Online Scam Alert: ਅੱਜਕੱਲ੍ਹ ਆਨਲਾਈਨ ਖਰੀਦਦਾਰੀ ਦਾ ਰੁਝਾਨ ਚੱਲ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਹੋਵੇ ਜਾਂ ਆਮ ਦਿਨ, ਹਰ ਕੋਈ ਹੁਣ ਘਰ ਹੀ ਸਾਮਾਨ ਮੰਗਾਉਣਾ ਪਸੰਦ ਕਰਦਾ ਹੈ। ਅਜਿਹੇ 'ਚ ਸਾਈਬਰ ਧੋਖੇਬਾਜ਼ਾਂ ਨੇ ਇਸ ਨੂੰ ਧੋਖਾਧੜੀ ਦਾ ਨਵਾਂ ਤਰੀਕਾ ਬਣਾਇਆ ਹੈ।
ਹੁਣ ਆਨਲਾਈਨ ਪ੍ਰੋਡਕਟਾਂ ਦੀ ਡਿਲੀਵਰੀ ਦੇ ਨਾਂ 'ਤੇ ਧੋਖਾਧੜੀ ਹੋ ਰਹੀ ਹੈ। ਜੇਕਰ ਤੁਸੀਂ ਇਸ ਪ੍ਰਤੀ ਸੁਚੇਤ ਅਤੇ ਸਾਵਧਾਨ ਨਹੀਂ ਹੋ ਰਹੇ ਹੋ ਤਾਂ ਤੁਹਾਡਾ ਬੈਂਕ ਬੈਲੇਂਸ ਲੁੱਟਿਆ ਜਾ ਸਕਦਾ ਹੈ। ਸਾਈਬਰ ਧੋਖਾਧੜੀ ਕਾਰਨ ਨੁਕਸਾਨ ਹੋ ਸਕਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਲੜਕੀ ਨੇ ਅਜਿਹੇ ਹੀ ਇਕ ਧੋਖੇ ਦੀ ਵੀਡੀਓ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ: Smartphone Tips: ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਨਾ ਕਰੋ ਇਹ 4 ਗਲਤੀਆਂ, ਜਾਣਾ ਪੈ ਸਕਦਾ ਜੇਲ!
ਇਸ ਕੁੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸ਼ੇਅਰ ਕਰਦਿਆਂ ਹੋਇਆਂ ਦੱਸਿਆ ਕਿ ਸਾਈਬਰ ਫਰਾਡ ਤੁਹਾਡੇ ਨਾਲ ਸੰਪਰਕ ਕਰਕੇ ਕਹਿੰਦੇ ਹਨ, ਡਿਲੀਵਰੀ ਬੁਆਏ ਨੂੰ ਘਰ ਦਾ ਪਤਾ ਲੱਭਣ ਵਿੱਚ ਪਰੇਸ਼ਾਨੀ ਹੋ ਰਹੀ ਹੈ। ਇਸ ਲਈ ਉਹ ਇੱਕ ਨੰਬਰ ਡਾਇਲ ਕਰਕੇ ਡਿਲਵਰੀ ਬੁਆਏ ਨਾਲ ਸੰਪਰਕ ਕਰਨ ਨੂੰ ਕਹਿੰਦੇ ਹਨ।
ਅਸੀਂ ਤੁਹਾਨੂੰ ਕਿਸੇ ਡਿਲੀਵਰੀ ਬੁਆਏ ਨਾਲ ਸੰਪਰਕ ਕਰਨ ਤੋਂ ਪਹਿਲਾਂ ਕੰਪਨੀ ਐਕਸਟੈਂਸ਼ਨ ਕੋਡ *401* ਡਾਇਲ ਕਰਨ ਦੀ ਅਪੀਲ ਕਰਦੇ ਹਾਂ। ਇਸ ਕੋਡ ਨੂੰ ਡਾਇਲ ਕਰਨ ਨਾਲ ਪੂਰੀ ਗੇਮ ਖ਼ਤਮ ਹੋ ਜਾਵੇਗਾ। ਇਸ ਵੀਡੀਓ ਵਿੱਚ ਜਾਣੋ ਕਿ ਕਿਵੇਂ ਕੁੜੀ ਨਾਲ ਹੋਈ ਧੋਖਾਧੜੀ
ਇਹ ਵੀ ਪੜ੍ਹੋ: Mobile Apps: ਕੀ ਤੁਸੀਂ ਵੀ ਆਪਣੇ ਮੋਬਾਈਲ 'ਚ ਇਸ ਤਰ੍ਹਾਂ ਡਿਲੀਟ ਕਰਦੇ ਹੋ ਐਪਸ? ਸੱਚ ਜਾਣ ਕੇ ਉੱਡ ਜਾਣਗੇ ਹੋਸ਼
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।