Paid WhatsApp, Facebook and Instagram: ਜੇਕਰ ਤੁਸੀਂ ਵੀ ਫ਼ੇਸਬੁੱਕ, ਇੰਸਟਾਗ੍ਰਾਮ ਜਾਂ ਵਟਸਐਪ ਦੀ ਅੰਨ੍ਹੇਵਾਹ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜਲਦੀ ਹੀ ਤੁਹਾਨੂੰ ਇਨ੍ਹਾਂ ਐਪਸ ਦੇ ਐਡੀਸ਼ਨਲ ਫੀਚਰਸ ਦੀ ਵਰਤੋਂ ਕਰਨ ਲਈ ਪੈਸੇ ਦੇਣੇ ਪੈ ਸਕਦੇ ਹਨ।


ਇੱਕ ਰਿਪੋਰਟ ਅਨੁਸਾਰ Meta ਜਲਦੀ ਹੀ ਪੇਡ ਯੂਜਰਾਂ ਲਈ ਐਡੀਸ਼ਨਲ ਫੀਚਰਸ ਪ੍ਰਦਾਨ ਕਰ ਸਕਦਾ ਹੈ। ਸੋਸ਼ਲ ਮੀਡੀਆ ਦਿੱਗਜ਼ ਕਥਿਤ ਤੌਰ 'ਤੇ ਫ਼ੇਸਬੁੱਕ, ਇੰਸਟਾਗ੍ਰਾਮ ਅਤੇ ਵੱਟਸਐਪ ਲਈ 'ਪੋਸੀਬਲ ਪੇਡ ਫੀਚਰਸ' 'ਤੇ ਕੰਮ ਕਰਨ ਲਈ ਕਥਿਤ ਤੌਰ 'ਤੇ ਇੱਕ ਨਵਾਂ ਪ੍ਰੋਡਕਟ ਆਰਗੇਨਾਈਜੇਸ਼ਨ ਸਥਾਪਿਤ ਕਰ ਰਿਹਾ ਹੈ। ਇਸ ਯੂਨਿਟ ਦੀ ਅਗਵਾਈ META ਦੇ ਸਾਬਕਾ ਹੈੱਡ ਆਫ਼ ਰਿਸਰਚ ਪ੍ਰਤਿਤੀ ਰਾਏ ਚੌਧਰੀ ਕਰ ਰਹੇ ਹਨ। ਸਨੈਪ ਅਤੇ ਟਵਿੱਟਰ ਸਮੇਤ ਹੋਰ ਮੁਕਾਬਲੇਬਾਜ਼ ਪਹਿਲਾਂ ਹੀ ਸਨੈਪਚੈਟ+ ਅਤੇ ਟਵਿੱਟਰ ਬਲੂ ਸਰਵਿਸਿਜ਼ ਪ੍ਰਦਾਨ ਕਰ ਰਹੇ ਹਨ, ਜਿਨ੍ਹਾਂ 'ਚ  ਕ੍ਰਿਏਟਰਸ ਲਈ ਕਈ ਐਕਸਕਲੂਸਿਵ ਫੀਚਰਸ ਹਨ।


'ਦਿ ਵਰਜ' ਦੀ ਇੱਕ ਰਿਪੋਰਟ ਦੇ ਅਨੁਸਾਰ ਮੇਟਾ ਫ਼ੇਸਬੁੱਕ, ਇੰਸਟਾਗ੍ਰਾਮ ਅਤੇ ਵੱਟਸਐਪ ਲਈ ਪੇਡ ਫੀਚਰਸ 'ਤੇ ਫੋਕਸ ਕਰਨ ਲਈ 'ਨਿਊ ਮੋਨੇਟਾਈਜੇਸ਼ਨ ਐਕਸਪੀਰੀਐਂਸ' ਨਾਂਅ ਦਾ ਇਕ ਨਵਾਂ ਡਿਜ਼ਾਈਨ ਬਣਾ ਰਹੀ ਹੈ। ਰਿਪੋਰਟ 'ਚ ਇਕ ਇੰਟਰਨਲ ਮੇਮੋ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਮੇਟਾ ਦੀ ਸਾਬਕਾ ਹੈੱਡ ਆਫ਼ ਰਿਸਰਚ ਪ੍ਰਤਿਤੀ ਰਾਏ ਚੌਧਰੀ ਗਰੁੱਪ ਦੀ ਅਗਵਾਈ ਕਰਨਗੇ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਪੇਡ ਫੀਚਰ ਕਿਸ ਤਰ੍ਹਾਂ ਦੇ ਹੋਣਗੇ। ਫਿਲਹਾਲ ਮੇਟਾ ਦੇ ਐਡ ਐਂਡ ਬਿਜਨੈੱਸ ਪ੍ਰੋਡਕਟਸ ਦੇ ਹੈੱਡ ਜੋਨ ਹੇਗਮੈਨ ਦੇ ਇਕ ਇੰਟਰਵਿਊ 'ਚ ਦਿੱਤੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੰਪਨੀ ਇਸ਼ਤਿਹਾਰ ਕਾਰੋਬਾਰ ਨੂੰ ਵਧਾਉਣ ਲਈ ਵਚਨਬੱਧ ਹੈ ਅਤੇ ਯੂਜਰਾਂ ਨੂੰ ਇਸ਼ਤਿਹਾਰਾਂ ਨੂੰ ਬੰਦ ਕਰਨ ਲਈ ਭੁਗਤਾਨ ਕਰਨ ਦੀ ਕੋਈ ਯੋਜਨਾ ਨਹੀਂ ਹੈ।


ਇਸ਼ਤਿਹਾਰਬਾਜ਼ੀ ਤੋਂ ਪੈਸਾ ਕਮਾਉਂਦੇ ਹਨ Snap, Twitter ਤੇ Meta


Snap, Twitter ਅਤੇ Meta Platforms ਆਪਣੀ ਆਮਦਨ ਦਾ ਜ਼ਿਆਦਾਤਰ ਹਿੱਸਾ ਡਿਜ਼ੀਟਲ ਇਸ਼ਤਿਹਾਰਬਾਜ਼ੀ ਵੇਚਣ ਤੋਂ ਕਮਾਉਂਦੇ ਹਨ। ਪੇਡ ਫੀਚਰਸ ਮੇਟਾ ਲਈ ਨਵੀਂ ਨਾਨ-ਐਡਵਰਟਾਈਡਿੰਗ ਆਮਦਨੀ ਜੋੜ ਸਕਦੀਆਂ ਹਨ। ਸਨੈਪ ਅਤੇ ਟਵਿੱਟਰ ਮੌਜੂਦਾ ਸਮੇਂ 'ਚ ਯੂਜਰਾਂ ਨੂੰ ਵਾਧੂ ਫੀਚਰਸ ਨੂੰ ਅਨਲੌਕ ਕਰਨ ਲਈ ਇੱਕ ਅਦਾਇਗੀ ਪੱਧਰ ਦੀ ਪੇਸ਼ਕਸ਼ ਕਰਦੇ ਹਨ। ਟਵਿੱਟਰ ਦੇ ਸਬਸਕ੍ਰਿਪਸ਼ਨ ਪ੍ਰੋਡਕਟ ਬਲੂ ਦੀ ਕੀਮਤ 4.99 ਡਾਲਰ (ਲਗਭਗ 400 ਰੁਪਏ) ਪ੍ਰਤੀ ਮਹੀਨਾ ਹੈ। ਹਾਲ ਹੀ 'ਚ ਸਨੈਪਚੈਟ+ਸਬਸਕ੍ਰਿਪਸ਼ਨ ਸਰਵਿਸ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ, ਜਿਸ ਦੀ ਕੀਮਤ 49 ਰੁਪਏ ਪ੍ਰਤੀ ਮਹੀਨਾ ਹੈ।