Poco C55 Launch In India: Poco C55 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਕੰਪਨੀ ਦੀ ਸੀ-ਸੀਰੀਜ਼ ਦਾ ਲੇਟੈਸਟ ਸਮਾਰਟਫੋਨ ਹੈ। ਇਸ ਸਮਾਰਟਫੋਨ 'ਚ 50MP ਦਾ ਡਿਊਲ ਰਿਅਰ ਕੈਮਰਾ ਸੈੱਟਅਪ ਅਤੇ MediaTek Helio G85 ਪ੍ਰੋਸੈਸਰ ਹੈ। ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ Realme C33 ਅਤੇ Samsung A04 ਵਰਗੇ ਫੋਨਾਂ ਨਾਲ ਹੋਵੇਗਾ।
Poco C55 ਦੀ ਭਾਰਤ ਵਿੱਚ ਕੀਮਤ 4GB + 64GB ਵੇਰੀਐਂਟ ਲਈ 9,499 ਰੁਪਏ ਅਤੇ 6GB + 128GB ਵੇਰੀਐਂਟ ਲਈ 10,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਕੂਲ ਬਲੂ, ਫੋਰੈਸਟ ਗ੍ਰੀਨ ਅਤੇ ਪਾਵਰ ਬਲੈਕ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਗਾਹਕ ਇਸ ਨੂੰ 28 ਫਰਵਰੀ ਤੋਂ ਕੰਪਨੀ ਦੀ ਵੈੱਬਸਾਈਟ ਅਤੇ ਫਲਿੱਪਕਾਰਟ ਤੋਂ ਖਰੀਦ ਸਕਣਗੇ।
ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ Poco C55 ਨੂੰ ਸੇਲ ਦੇ ਪਹਿਲੇ ਦਿਨ ਵਿਸ਼ੇਸ਼ ਕੀਮਤ 'ਤੇ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ 'ਚ ਗਾਹਕ 4GB ਵੇਰੀਐਂਟ ਨੂੰ 8,499 ਰੁਪਏ 'ਚ ਅਤੇ 6GB ਵੇਰੀਐਂਟ ਨੂੰ 9,999 ਰੁਪਏ 'ਚ ਖਰੀਦ ਸਕਣਗੇ। ਇਨ੍ਹਾਂ ਕੀਮਤਾਂ ਵਿੱਚ HDFC ਬੈਂਕ, SBI ਬੈਂਕ ਅਤੇ ICICI ਬੈਂਕ ਦੇ ਗਾਹਕਾਂ ਲਈ ਆਫਰ ਸ਼ਾਮਿਲ ਹੋਣਗੇ।
Poco C55 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਊਲ-ਸਿਮ (ਨੈਨੋ) ਸਪੋਰਟ ਵਾਲਾ ਇਹ ਸਮਾਰਟਫੋਨ MIUI 13 'ਤੇ ਚੱਲਦਾ ਹੈ ਅਤੇ ਇਸ 'ਚ 6GB ਤੱਕ ਦੀ ਰੈਮ ਦੇ ਨਾਲ MediaTek Helio G85 ਪ੍ਰੋਸੈਸਰ ਹੈ।
ਇਸ ਸਮਾਰਟਫੋਨ 'ਚ 6.71-ਇੰਚ HD+ (720x1,650 ਪਿਕਸਲ) LCD ਡਿਸਪਲੇਅ 120Hz ਟੱਚ ਸੈਂਪਲਿੰਗ ਰੇਟ ਅਤੇ 60Hz ਰਿਫ੍ਰੈਸ਼ ਰੇਟ ਨਾਲ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ 50MP ਪ੍ਰਾਇਮਰੀ ਕੈਮਰਾ ਅਤੇ ਅਣਜਾਣ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ।
ਸੈਲਫੀ ਲਈ ਫੋਨ ਦੇ ਫਰੰਟ 'ਚ 5MP ਕੈਮਰਾ ਹੈ। ਇਸ ਦੀ ਇੰਟਰਨਲ ਮੈਮਰੀ 64GB ਤੱਕ ਹੈ, ਜਿਸ ਨੂੰ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ। ਸੁਰੱਖਿਆ ਲਈ ਇਸ 'ਚ ਰੀਅਰ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਹੈ।
Poco C55 ਵਿੱਚ 10W ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ। ਇਹ ਫੋਨ ਧੂੜ ਅਤੇ ਪਾਣੀ ਪ੍ਰਤੀਰੋਧ ਲਈ IP52 ਰੇਟ ਕੀਤਾ ਗਿਆ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਵਾਈ-ਫਾਈ, 4ਜੀ, ਬਲੂਟੁੱਥ 5.1, GPS ਅਤੇ ਮਾਈਕ੍ਰੋ-USB ਲਈ ਸਪੋਰਟ ਹੈ।