ਸਮਾਰਟਫੋਨ ਕੰਪਨੀ ਓਪੋ ਨੇ ਆਪਣਾ ਨਵਾਂ ਫੋਨ Oppe Reno 4SE ਲਾਂਚ ਕਰ ਦਿੱਤਾ ਹੈ। ਫਿਲਹਾਲ ਇਹ ਫੋਨ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਦੋ ਵੇਰੀਐਂਟਾਂ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। 5 ਜੀ ਨੈੱਟਵਰਕ ਸਪੋਰਟ ਨਾਲ ਲੈਸ ਇਸ ਫੋਨ 'ਚ ਤੁਹਾਨੂੰ ਤਿੰਨ ਕੱਲਰ ਆਪਸ਼ਨ ਮਿਲਣਗੇ। ਇਸ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜੋ ਤੁਹਾਡੇ ਫੋਟੋਗ੍ਰਾਫੀ ਦੇ ਤਜ਼ਰਬੇ ਨੂੰ ਹੋਰ ਬਿਹਤਰ ਬਣਾਏਗਾ। ਆਓ ਜਾਣਦੇ ਹਾਂ ਫੋਨ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ।

[mb]1600754829[/mb]

Oppo Reno 4 SE ਦੇ ਫੀਚਰ

Oppo Reno 4 SE 'ਚ 6.43 ਇੰਚ ਦੀ ਫੁੱਲ ਐਚਡੀ+ AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। 60Hz ਦੀ ਰਿਫਰੈਸ਼ ਰੇਟ ਨਾਲ ਦਿੱਤੇ ਗਏ ਇਸ ਡਿਸਪਲੇਅ ਦੀ ਸਕ੍ਰੀਨ ਟੂ ਬਾਡੀ ਰੇਸ਼ੋ 90.8 ਪ੍ਰਤੀਸ਼ਤ ਹੈ। ਫੋਨ ਵਿੱਚ ਔਕਟਾ-ਕੋਰ ਮੀਡੀਆਟੈਕ Dimensity 720 SoC ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 'ਤੇ ਅਧਾਰਤ ColorOS 7.2 'ਤੇ ਕੰਮ ਕਰਦਾ ਹੈ।

ਬੈਟਰੀ

ਬੈਟਰੀ ਦੀ ਗੱਲ ਕਰੀਏ ਤਾਂ ਇਸ 'ਚ 4300mAh ਦੀ ਬੈਟਰੀ ਦਿੱਤੀ ਗਈ ਹੈ, ਜੋ 65 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿੱਚ ਇੱਕ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ ਜੋ ਤੁਹਾਡੇ ਫੋਨ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।

ਕੈਮਰਾ

ਫੋਟੋਆਂ ਲਈ ਓਪੋ ਦੇ ਇਸ ਫੋਨ ਵਿੱਚ ਤਿੰਨ ਰੀਅਰ ਕੈਮਰਾ ਦਿੱਤੇ ਗਏ ਹਨ। ਇਸ ਵਿੱਚ ਇੱਕ 48 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਂਜ਼, ਇੱਕ 48 ਮੈਗਾਪਿਕਸਲ ਦੇ ਪ੍ਰਾਇਮਰੀ ਲੈਂਜ਼ ਤੇ ਇੱਕ 2 ਮੈਗਾਪਿਕਸਲ ਮੈਕਰੋ ਲੈਂਜ਼ ਸ਼ਾਮਲ ਹਨ। ਸੈਲਫੀ ਲਈ ਇਸ ਫੋਨ ਵਿੱਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਕੀਮਤ

ਚੀਨ ਵਿੱਚ ਓਪੋ ਰੇਨੋ 4 ਐਸਈ ਦੇ 8 ਜੀਬੀ ਰੈਮ + 128 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 2499 ਯੂਆਨ ਯਾਨੀ ਤਕਰੀਬਨ 27,100 ਰੁਪਏ ਤੇ 8 ਜੀਬੀ ਰੈਮ + 256 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 2799 ਰੁਪਏ ਯਾਨੀ ਕਰੀਬ 30,400 ਰੁਪਏ ਹੈ। ਹੈ। ਚੀਨ ਵਿਚ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕੀਤੀ ਗਈ ਹੈ। ਫੋਨ ਸੁਪਰ ਫਲੈਸ਼ ਬਲੈਕ, ਸੁਪਰ ਫਲੈਸ਼ ਬਲੂ ਤੇ ਸੁਪਰ ਫਲੈਸ਼ ਵ੍ਹਾਈਟ ਕੱਲਰ ਆਪਸ਼ਨ 'ਚ ਉਪਲੱਬਧ ਹੈ।