ਨਵੀਂ ਦਿੱਲੀ: ਪਿਛਲੇ ਤਿੰਨ ਸਾਲਾਂ ਤੋਂ ਐਪਲ ਖਾਸ ਤੌਰ 'ਤੇ ਭਾਰਤ ਲਈ iOS ਫੀਚਰਸ ਡਿਜ਼ਾਈਨ ਕਰ ਰਿਹਾ ਹੈ। ਇਸ ਵਾਰ ਕੰਪਨੀ ਨੇ iOS 14 ਵਿਚ ਐਸਐਮਐਸ ਸਪੈਮ ਫਿਲਟਰਿੰਗ, ਨਵੇਂ ਫੋਂਟ, ਨਵਾਂ ਆਈਮੈਸੇਜ ਵਰਗੇ ਫਾਚਰਸ ਦਿੱਤੇ ਹਨ। ਆਓ ਜਾਣਦੇ ਹਾਂ ਆਈਓਐਸ 14 ਦੇ ਸਾਰੇ ਫੀਚਰਸ ਬਾਰੇ।

SMS ਫਿਲਟਰ:

ਐਪਲ ਨੇ ਭਾਰਤੀ ਯੂਜ਼ਰਸ ਲਈ iOS 14 ਵਿੱਚ ਖਾਸ SMS ਫਿਲਟਰ ਫੀਚਰਸ ਸ਼ਾਮਲ ਕੀਤਾ ਹੈ। ਅਪਡੇਟ ਤੋਂ ਬਾਅਦ ਆਈਫੋਨ ਗੈਰ ਜ਼ਰੂਰੀ ਜ਼ਰੂਰੀ ਮੈਸੇਜ ਨੂੰ ਵੱਖਰੇ ਤੌਰ 'ਤੇ ਕ੍ਰਮਬੱਧ ਕਰੇਗਾ। ਇਹ ਸਾਰੇ ਮੈਸੇਜ ਕੈਟੇਗਿਰੀ ਮੁਤਾਬਕ ਪ੍ਰਮੋਸ਼ਨਲ, ਟ੍ਰਾਂਜੇਕਸ਼ਨਲ ਅਤੇ ਜੰਕ ਫੋਲਡਰਾਂ ਵਿੱਚ ਰੱਖੇ ਜਾਣਗੇ. ਇਸ ਤੋਂ ਇਲਾਵਾ ਸਪੈਮ ਫਿਲਟਰ ਦਾ ਫੀਚਰ ਵੀ ਦਿੱਤਾ ਗਿਆ ਹੈ। ਐਪਲ ਦਾ ਕਹਿਣਾ ਹੈ ਕਿ ਆਈਓਐਸ 14 ਵਿੱਚ SMS ਐਪ ਆਪਣੇ ਆਪ ਫਿਲਟਰ ਅਤੇ ਐਸਐਮਐਸ ਲੇਬਲ ਕਰਨ ਦੇ ਯੋਗ ਹੋਵੇਗਾ।

ਮੈਸੇਜ  ਇਫੈਕਟ:

ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਇਨ੍ਹਾਂ ਤਿਉਹਾਰਾਂ ਦੇ ਮੌਕੇ 'ਤੇ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਐਪਲ ਨੇ ਆਈਓਐਸ 14 ਵਿਚ ਭਾਰਤੀ ਯੂਜ਼ਰਸ ਨੂੰ ਧਿਆਨ ਵਿਚ ਰੱਖਦੇ ਹੋਏ ਫੁਲ ਸਕ੍ਰੀਨ ਇਫੈਕਟ ਦਾ ਸਮਰਥਨ ਕੀਤਾ ਹੈ। ਉਦਾਹਰਣ ਦੇ ਲਈ, ਜੇ ਤੁਸੀਂ ਹੈਪੀ ਹੋਲੀ, ਹੈਲੀ ਦੀਵਾਲੀ ਜਾਂ ਹੈਪੀ ਬਰਥਡੇ ਮੈਸੇਡ ਭੇਜਦੇ ਹੋ, ਤਾਂ ਉਹ ਮੈਸੇਜ ਤੁਹਾਡੇ ਆਈਫੋਨ ਦੀ ਪੂਰੀ ਸਕ੍ਰੀਨ 'ਤੇ ਦਿਖਾਈ ਦਵੇਗਾ।

ਨਵਾਂ ਫੋਂਟ:

ਐਪਲ ਨੇ ਭਾਰਤੀ ਯੂਜ਼ਰਸ ਲਈ iOS 14 ਵਿਚ ਨਵੇਂ ਫੋਂਟ ਸ਼ਾਮਲ ਕੀਤੇ ਹਨ। ਇਸ ਵਿਚ ਦਸਤਾਵੇਜ਼ ਲਈ 20 ਨਵੇਂ ਫੋਂਟਾਂ ਅਤੇ ਪਹਿਲਾਂ ਤੋਂ ਮੌਜੂਦ 18 ਫੋਂਟਾਂ ਨੂੰ ਵੀ ਮੌਡੀਫਾਈ ਕੀਤਾ ਗਿਆ ਹੈ।

ਹਿੰਦੀ ਵਿਚ ਕਰ ਸਕੋਗੇ ਈਮੇਲ:

ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਸ ਕੋਲ ਦੇਵਨਾਗਰੀ ਵਿਚ ਈਮੇਲ ਆਈਡੀ ਹੈ, ਤਾਂ ਤੁਸੀਂ ਹੁਣ ਉਨ੍ਹਾਂ ਨੂੰ ਮੇਲ ਐਪ ਰਾਹੀਂ ਈਮੇਲ ਭੇਜ ਸਕਦੇ ਹੋ। ਐਪ ਹੁਣ ਦੇਵਨਾਗਰੀ ਈਮੇਲ ਆਈਡੀ ਨੂੰ ਚੀਨੀ, ਜਾਪਾਨੀ, ਕੋਰੀਅਨ, ਰਸ਼ੀਅਨ ਅਤੇ ਥਾਈ ਪਤੇ ਤੋਂ ਇਲਾਵਾ ਸਹਿਯੋਗੀ ਹੈ। ਭਾਰਤੀ ਉਪਭੋਗਤਾ ਹਿੰਦੀ ਈ-ਮੇਲ ਆਈਡੀ ਤੋਂ ਈ-ਮੇਲ ਭੇਜਣ ਅਤੇ ਪ੍ਰਾਪਤ ਕਰਨ ਦੇ ਯੋਗ ਵੀ ਹੋਣਗੇ।

ਸਮਾਰਟ ਡਾਊਨਲੋਡ:

ਇਸਦੇ ਨਾਲ ਹੁਣ ਯੂਜ਼ਰਸ ਮੋਬਾਈਲ ਨੈਟਵਰਕ 'ਤੇ ਐਪਲ ਟੀਵੀ ਪਲੱਸ ਸ਼ੋਅ ਨੂੰ ਵੇਖ ਤੇ ਡਾਊਨਲੋਡ ਕਰਨ ਦੇ ਯੋਗ ਹੋਣਗੇ। ਪਹਿਲੀ ਵਾਰ ਐਪਲ ਭਾਰਤੀ ਯੂਜ਼ਰਸ ਲਈ ਮੋਬਾਈਲ ਨੈਟਵਰਕ 'ਤੇ ਐਪਲ ਟੀਵੀ ਪਲੱਸ ਦੇ ਸ਼ੋਅ ਡਾਊਨਲੋਡ ਕਰਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।

ਟ੍ਰਾਂਸਲੇਸ਼ਨ:

ਐਪਲ ਦੀ ਸਿਰੀ 65 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ। ਸਿਰੀ ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਟ੍ਰਾਂਸਲੇਸ਼ਨ ਕਰ ਸਕਦੀ ਹੈ, ਜਦੋਂਕਿ ਭਾਰਤੀ ਯੂਜ਼ਰਸ iOS 14 ਦੇ ਅਪਡੇਟ ਤੋਂ ਬਾਅਦ ਸਿਰੀ ਦੀ ਮਦਦ ਨਾਲ ਅੰਗਰੇਜ਼ੀ ਤੋਂ ਹਿੰਦੀ ਵਿੱਚ ਕਿਸੇ ਵੀ ਭਾਸ਼ਣ ਦਾ ਅਨੁਵਾਦ ਕਰ ਸਕਣਗੇ।

ਅਪਡੇਟਸ ਲਈ Wi-Fi ਦੀ ਜ਼ਰੂਰਤ ਨਹੀਂ ਪਵੇਗੀ:

ਆਈਓਐਸ 14 ਵਿਚ ਭਾਰਤੀ ਉਪਭੋਗਤਾਵਾਂ ਲਈ ਇੱਕ ਹੋਰ ਮਹੱਤਵਪੂਰਣ ਫੀਚਰ ਅਪਡੇਟ ਸਮਾਰਟ ਡਾਉਨਲੋਡ ਹੈ। ਉਪਭੋਗਤਾ ਸੈਲਿਊਲਰ ਨੈਟਵਰਕ 'ਤੇ ਸਿਰਫ ਸਿਰੀ ਵੌਇਸ ਅਤੇ ਸਾੱਫਟਵੇਅਰ ਅਪਡੇਟਾਂ ਨੂੰ ਡਾਊਨਲੋਡ ਕਰਨ ਸਕਣਗੇ, ਇਸਦੇ ਲਈ Wi-Fi ਦੀ ਜ਼ਰੂਰਤ ਨਹੀਂ ਹੋਏਗੀ।

ਨਵੀਂ ਆਵਾਜ਼ ਵਿਚ ਹੋਵੇਗੀ Siri:

ਆਈਓਐਸ 14 ਅਪਡੇਟ ਤੋਂ ਬਾਅਦ ਤੁਸੀਂ Siri ਦੇ ਇੰਡੀਅਨ ਵਰਜ਼ਨ ਦੀ ਵਰਤੋਂ ਦੇ ਯੋਗ ਹੋਵੋਗੇ। Siri ਨਵੀਂ ਆਵਾਜ਼ ਪਹਿਲਾਂ ਨਾਲੋਂ ਵਧੇਰੇ ਨੇਚੁਰਲ ਹੋਵੇਗੀ। ਇਸਦੇ ਲਈ ਐਪਲ ਨੇ Siri ਵਿੱਚ ਨੇਚੁਰਲ ਟੈਕਸਟ ਟੂ ਸਪੀਚ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904