ਮਸ਼ਹੂਰ ਐਪ ਵਟਸਐਪ 'ਤੇ ਯੂਜ਼ਰਸ ਨੂੰ ਆਏ ਦਿਨ ਨਵੇਂ ਫੀਚਰਸ ਦੇਖਣ ਨੂੰ ਮਿਲਦੇ ਹਨ। ਫਿਲਹਾਲ ਐਪ ਇੱਕ ਫ਼ੀਚਰ 'ਤੇ ਕੰਮ ਕਰ ਰਹੀ ਹੈ ਜੋ ਫੋਨ ਦੀ ਸਪੇਸ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ। ਦਰਅਸਲ ਵਟਸਐਪ ਸੈਲਫ-ਡਿਸਟ੍ਰਕਟਿੰਗ ਦੀ ਟੈਸਟਿੰਗ ਕਰ ਰਹੀ ਹੈ। ਮੈਸੇਜਸ ਨੂੰ ਇਸ ਫ਼ੀਚਰ ਦੇ ਜ਼ਰੀਏ ਇੱਕ ਸਮੇਂ ਬਾਅਦ ਆਪਣੇ ਆਪ ਹਟਾ ਦਿੱਤਾ ਜਾਵੇਗਾ। ਯੂਜ਼ਰਸ ਟੈਕਸਟ ਦੇ ਨਾਲ ਸੈਲਫ-ਡਿਸਟ੍ਰਕਟਿੰਗ ਫੋਟੋਆਂ ਤੇ ਵੀਡੀਓ ਭੇਜ ਸਕਣਗੇ।

ਵਟਸਐਪ ਅਪਡੇਟ ਅਤੇ ਲੇਟੈਸਟ ਫ਼ੀਚਰ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵੈਬੈਟੇਨਫੋ ਅਨੁਸਾਰ ਇਸ ਸੈਲਫ-ਡਿਸਟ੍ਰਕਟਿੰਗ ਫ਼ੀਚਰ ਨੂੰ ਐਕਸਪਾਇਰਿੰਗ ਮੀਡੀਆ ਦੇ ਨਾਮ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਫ਼ੀਚਰ ਦਾ ਹੀ ਐਕਸਟੈਂਸ਼ਨ ਹੋਵੇਗੀ। ਇੱਕ ਸੈਲਫ-ਡਿਸਟ੍ਰਕਟਿੰਗ ਮੈਸੇਜ ਤਹਿਤ ਯੂਜ਼ਰ ਦੁਆਰਾ ਭੇਜੀਆਂ ਫੋਟੋਆਂ, ਵੀਡੀਓ ਤੇ ਟੈਕਸਟ ਰਿਸੀਵਰ ਨੂੰ ਵੇਖਣ ਤੋਂ ਬਾਅਦ ਆਪਣੇ ਆਪ ਹਟਾ ਦਿੱਤਾ ਜਾਵੇਗਾ।

ਅਜੇ ਹੋ ਰਹੀ ਟੈਸਟਿੰਗ:

ਵਟਸਐਪ ਇਸ ਵਿਸ਼ੇਸ਼ ਫੀਚਰ ਦੀ ਜਾਂਚ ਹੁਣ ਕਰ ਰਿਹਾ ਹੈ। ਅਜੇ ਇਸ ਫ਼ੀਚਰ ਵਿੱਚ ਹੋਰ ਬਦਲਾਵ ਵੀ ਵੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਕੰਪਨੀ ਮਲਟੀ-ਡਿਵਾਈਸ ਸਪੋਰਟ ਫੀਚਰ ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ ਜਿਸ ਦੀ ਮਦਦ ਨਾਲ ਉਪਯੋਗਕਰਤਾ ਇੱਕੋ ਵਟਸਐਪ ਅਕਾਉਂਟ ਨੂੰ ਚਾਰ ਡਿਵਾਈਸ 'ਚ ਚਲਾ ਸਕਣਗੇ।

 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ