ਨਵੀਂ ਦਿੱਲੀ: ਰੀਅਲਮੀ (Realme) ਨੇ ਬੁੱਧਵਾਰ ਤੋਂ ਫਿਰ ਆਪਣੇ ਫੋਨ C11 (Realme C11) ਦਾ ਫਲੈਸ਼ ਸੇਲ ਸ਼ੁਰੂ ਕਰ ਦਿੱਤੀ ਹੈ। ਇਹ ਸੇਲ ਰੀਅਲਮੀ ਦੀ ਅਧਿਕਾਰਤ ਵੈੱਬਸਾਈਟ ਤੇ ਫਲਿੱਪਕਾਰਟ 'ਤੇ ਲਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ ਫੋਨ 'ਤੇ ਆਫਰ ਵੀ ਦਿੱਤੇ ਜਾ ਰਹੇ ਹਨ।


ਇਹ ਫੋਨ ਕੰਪਨੀ ਨੇ ਸਿਰਫ ਇੱਕ ਵੇਰੀਐਂਟ 2 ਜੀਬੀ ਰੈਮ + 32 ਜੀਬੀ ਦੇ ਨਾਲ ਪੇਸ਼ ਕੀਤਾ ਹੈ। ਇਸ ਫੋਨ ਦੀ ਕੀਮਤ 7,499 ਰੁਪਏ ਹੈ। ਇਸ ਦੀ ਸਟੋਰੇਜ਼ ਨੂੰ ਮਾਈਕ੍ਰੋ ਐਸਡੀ ਕਾਰਡ ਲਾ ਕੇ ਵਧਾਇਆ ਜਾ ਸਕਦਾ ਹੈ। ਚੰਗੀਆਂ ਵਿਸ਼ੇਸ਼ਤਾਵਾਂ ਤੇ ਕੀਮਤ ਉੱਚ ਨਾ ਹੋਣ ਕਾਰਨ, ਇਸ ਫੋਨ ਦੀ ਮੰਗ ਹੈ। ਇਸ ਦੀ ਪਹਿਲੀ ਵਿਕਰੀ ਵਿੱਚ ਸਿਰਫ 1 ਮਿੰਟ ਵਿੱਚ 1.5 ਲੱਖ ਯੂਨਿਟ ਵਿਕੇ।

ਕੋਰੋਨਾ ਹਸਪਤਾਲ 'ਚ ਲੱਗੀ ਅੱਗ, 8 ਲੋਕਾਂ ਦੀ ਝੁਲਸਣ ਨਾਲ ਹੋਈ ਮੌਤ

ਫਲਿੱਪਕਾਰਟ ਤੋਂ ਕੋਈ ਫੋਨ ਖਰੀਦਦੇ ਸਮੇਂ ਜੇ ਤੁਸੀਂ ਐਕਸਿਸ ਬੈਂਕ ਬਜਟ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 10 ਪ੍ਰਤੀਸ਼ਤ ਦੀ ਛੂਟ ਮਿਲੇਗੀ। ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਤੋਂ ਫੋਨ ਖਰੀਦਣ ਵੇਲੇ ਤੁਹਾਨੂੰ 5 ਪ੍ਰਤੀਸ਼ਤ ਦਾ ਕੈਸ਼ਬੈਕ ਮਿਲੇਗਾ। ਇਸ 'ਤੇ ਵਿਸ਼ੇਸ਼ ਕੀਮਤ ਦੇ ਤਹਿਤ 1500 ਰੁਪਏ ਦੀ ਵਾਧੂ ਛੂਟ ਦਿੱਤੀ ਜਾ ਰਹੀ ਹੈ।

ਜ਼ਿਆਦਾ ਟੀਵੀ ਦੇਖਣ ਨਾਲ ਹੋ ਸਕਦੀ ਮੌਤ! ਬਦਲਣੀ ਪਵੇਗੀ ਇਹ ਆਦਤ

ਇਸ ਫੋਨ 'ਚ 6.5 ਇੰਚ ਦੀ ਐਚਡੀ + 720x1600 ਪਿਕਸਲ ਡਿਸਪਲੇਅ ਹੈ, ਜੋ ਆਸਪੈਕਟ ਰੇਸ਼ਿਓ 20:9 ਦੇ ਨਾਲ ਆਉਂਦੀ ਹੈ। ਨਾਲ ਹੀ ਇਸ ਵਿੱਚ 2.3 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੈਲੀਓ ਜੀ 35 ਪ੍ਰੋਸੈਸਰ ਹੈ। ਇਸ ਵਿੱਚ ਡਿਊਲ ਰਿਅਰ ਕੈਮਰਾ ਸੈੱਟਅਪ ਹੈ, ਜਿਸ ਵਿੱਚ 13 ਮੈਗਾਪਿਕਸਲ ਦੇ ਨਾਲ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਵੀ ਹੈ। ਨਾਲ ਹੀ 5000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾਅਵਾ ਕਰ ਰਹੀ ਹੈ ਕਿ ਇਸ ਫੋਨ ਦੀ ਬੈਟਰੀ 40 ਦਿਨਾਂ ਦੇ ਸਟੈਂਡਬਾਏ ਟਾਈਮ ਨਾਲ ਆਉਂਦੀ ਹੈ।