ਭਾਰਤ ਅਤੇ ਆਸਟਰੇਲੀਆ (Ind Vs Aus) ਵਿਚਾਲੇ ਬਾਕਸਿੰਗ ਡੇਅ ਟੈਸਟ ਮੈਚ (Test Match) ਮੈਲਬਰਨ ਕ੍ਰਿਕਟ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਦੇ ਪਲੇਇੰਗ ਇਲੈਵਨ ਵਿਚ ਚਾਰ ਬਦਲਾਅ ਕੀਤੇ ਗਏ ਹਨ, ਜਦਕਿ ਆਸਟਰੇਲੀਆਈ ਟੀਮ ਦੇ ਪਲੇਇੰਗ ਇਲੈਵਨ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਦੱਸ ਦਈਏ ਕਿ ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਆਸਟਰੇਲੀਆ ਦੇ ਬੱਲੇਬਾਜ਼ ਪੂਰੀ ਤਰ੍ਹਾਂ ਹਾਰ ਗਏ ਅਤੇ ਟੀਮ ਪਹਿਲੀ ਪਾਰੀ ਵਿਚ ਸਿਰਫ 195 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ। ਟੀਮ ਇੰਡੀਆ ਲਈ ਜਸਪ੍ਰੀਤ ਬੁਮਰਾਹ ਨੇ ਚਾਰ ਅਤੇ ਰਵੀਚੰਦਰਨ ਅਸ਼ਵਿਨ ਨੇ ਤਿੰਨ ਵਿਕਟ ਲਏ।
ਜਸਪ੍ਰੀਤ ਬੁਮਰਾਹ ਨੇ ਟੀਮ ਇੰਡੀਆ ਲਈ ਪਹਿਲੀ ਪਾਰੀ ਵਿੱਚ ਸਭ ਤੋਂ ਵੱਧ 4 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਨੇ 3 ਜਦਕਿ ਮੁਹੰਮਦ ਸਿਰਾਜ ਨੇ ਦੋ ਵਿਕਟਾਂ ਲਈਆਂ। ਇੱਕ ਵਿਕਟ ਰਵਿੰਦਰ ਜਡੇਜਾ ਦੇ ਖਾਤੇ ਵਿਚ ਆਈ। ਉਧਰ ਆਸਟਰੇਲੀਆ ਲਈ ਮਾਰਨਸ ਲੈਬੂਸਚੇਨ ਨੇ ਪਹਿਲੀ ਪਾਰੀ ਵਿਚ 48 ਦੌੜਾਂ ਬਣਾਈਆਂ ਜਦਕਿ ਟ੍ਰੈਵਿਸ ਹੈਡ ਨੇ 38 ਦੌੜਾਂ ਬਣਾਈਆਂ। ਮੈਥਿਊ ਵੇਡ ਨੇ 30 ਦੌੜਾਂ ਬਣਾਈਆਂ। ਸਟਾਰ ਬੱਲੇਬਾਜ਼ ਸਟੀਵ ਸਮਿਥ ਜ਼ੀਰੋ 'ਤੇ ਆਊਟ ਹੋਏ। ਆਸਟਰੇਲੀਆ ਚਕਨਾਚੂਰ ਹੋ ਗਿਆ ਜਦੋਂ ਸਮਿਥ ਆਊਟ ਹੋਇਆ।
Farmers Protest: ਗੁੰਗੀ-ਬਹਿਰੀ ਸਰਕਾਰ ਦੇ ਕੰਨਾਂ 'ਚ ਕਿਸਾਨਾਂ ਦੀ ਮੰਗਾਂ ਪਹੁੰਚਾਉਣ ਪੰਜਾਬ ਤੋਂ ਦਿਵਿਆਂਗ ਨੇ ਕੀਤੀ ਸ਼ਿਰਕਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904