Google ਦਾ Paytm ਤੇ ਵੱਡਾ ਐਕਸ਼ਨ, ਪਲੇ ਸਟੋਰ ਤੋਂ ਹਟਾਇਆ

ਏਬੀਪੀ ਸਾਂਝਾ Updated at: 18 Sep 2020 04:42 PM (IST)

Google ਨੇ Paytm ਐਪ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। Google ਨੇ ਪਾਲਿਸੀ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪਲੇ ਸਟੋਰ ਤੋਂ ਹਟਾ ਦਿੱਤਾ ਹੈ।

NEXT PREV

ਨਵੀਂ ਦਿੱਲੀ: Google ਨੇ Paytm ਐਪ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। Google ਨੇ ਪਾਲਿਸੀ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪਲੇ ਸਟੋਰ ਤੋਂ ਹਟਾ ਦਿੱਤਾ ਹੈ। Google ਨੇ ਕਿਹਾ ਕਿ ਇਹ ਸਪੋਰਟਸ ਸੱਟੇਬਾਜ਼ੀ ਨੂੰ ਉਤਸ਼ਾਹਤ ਕਰਨ ਵਾਲੇ App ਦੀ ਆਗਿਆ ਨਹੀਂ ਦਿੰਦਾ ਹੈ ਤੇ ਅਜਿਹੇ ਐਪਸ ਨੂੰ Google ਪਲੇ ਸਟੋਰ ਤੋਂ ਹਟਾ ਦਿੱਤਾ ਜਾਵੇਗਾ।

Google ਦੇ ਫੈਸਲੇ ਤੋਂ ਬਾਅਦ, ਪੇਟੀਐਮ ਨੇ ਟਵੀਟ ਕੀਤਾ-


 


Google ਨੇ ਇੱਕ ਬਲਾਗ ਪੋਸਟ ਵਿੱਚ ਕਿਹਾ, 

ਅਸੀਂ ਆਨਲਾਈਨ ਕੈਸੀਨੋ ਨੂੰ ਇਜ਼ਾਜ਼ਤ ਨਹੀਂ ਦਿੰਦੇ, ਨਾ ਹੀ ਕਿਸੇ ਅਨਿਯਮਿਤ ਜੂਆ ਖੇਡ ਐਪ ਦੀ ਹਮਾਇਤ ਕਰਦੇ ਹਾਂ ਜੋ ਖੇਡਾਂ ਦੀ ਸੱਟੇਬਾਜ਼ੀ ਦੀ ਸਹੂਲਤ ਦਿੰਦਾ ਹੈ।" ਇਸ ਵਿੱਚ ਉਹ ਐਪ ਸ਼ਾਮਲ ਹਨ ਜੋ ਗਾਹਕਾਂ ਨੂੰ ਕਿਸੇ ਬਾਹਰੀ ਵੈਬਸਾਈਟ ਤੇ ਜਾਣ ਲਈ ਉਤਸ਼ਾਹਤ ਕਰਦੇ ਹਨ ਜੋ ਪੈਸੇ ਲੈ ਕੇ ਖੇਡਾਂ ਵਿੱਚ ਪੈਸੇ ਜਾਂ ਨਕਦ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਹ ਸਾਡੀਆਂ ਨੀਤੀਆਂ ਦੀ ਉਲੰਘਣਾ ਹੈ। -


ਭਾਰਤ ਵਿੱਚ ਆਈਪੀਐਲ ਵਰਗੇ ਵੱਡੇ ਖੇਡ ਪ੍ਰੋਗਰਾਮਾਂ ਤੋਂ ਪਹਿਲਾਂ ਅਜਿਹੀਆਂ ਐਪਸ ਵੱਡੀ ਗਿਣਤੀ ਵਿੱਚ ਲਾਂਚ ਕੀਤੀਆਂ ਜਾਂਦੀਆਂ ਹਨ।ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਤਾਜ਼ਾ ਸੀਜ਼ਨ ਯੂਏਈ ਵਿੱਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਹੈ।

 

- - - - - - - - - Advertisement - - - - - - - - -

© Copyright@2024.ABP Network Private Limited. All rights reserved.