰ ਕੀਮਤ ਜ਼ਿਆਦਾ ਹੋਣ ਕਾਰਨ ਇਹ ਇੱਛਾ ਅਧੂਰੀ ਰਹਿੰਦੀ ਹੈ। ਪਰ ਫਲਿੱਪਕਾਰਟ 'ਤੇ ਅੱਜ ਤੋਂ ਸ਼ੁਰੂ ਹੋ ਰਹੇ ਇਲੈਕਟ੍ਰਾਨਿਕ ਸੇਲ 'ਚ ਆਈਫੋਨ ਨੂੰ ਸਸਤੀ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ।
- - - - - - - - - Advertisement - - - - - - - - -