ਨਵੇਂ ਸਾਲ ਦੇ ਮੌਕੇ 'ਤੇ ਸੈਮਸੰਗ ਨੇ ਆਪਣੇ ਯੂਜ਼ਰਸ ਨੂੰ ਇਕ ਤੋਹਫਾ ਦਿੱਤਾ ਹੈ। ਕੰਪਨੀ ਨੇ ਆਪਣੇ ਮਸ਼ਹੂਰ ਸਮਾਰਟਫੋਨ ਸੈਮਸੰਗ ਗਲੈਕਸੀ ਏ 31 ਦੀ ਕੀਮਤ ਘਟਾ ਦਿੱਤੀ ਹੈ। ਇਹ ਫੋਨ ਪਿਛਲੇ ਸਾਲ ਬਾਜ਼ਾਰ 'ਚ 21999 ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਉਸ ਤੋਂ ਬਾਅਦ ਫੋਨ ਦੇ ਪ੍ਰਾਈਜ਼ ਘੱਟ ਹੋ ਗਏ। ਉਥੇ ਹੀ ਇਕ ਵਾਰ ਇਸ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। ਕੰਪਨੀ ਨੇ ਇਸ ਫੋਨ ਨੂੰ ਦੋ ਹਜ਼ਾਰ ਰੁਪਏ ਸਸਤਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਇਸ ਸ਼ਾਨਦਾਰ ਫੋਨ ਦੀ ਕੀਮਤ ਸਿਰਫ 17999 ਹੋ ਗਈ ਹੈ।


ਸੈਮਸੰਗ ਗਲੈਕਸੀ ਏ 31 ਵਿਚ 6.4 ਇੰਚ ਦੀ  FHD+ Infinity-U s-AMOLED ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ਵਿੱਚ ਪਰਫਾਰਮੈਂਸ ਲਈ MediaTek Helo P65 SoC ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 ਅਧਾਰਤ ਵਨ ਯੂਆਈ 'ਤੇ ਕੰਮ ਕਰਦਾ ਹੈ। ਇਹ ਡਿਊਲ ਸਿਮ ਦੇ ਨਾਲ ਆਉਂਦਾ ਹੈ। ਪਾਵਰ ਲਈ ਫੋਨ ਵਿੱਚ 5000mAh ਦੀ ਬੈਟਰੀ ਹੈ ਜੋ 15 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਸ 'ਚ 4 ਜੀ  VoLTE,  Wifi, ਬਲਿਊਟੁੱਥ, ਜੀਪੀਐਸ, ਯੂਐਸਬੀ ਟਾਈਪ ਸੀ ਪੋਰਟ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 3.5mm ਹੈੱਡਫੋਨ ਜੈਕ ਵਰਗੇ ਫੀਚਰਸ ਹਨ।

ਸੌਰਵ ਗਾਂਗੁਲੀ ਦੀ ਸਿਹਤ ਵਿਗੜੀ, ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਕਰਵਾਇਆ ਦਾਖਿਲ

ਫੋਟੋਗ੍ਰਾਫੀ ਲਈ ਫੋਨ ਦੇ ਰਿਅਰ 'ਚ ਚਾਰ ਕੈਮਰੇ ਹਨ, ਜਿਸ 'ਚ 48 + 8 + 5 + 5 ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਫਰੰਟ 'ਤੇ 20MP ਦਾ ਸੈਲਫੀ ਕੈਮਰਾ ਹੈ ਇਹ ਫ਼ੋਨ ਫੋਟੋਆਂ ਅਤੇ ਵੀਡਿਓ ਲਈ ਬੈਸਟ ਆਪਸ਼ਨ ਸਾਬਤ ਹੋ ਸਕਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ