ਨਵੀਂ ਦਿੱਲੀ: ਪੇਟੀਐਮ ਨੇ ਨਵੇਂ ਤਰੀਕੇ ਦਾ ਕ੍ਰੈਡਿਟ ਕਾਰਡ ਲੌਂਚ ਕੀਤਾ ਹੈ। ਇਸ ਲਈ ਕੰਪਨੀ ਨੇ ਸਿਟੀ ਬੈਂਕ ਨਾਲ ਪਾਰਟਨਰਸ਼ਿਪ ਕੀਤੀ ਹੈ। ਸ਼ੌਪਿੰਗ ਨੂੰ ਲੈ ਕੇ ਇਸ ‘ਚ ਕਈ ਆਾਫਰ ਦਿੱਤੇ ਜਾਣਗੇ। ਇਸ ਨੂੰ ਯੂਨੀਵਰਸਲ ਅਨਲਿਮਟਿਡ ਕੈਸ਼ਬੈਕ ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ। ਫਿਲਹਾਲ ਕਾਰਡ ਫਰੀ ਨਹੀਂ। ਇਸ ਲਈ ਤੁਹਾਨੂੰ ਹਰ ਸਾਲ 500 ਰੁਪਏ ਦੇਣੇ ਪੈਣਗੇ ਪਰ ਜੇਕਰ ਤੁਸੀਂ ਸਾਲ ‘ਚ 50000 ਦੀ ਸ਼ੌਪਿੰਗ ਕਰਦੇ ਹੋ ਤਾਂ ਤੁਹਾਨੂੰ ਕੋਈ ਚਾਰਜ ਨਹੀਂ ਪਵੇਗਾ। ਇਸ ਕਾਰਡ ਨੂੰ ਲੈਣ ਲਈ ਤੁਸੀਂ ਪੇਟੀਐਮ ਐਪ ‘ਤੇ ਅਪਲਾਈ ਕਰ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰਡ ਨਾਲ ਅਨਲਿਮਟਿਡ 1% ਕੈਸ਼ਬੈਕ ਦਿੱਤਾ ਜਾਵੇਗਾ। ਹਰ ਮਹੀਨੇ ਕੈਸ਼ਬੈਕ ਕਾਰਡ ‘ਚ ਕ੍ਰੈਡਿਟ ਕਰ ਦਿੱਤੇ ਜਾਣਗੇ। ਕੰਪਨੀ ਨੇ ਇਹ ਵੀ ਕਿਹਾ ਕਿ ਕਾਰਡ ਯੂਜ਼ਰਸ ਦੇ ਸ਼ੌਪਿੰਗ ਬਿਹੇਵੀਅਰ ਨੂੰ ਦੇਖਦੇ ਹੋਏ ਆਫਰ ਕੀਤਾ ਜਾਵੇਗਾ।
ਇਹ ਕਾਰਡ ਭਾਰਤ ਦੇ ਨਾਲ ਦੂਜੇ ਦੇਸ਼ਾਂ ‘ਚ ਵੀ ਕੰਮ ਕਰੇਗਾ। ਅਜੇ ਤਕ ਪੇਟੀਐਮ ਦਾ ਡੈਬਿਟ ਕਾਰਡ ਸਿਰਫ ਨੈਸ਼ਨਲ ਐਕਸੈਪਟ ਹੁੰਦਾ ਹੈ। ਸਿਟੀ ਬੈਂਕ ਦੇ ਨਾਲ ਜੁੜਣ ਕਾਰਨ ਇਸ ਦੇ ਵੀਜਾ ਨੈੱਟਵਰਕ ਕਰਕੇ ਇਹ ਪੂਰੇ ਦੇਸ਼ਾਂ ‘ਚ ਐਕਸੈਪਟ ਹੋਵੇਗਾ।