ਨਵੀਂ ਦਿੱਲੀ: ਚੀਨ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀਆਂ ਵਿਚੋਂ ਇਕ Oppo ਅੱਜ ਆਪਣਾ ਨਵਾਂ ਸਮਾਰਟਫ਼ੋਨ F19 ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਇਸ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਤੁਸੀਂ ਕੰਪਨੀ ਦੇ ਇਸ ਲਾਈਵ ਇਵੈਂਟ ਨੂੰ ਓਪੋ ਇੰਡੀਆ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਵੇਖ ਸਕਦੇ ਹੋ।


Oppo ਦਾ ਇਹ ਫ਼ੋਨ 33W ਦੇ ਫਾਸਟ ਚਾਰਜਿੰਗ ਸਪੋਰਟ ਨਾਲ ਲੈਸ ਹੋਵੇਗਾ। ਪਰਫ਼ਾਰਮੈਂਸ ਲਈ ਇਸ 'ਚ ਕਵਾਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਦਿੱਤਾ ਜਾਵੇਗਾ। ਫ਼ੋਨ ਦੀ ਕੀਮਤ 15,000 ਰੁਪਏ ਤੋਂ ਘੱਟ ਹੋ ਸਕਦੀ ਹੈ। ਆਓ ਜਾਣਦੇ ਹਾਂ ਫ਼ੋਨ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ।ਸਪੈਸੀਫ਼ਿਕੇਸ਼ਨਜ਼
Oppo F19 ਫ਼ੋਨ 'ਚ 6.43 ਇੰਚ ਦੀ ਫੁੱਲ ਐਚਡੀ+AMOLED ਡਿਸਪਲੇ ਦਿੱਤੀ ਗਈ ਹੈ। ਇਸ 'ਚ ਪੰਚ ਹੋਲ ਕੱਟ ਆਊਟ ਮਿਲੇਗਾ, ਜਿਸ 'ਚ ਸੈਲਫ਼ੀ ਕੈਮਰਾ ਹੈ। ਫ਼ੋਨ ਕਵਾਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। ਇਸ 'ਚ 6GB  ਰੈਮ ਅਤੇ 128GB ਇੰਟਰਨਲ ਸਟੋਰੇਜ਼ ਦਿੱਤੀ ਜਾ ਸਕਦੀ ਹੈ।


ਕੈਮਰਾ


ਫ਼ੋਟੋਗ੍ਰਾਫ਼ੀ ਲਈ Oppo F19 ਫ਼ੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ। ਨਾਲ ਹੀ ਫ਼ੋਨ 'ਚ 2 ਮੈਗਾਪਿਕਸਲ ਦੇ ਦੋ ਹੋਰ ਕੈਮਰਾ ਸੈਂਸਰ ਦਿੱਤੇ ਜਾ ਸਕਦੇ ਹਨ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਜਾ ਸਕਦਾ ਹੈ।


ਦਮਦਾਰ ਬੈਟਰੀ ਮਿਲੇਗੀ


ਪਾਵਰ ਲਈ Oppo F19 'ਚ 5000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 33W ਫ਼ਾਸਟ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫ਼ੋਨ ਨੂੰ 5 ਮਿੰਟ ਚਾਰਜ ਕਰਕੇ ਉਹ ਸਾਢੇ 5 ਘੰਟੇ ਤਕ ਕਾਲਿੰਗ ਅਤੇ 2 ਘੰਟੇ ਯੂਟਿਊਬ ਚਲਾ ਸਕਣਗੇ। ਫ਼ੋਨ ਦੀ ਕੀਮਤ 15000 ਰੁਪਏ ਤੋਂ ਘੱਟ ਹੋ ਸਕਦੀ ਹੈ।


Samsung Galaxy F12 ਨਾਲ ਹੋਵੇਗਾ ਮੁਕਾਬਲਾ


Oppo F19 ਦਾ ਮੁਕਾਬਲਾ ਭਾਰਤ 'ਚ Samsung Galaxy F12 ਨਾਲ ਹੋਵੇਗਾ। ਇਸ ਫ਼ੋਨ 'ਚ 6.5 ਇੰਚ ਦੀ ਐਚਡੀ ਪਲੱਸ ਇਨਫਿਨਿਟੀ ਵੀ ਡਿਸਪਲੇਅ ਹੈ, ਜੋ 90Hz ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਫ਼ੋਨ ਐਂਡਰਾਇਡ 11 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ ਫ਼ੋਨ Exynos 850 ਪ੍ਰੋਸੈਸਰ ਨਾਲ ਲੈਸ ਹੈ। ਫ਼ੋਟੋਗ੍ਰਾਫ਼ੀ ਲਈ ਕਵਾਡ ਰੀਅਰ ਕੈਮਰਾ ਸੈਟਅਪ ਇਸ ਫ਼ੋਨ 'ਚ ਦਿੱਤਾ ਜਾ ਸਕਦਾ ਹੈ, ਜਿਸ ਦਾ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। 4GB ਰੈਮ ਅਤੇ 64GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 10,999 ਰੁਪਏ ਹੈ, ਜਦਕਿ ਇਸ ਦੇ 4GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 11,999 ਰੁਪਏ ਰੱਖੀ ਗਈ ਹੈ।