ਮੋਗਾ: ਇੱਥੇ ਦੇ ਇੱਕ ਪਿੰਡ ਚੂਹੜਚੱਕ ਦੀ 17 ਸਾਲਾ ਲੜਕੀ ਦਾ ਉਸ ਦੇ ਹੀ ਪਿੰਡ ਦੇ ਲੜਕੇ ਨਾਲ ਪ੍ਰੇਮ ਸਬੰਧ ਸੀ। ਜਦੋਂ ਲੜਕੀ ਦੇ ਪਿਓ ਨੂੰ ਇਨ੍ਹਾਂ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਿਆ ਤਾਂ ਉਸ ਨੇ ਆਪਣੀ ਹੀ ਧੀ ਦਾ ਗਲਾ ਘੁੱਟ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਤਲ ਤੋਂ ਬਾਅਦ ਲਾਸ਼ ਨੂੰ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ।

ਥਾਣਾ ਅਜੀਤਵਾਲ ਦੇ ਮੁਖੀ ਮੁਖ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਦਾ ਉਸ ਦੇ ਪਿੰਡ ਦੇ ਲੜਕੇ ਨਾਲ ਪ੍ਰੇਮ ਸੰਬੰਧ ਸੀ, ਜਿਸ ਦਾ ਮ੍ਰਿਤਕਾ ਦੇ ਪਿਤਾ ਨੂੰ ਪਤਾ ਲੱਗ ਗਿਆ। ਉਸ ਤੋਂ ਇਹ ਬਰਦਾਸ਼ਤ ਨਾ ਹੋਇਆ। ਆਪਣੀ ਅਣਖ਼ ਦੀ ਖਾਤਰ ਉਸ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਪਿੰਡ ਵਿੱਚ ਬਣੇ ਛੱਪੜ ਵਿੱਚ ਸੁੱਟ ਦਿੱਤਾ।



ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪਿਤਾ ਖਿਲਾਫ ਧਾਰਾ 302 ਤੇ 201 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੱਗੇ ਪਤਾ ਲਾਇਆ ਜਾਵੇਗਾ ਕਿ ਇਸ ਕਤਲ ਵਿੱਚ ਹੋਰ ਕੌਣ ਸ਼ਾਮਲ ਸੀ।

ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹੋਏ ਹਮਲੇ ਦੀ ਐਸਆਈਟੀ ਵੱਲੋਂ ਜਾਂਚ ਸ਼ੁਰੂ, ਮਿਲੇ ਕੁਝ ਅਹਿਮ ਸਬੂਤ.

Child Marriage: ਨਾਨੇ ਨੇ ਪੈਸੇ ਖਾਤਰ 13 ਸਾਲਾ ਨਾਬਾਲਗ ਬੱਚੀ ਦਾ 30 ਸਾਲਾ ਲੜਕੇ ਨਾਲ ਕੀਤਾ ਵਿਆਹ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904