Paytm Fastag: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਪੇਟੀਐਮ ਪੇਮੈਂਟਸ ਬੈਂਕ ਦੇ ਖਿਲਾਫ਼ ਕਾਰਵਾਈ ਕੀਤੀ ਹੈ ਅਤੇ 15 ਮਾਰਚ ਦੀ ਸਮਾਂ ਸੀਮਾ ਤੋਂ ਬਾਅਦ, ਪੇਟੀਐਮ ਫਾਸਟੈਗ ਵੀ ਬੇਕਾਰ ਹੋ ਗਿਆ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਅਜੇ ਵੀ Paytm FASTag ਦੀ ਮਦਦ ਨਾਲ ਟੋਲ ਦਾ ਭੁਗਤਾਨ ਕਰਨ ਦੇ ਯੋਗ ਹਨ। ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਲਝਣ ਤੋਂ ਬਚਣ ਲਈ, ਕੰਪਨੀ ਨੇ ਸਭ ਤੋਂ ਵਧ ਪੁੱਛੇ ਜਾਣ ਵਾਲੇ ਸਵਾਲਾਂ (FAQs) ਦੇ ਜਵਾਬ ਸਾਂਝੇ ਕੀਤੇ ਹਨ।
ਕਈ ਪੇਟੀਐਮ ਫਾਸਟੈਗ ਉਪਭੋਗਤਾਵਾਂ ਦੇ ਮਨ ਵਿੱਚ ਇੱਕ ਸਵਾਲ ਸੀ ਕਿ ਕੀ ਉਹ 15 ਮਾਰਚ ਦੀ ਸਮਾਂ ਸੀਮਾ ਤੋਂ ਬਾਅਦ ਵੀ ਇਸਦੀ ਮਦਦ ਨਾਲ ਟੋਲ ਦਾ ਭੁਗਤਾਨ ਕਰ ਸਕਦੇ ਹਨ ਜਾਂ ਨਹੀਂ। ਜਵਾਬ 'ਹਾਂ' ਹੈ। ਹਾਂ, Paytm FASTag ਦੀ ਮਦਦ ਨਾਲ ਅਜੇ ਵੀ ਟੋਲ ਜਾਂ ਪਾਰਕਿੰਗ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਪਰ ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ। ਉਪਭੋਗਤਾ ਉਦੋਂ ਤੱਕ ਟੋਲ ਦਾ ਭੁਗਤਾਨ ਕਰਨ ਦੇ ਯੋਗ ਹੁੰਦੇ ਹਨ ਜਦੋਂ ਤੱਕ ਉਨ੍ਹਾਂ ਕੋਲ ਆਪਣੇ ਪੇਟੀਐਮ ਫਾਸਟੈਗ ਵਿੱਚ ਫੰਡ ਹੁੰਦੇ ਹਨ।
ਨਵਾਂ ਰੀਚਾਰਜ ਕਰਵਾਉਂਣ ਦਾ ਕੋਈ ਵਿਕਲਪ ਨਹੀਂ ਹੈ
15 ਮਾਰਚ ਤੋਂ ਬਾਅਦ, Paytm FASTag ਉਪਭੋਗਤਾਵਾਂ ਲਈ ਸਭ ਤੋਂ ਵੱਡੀ ਪਾਬੰਦੀ ਇਹ ਹੈ ਕਿ ਉਹ ਕੋਈ ਨਵਾਂ ਟਾਪ-ਅੱਪ ਜਾਂ ਰੀਚਾਰਜ ਨਹੀਂ ਕਰ ਸਕਦੇ ਹਨ। ਇਸ ਤਰ੍ਹਾਂ, ਮੌਜੂਦਾ ਰਕਮ ਨਾਲ ਟੋਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ, ਪਰ ਇਹ ਰਕਮ ਖ਼ਤਮ ਹੁੰਦੇ ਹੀ ਫਾਸਟੈਗ ਨੂੰ ਬਦਲਣਾ ਹੋਵੇਗਾ। ਜੇਕਰ ਸਰਲ ਭਾਸ਼ਾ ਵਿੱਚ ਸਮਝੀਏ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਤੁਹਾਡੇ ਪਰਸ ਵਿੱਚ ਕੁਝ ਪੈਸੇ ਹਨ, ਜੋ ਖ਼ਰਚ ਕੀਤੇ ਜਾ ਸਕਦੇ ਹਨ ਪਰ ਤੁਸੀਂ ਇਸ ਪਰਸ ਵਿੱਚ ਹੋਰ ਪੈਸੇ ਨਹੀਂ ਰੱਖ ਸਕਦੇ।
ਰਿਫੰਡ ਲੈਣਾ ਇੱਕ ਬਿਹਤਰ ਵਿਕਲਪ ਹੋਵੇਗਾ
ਭਾਵੇਂ ਤੁਹਾਡੇ ਕੋਲ ਇਸ ਸਮੇਂ ਪੇਟੀਐਮ ਫਾਸਟੈਗ ਵਿੱਚ ਵੱਡੀ ਰਕਮ ਹੈ ਅਤੇ ਤੁਸੀਂ ਇਸਦੀ ਵਰਤੋਂ ਜਾਰੀ ਰੱਖਦੇ ਹੋ, ਤਾਂ ਰਿਫੰਡ ਲੈਣਾ ਅਤੇ ਇਸ ਫਾਸਟੈਗ ਨੂੰ ਬੰਦ ਕਰਨਾ ਅਤੇ ਨਵਾਂ ਫਾਸਟੈਗ ਲੈਣਾ ਬਿਹਤਰ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਜੇਕਰ ਤੁਹਾਡੇ Paytm FASTag ਵਿੱਚ ਫੰਡ ਲੰਬੇ ਸਫਰ ਦੌਰਾਨ ਖ਼ਤਮ ਹੋ ਜਾਂਦੇ ਹਨ, ਤਾਂ ਤੁਹਾਨੂੰ ਟੋਲ ਬੂਥ 'ਤੇ ਫਸਣਾ ਪਵੇਗਾ ਅਤੇ FASTag ਨਾ ਹੋਣ ਕਾਰਨ ਦੁੱਗਣਾ ਟੋਲ ਅਦਾ ਕਰਨਾ ਪੈ ਸਕਦਾ ਹੈ।
Paytm FASTag ਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਸਪੱਸ਼ਟ ਕੀਤਾ ਹੈ ਕਿ ਫਾਸਟੈਗ ਨੂੰ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਟਰਾਂਸਫਰ ਨਹੀਂ ਕੀਤਾ ਜਾ ਸਕਦਾ। ਅਜਿਹੀ ਸਥਿਤੀ ਵਿੱਚ, Paytm FASTag ਨੂੰ ਬੰਦ ਕਰਨਾ ਹੋਵੇਗਾ ਅਤੇ ਕਿਸੇ ਹੋਰ ਬੈਂਕ ਦਾ FASTag ਲੈਣਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਇਸ ਸਮੇਂ ਲਗਭਗ 40 ਬੈਂਕ ਅਤੇ ਸੇਵਾ ਪ੍ਰਦਾਤਾ ਫਾਸਟੈਗ ਖਾਤੇ ਬਣਾਉਣ ਦਾ ਵਿਕਲਪ ਪੇਸ਼ ਕਰਦੇ ਹਨ। ਤੁਸੀਂ ਘਰ ਬੈਠੇ ਵੀ ਫਾਸਟੈਗ ਆਰਡਰ ਕਰ ਸਕਦੇ ਹੋ।
ਇਹ ਵੀ ਪੜ੍ਹੋ: Cardiac Arrest: ਬਾਥਰੂਮ 'ਚ ਹਾਰਟ ਅਟੈਕ ਦਾ ਖਤਰਾ! ਨਹਾਉਂਦੇ ਸਮੇਂ ਇਹ ਗਲਤੀਆਂ ਦਿਲ ਦੀ ਸਿਹਤ 'ਤੇ ਪੈ ਸਕਦੀਆਂ ਭਾਰੀ
ਤੁਹਾਨੂੰ ਦੱਸ ਦੇਈਏ, ਪੇਟੀਐਮ ਫਾਸਟੈਗ ਦਾ ਰਿਫੰਡ ਪ੍ਰਾਪਤ ਕਰਨ ਲਈ, ਤੁਹਾਨੂੰ ਪੇਟੀਐਮ ਐਪ ਦੇ ਹੈਲਪ ਐਂਡ ਸਪੋਰਟ ਸੈਕਸ਼ਨ ਵਿੱਚ ਜਾਣਾ ਹੋਵੇਗਾ ਅਤੇ ਇਸਨੂੰ ਡੀਐਕਟੀਵੇਟ ਕਰਨਾ ਹੋਵੇਗਾ। ਇਸ ਤੋਂ ਬਾਅਦ ਮੌਜੂਦਾ ਰਕਮ ਨੂੰ ਰਿਫੰਡ ਵਜੋਂ Paytm ਵਾਲੇਟ ਵਿੱਚ ਕ੍ਰੈਡਿਟ ਕੀਤਾ ਜਾਵੇਗਾ।