Artificial Intelligence: ਆਉਣ ਵਾਲੇ ਸਮੇਂ ਵਿੱਚ ਨੌਕਰੀ ਮਿਲਣਾ ਔਖਾ ਹੋ ਜਾਏਗਾ। ਇਸ ਦਾ ਕਾਰਨ ਇਹ ਹੈ ਕਿ ਬੰਦਿਆਂ ਦਾ ਕੰਮ ਤਕਨਲੌਜੀ ਲੈ ਰਹੀ ਹੈ। ਇਸ ਨਾਲ 2023 ਵਿੱਚ ਲਗਪਗ 4,000 ਲੋਕਾਂ ਦੀ ਨੌਕਰੀ ਚਲੀ ਗਈ। ਮੰਨਿਆ ਜਾ ਰਿਹਾ ਹੈ ਕਿ ਅਜੇ ਇਹ ਸ਼ੁਰੂਆਤ ਹੈ। ਜੇਕਰ ਵੱਡੀਆਂ ਕੰਪਨੀਆਂ ਇਸੇ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਲੱਗੀਆਂ ਤਾਂ ਲੱਖਾਂ ਲੋਕਾਂ ਦਾ ਰੁਜਗਾਰ ਜਾਏਗਾ। 


ਖਬਰਾਂ ਮੁਤਾਬਕ ਜਨਵਰੀ ਤੋਂ ਮਈ 2023 ਤੱਕ ਨੌਕਰੀਆਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਲਗਪਗ 4 ਲੱਖ ਹੈ। ਇਹ ਪਹਿਲੀ ਵਾਰ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ ਤਕਨੀਕੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਨੌਕਰੀ ਚਲੀ ਗਈ। ਦਰਅਸਲ ਪਿਛਲੇ ਕੁਝ ਮਹੀਨਿਆਂ ਤੋਂ ਤਕਨੀਕੀ ਖੇਤਰ ਵਿੱਚ ਨੌਕਰੀਆਂ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ। ਇਸ ਦਾ ਕਾਰਨ ਚੈਟਜੀਪੀਟੀ ਤੇ ਬਾਰਡ ਬਿੰਗ ਵਰਗੇ ਲਾਂਚਿੰਗ ਹੋਣਾ ਹੈ। ਇਸ ਨਾਲ ਮੁਕਾਬਲਾ ਹਰ ਸਮੇਂ ਸਖ਼ਤ ਹੁੰਦਾ ਜਾ ਰਿਹਾ ਹੈ। 


ਇਹ ਵੀ ਪੜ੍ਹੋ: Operation Blue Star: ਪੰਜਾਬ ਤੋਂ ਵਿਦੇਸ਼ਾਂ ਤੱਕ ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਦਾ ਸੇਕ, ਅਮਰੀਕਾ 'ਚ ਲਹਿਰਾਏ ਖਾਲਿਸਤਾਨ ਦੇ ਝੰਡੇ


ਇੰਡੀਆ ਟੂਡੇ ਦੀ ਇੱਕ ਖਬਰ ਅਨੁਸਾਰ, ਨਵੰਬਰ 2022 ਵਿੱਚ ਚੈਟਜੀਪੀਟੀ ਦੀ ਸ਼ੁਰੂਆਤ ਤੋਂ ਬਾਅਦ, ਗੂਗਲ ਤੇ ਮਾਈਕ੍ਰੋਸਾਫਟ ਨੇ ਫਰਵਰੀ ਵਿੱਚ ਆਪਣੇ ਖੁਦ ਦੇ AI ਟੂਲ ਬਾਰਡ ਤੇ ਬਿੰਗ ਪੇਸ਼ ਕੀਤੇ ਹਨ। ਇਹ ਤਿੰਨ AI ਟੂਲ ਉਦੋਂ ਤੋਂ ਹੀ ਟੈਕ ਦੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵੱਧ ਤੋਂ ਵੱਧ ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬਿਹਤਰ ਵਰਤੋਂ ਕਰਨ ਵਿੱਚ ਲੱਗੀਆਂ ਹੋਈਆਂ ਹਨ, ਜਿਸ ਕਾਰਨ ਮਈ 2023 ਵਿੱਚ ਲਗਪਗ 4,000 ਲੋਕਾਂ ਦੀ ਨੌਕਰੀ ਚਲੀ ਗਈ।


AI ਨੌਕਰੀਆਂ ਗੁਆਉਣ ਦਾ ਕਾਰਨ ਬਣਿਆ
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ, ਮਈ 2023 ਵਿੱਚ ਯਾਨੀ ਪਿਛਲੇ ਮਹੀਨੇ, ਤਕਨੀਕੀ ਖੇਤਰ ਵਿੱਚ AI ਦੀ ਵਰਤੋਂ ਕਾਰਨ 4,000 ਲੋਕਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਜਦਕਿ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਗੁਆ ਚੁੱਕੇ ਲੋਕਾਂ ਦੀ ਗਿਣਤੀ 80,000 ਦੇ ਕਰੀਬ ਹੈ। ਇਸ ਕਾਰਨ ਆਰਥਿਕ ਸਥਿਤੀ, ਲਾਗਤ ਵਿੱਚ ਕਟੌਤੀ, ਕੰਪਨੀ ਦੇ ਫੇਰਬਦਲ ਤੇ ਰਲੇਵੇਂ ਵਰਗੀਆਂ ਚੀਜ਼ਾਂ ਹੋਈਆਂ।


ਖਬਰਾਂ ਮੁਤਾਬਕ ਫਰਵਰੀ ਵਿੱਚ ਵੀ ਲੋਕਾਂ ਦੀਆਂ ਨੌਕਰੀਆਂ ਨੂੰ ਲੈ ਕੇ ਇੱਕ ਨੌਕਰੀ ਸਰਵੇਖਣ ਕੀਤਾ ਗਿਆ ਸੀ ਜਿਸ ਮੁਤਾਬਕ ਅਮਰੀਕਾ ਦੀਆਂ ਕੁਝ ਕੰਪਨੀਆਂ ਨੇ ਇਨਸਾਨਾਂ ਦੀ ਬਜਾਏ ਚੈਟਜੀਪੀਟੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸਰਵੇਖਣ ਵਿੱਚ ਲਗਪਗ 1,000 ਕਾਰੋਬਾਰੀ ਨੇਤਾਵਾਂ ਨੇ ਹਿੱਸਾ ਲਿਆ ਤੇ ਸਰਵੇਖਣ ਵਿੱਚ ਹਿੱਸਾ ਲੈਣ ਵਾਲੀਆਂ ਅੱਧੇ ਤੋਂ ਵੱਧ ਅਮਰੀਕੀ ਕੰਪਨੀਆਂ ਨੇ ਕਿਹਾ ਕਿ ਉਹ ਚੈਟਜੀਪੀਟੀ ਤੇ ਚੈਟਬੋਟਸ ਦੀ ਵਰਤੋਂ ਕਰ ਰਹੀਆਂ ਹਨ, ਜਿਨ੍ਹਾਂ ਨੂੰ ਕਰਮਚਾਰੀਆਂ ਨਾਲ ਬਦਲ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Jalandhar News: ਮੁੰਡਿਆਂ ਨੂੰ ਮੰਤਰੀ ਦੀ ਵੀ ਨਹੀਂ ਪ੍ਰਵਾਹ! ਕਾਫ਼ਲਾ 'ਤੇ ਹਮਲਾ ਕਰਨ ਵਾਲੇ ਚਾਰ ਦਬੋਚੇ