120Hz ਡਿਸਪਲੇਅ ਸਕਰੀਨ ਵਾਲਾ ਸਭ ਤੋਂ ਸਸਤਾ ਫੋਨ ਲਾਂਚ, ਜਾਣੋ ਹੋਰ ਖੂਬੀਆਂ
ਏਬੀਪੀ ਸਾਂਝਾ | 04 Feb 2020 05:33 PM (IST)
Xiaomi ਦੀ ਮਲਕੀਅਤ ਵਾਲੇ ਫੋਨ ਬ੍ਰਾਂਡ Poco ਨੇ Poco X2 ਨਾਂ ਦਾ ਫੋਨ ਭਾਰਤੀ ਬਜ਼ਾਰ 'ਚ ਲਾਂਚ ਕੀਤਾ ਜਿਸ ਦੇ ਪਿਛਲੇ ਪਾਸੇ ਕਵਾਡ-ਕੈਮਰਾ ਸਿਸਟਮ ਹੈ ਤੇ ਇਸ ਦੇ ਡਿਸਪਲੇਅ ਸਕਰੀਨ 120Hz ਹੈ।
Xiaomi ਦੀ ਮਲਕੀਅਤ ਵਾਲੇ ਫੋਨ ਬ੍ਰਾਂਡ Poco ਨੇ Poco X2 ਨਾਂ ਦਾ ਫੋਨ ਭਾਰਤੀ ਬਜ਼ਾਰ 'ਚ ਲਾਂਚ ਕੀਤਾ ਜਿਸ ਦੇ ਪਿਛਲੇ ਪਾਸੇ ਕਵਾਡ-ਕੈਮਰਾ ਸਿਸਟਮ ਹੈ ਤੇ ਇਸ ਦੇ ਡਿਸਪਲੇਅ ਸਕਰੀਨ 120Hz ਹੈ। ਇਹ X2 ਨੂੰ 120Hz ਡਿਸਪਲੇਅ ਦੀ ਵਿਸ਼ੇਸ਼ਤਾ ਲਈ ਸਭ ਤੋਂ ਘੱਟ ਕੀਮਤ ਵਾਲਾ ਫੋਨ ਬਣਾਉਂਦਾ ਹੈ। ਪੂਰੀ HD+ ਸਕ੍ਰੀਨ ਵਿੱਚ 20: 9 ਆਸਪੈਕਟ ਰੇਸ਼ੋ ਹੈ ਤੇ ਡਬਲ ਸੈਲਫੀ ਕੈਮਰਾ ਜੋੜਨ ਲਈ ਉੱਪਰ-ਸੱਜੇ ਕੋਨੇ 'ਤੇ ਪੰਚ ਹੋਲ ਦੀ ਵਿਸ਼ੇਸ਼ਤਾ ਹੈ। ਇਹ ਫੋਨ 4500 mAh ਬੈਟਰੀ ਨਾਲ ਤੇ 27Watt ਫਾਸਟ ਚਾਰਜਿੰਗ ਨਾਲ ਲੈਸ ਹੈ। ਸਪੈਸੀਫਿਕੇਸ਼ਨ ਡਿਸਪਲੇਅ: 6.7 ਇੰਚ ਦੀ ਫੁੱਲ HD+ ਡਿਸਪਲੇਅ, 120 Hz ਰਿਫਰੈਸ਼ ਰੇਟ ਦੇ ਨਾਲ ਪ੍ਰੋਸੈਸਰ: Qualcomm ਸਨੈਪਡ੍ਰੈਗਨ 730G ਰੈਮ: 6 GB/ 8 GB ਰੀਅਰ ਕੈਮਰਾ: 64-ਮੈਗਾਪਿਕਸਲ ਦਾ ਮੁੱਖ ਸੈਂਸਰ + 8-ਮੈਗਾਪਿਕਸਲ ਦਾ ਵਾਈਡ-ਐਂਗਲ ਸੈਂਸਰ + 2-ਮੈਗਾਪਿਕਸਲ ਡੈਪਥ ਸੈਂਸਰ + 2-ਮੈਗਾਪਿਕਸਲ ਮੈਕਰੋ ਸੈਂਸਰ ਫਰੰਟ ਕੈਮਰਾ: 20-ਮੈਗਾਪਿਕਸਲ + 2-ਮੈਗਾਪਿਕਸਲ ਅੰਦਰੂਨੀ ਸਟੋਰੇਜ: 128GB / 256GB ਬੈਟਰੀ: 4,500 mAh, 27W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਸਾੱਫਟਵੇਅਰ: Android 10 'ਤੇ ਅਧਾਰਤ MIUI 11