Oppo F17 and F17 Pro Launching in India:  Oppo F17 Pro ਅਤੇ Oppo F17 ਸਮਾਰਟਫੋਨ ਅੱਜ ਭਾਰਤ 'ਚ ਲਾਂਚ ਹੋਣ ਜਾ ਰਹੇ ਹਨ।ਕੰਪਨੀ ਅੱਜ ਸ਼ਾਮ 7 ਵਜੇ ਡਿਜੀਟਲ ਲਾਂਚ ਕਰਨ ਜਾ ਰਹੀ ਹੈ।ਜਿਸ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੇਖਿਆ ਜਾ ਸਕਦਾ ਹੈ।ਫਿਲਹਾਲ Oppo F17 ਬਾਰੇ ਕੁਝ ਬਹੁਤੀ ਜਾਣਕਾਰੀ ਤਾਂ ਮੌਜੂਦ ਨਹੀਂ ਹੈ ਪਰ Oppo F17 Pro ਬਾਰੇ ਤੁਹਾਨੂੰ ਕੁਝ ਖਾਸ ਗੱਲਾ ਦੱਸਦੇ ਹਾਂ।

Oppo F17 Pro ਛੇ ਕੈਮਰਿਆਂ ਨਾਲ ਲੈਸ ਹੈ, ਇਹ 30W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ 'ਚ 6.43" ਦੀ ਸੁਪਰ ਐਮੋਲਡ ਡਿਸਪਲੇ ਸਕ੍ਰੀਨ ਹੈ।

[mb]1599021340[/mb]

Oppo ਨੇ ਫਿਲਹਾਲ F17 ਅਤੇ F17 Pro ਮਾਡਲ ਦੀ ਕੀਮਤ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ Oppo F17 Pro ਮਾਡਲ 25,000 ਦੇ ਕਰੀਬ ਹੋਏਗਾ।ਇਸ ਮੁਤਾਬਿਕ Oppo F17 ਮਾਡਲ ਥੋੜਾ ਸਸਤਾ ਹੋਵੇਗਾ। ਹੁਣ ਇੰਤਜ਼ਾਰ ਹੈ ਇਸ ਦੇ ਅਸਲ ਕੀਮਤ ਅਤੇ ਹੋਰ ਫਿਚਰਜ਼ ਬਾਰੇ ਜਾਨਣ ਦਾ ਜੋ ਅੱਜ ਸ਼ਾਮ ਨੂੰ ਲਾਂਚ ਈਵੈਂਟ ਤੋਂ ਬਾਅਦ ਹੀ ਪਤਾ ਲੱਗੇਗਾ।ਇਸ ਲਾਂਚ ਈਵੈਂਟ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਯੂਟੀਊਬ ਤੇ ਲਾਇਵ ਸਟ੍ਰੀਮ ਹੋਏਗਾ।

[mb]1598613627[/mb]

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, Oppo F17 Pro ਕੁੱਲ ਰੂਪ ਵਿੱਚ ਛੇ ਕੈਮਰੇ ਦੇ ਨਾਲ ਆਵੇਗਾ, ਚਾਰ ਪਿਛਲੇ ਪਾਸੇ ਅਤੇ ਦੋ ਅਗਲੇ ਪਾਸੇ। ਫੋਨ 'ਚ 6.43 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਹੋਵੇਗੀ ਅਤੇ ਇਸ' ਚ 30W VOOC ਫਲੈਸ਼ ਚਾਰਜ 4.0 ਦਾ ਸਮਰਥਨ ਮਿਲੇਗਾ। ਇਸ 'ਚ 3.5mm ਹੈੱਡਫੋਨ ਜੈਕ, USB ਟਾਈਪ-ਸੀ ਪੋਰਟ ਅਤੇ 7.48mm ਦੀ ਮੋਟਾਈ ਹੋਵੇਗੀ।

 ਇਹ ਵੀ ਪੜ੍ਹੋFarmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ