ਨਵੀਂ ਦਿੱਲੀ: ਚੀਨੀ ਐਪ ਦੇ ਬੈਨ ਦੌਰਾਨ Twitter 'ਤੇ PUBG ਤੇ Zoom ਐਪ ਵੀ ਟ੍ਰੈਂਡ ਹੋਣ ਲੱਗ ਪਏ। Twitter 'ਤੇ ਲੋਕ ਸਵਾਲ ਪੁੱਛਣ ਲੱਗੇ ਆਖ਼ਰ ਇੰਨੇ ਸਾਰੇ ਚੀਨੀ ਐਪ ਦੌਰਾਨ PUBG ਤੇ Zoom ਐਪ ਨੂੰ ਕਿਉਂ ਨਹੀਂ ਬੈਨ ਕੀਤਾ ਗਿਆ। ਅਜਿਹੇ ਵਿੱਚ ਅਸੀਂ ਦੱਸ ਰਹੇ ਹਾਂ ਕਿ ਆਖ਼ਰ ਕਿਉਂ ਇਨ੍ਹਾਂ ਐਪ ਨੂੰ ਬੈਨ ਨਹੀਂ ਕੀਤਾ ਗਿਆ, ਜਿਸ ਨੂੰ ਖ਼ੁਦ ਭਾਰਤ ਸਰਕਾਰ ਨੇ ਨਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਸੀ।

ਚੀਨ ਨਹੀਂ ਸਾਊਥ ਕੋਰਿਆਈ ਗੇਮ PUBG:

ਦੱਸ ਦਈਏ ਕਿ PUBG ਚੀਨੀ ਨਹੀਂ, ਅਸਲ ਵਿੱਚ ਸਾਊਥ ਕੋਰਿਆਈ ਆਨਲਾਈਨ ਗੇਮ ਹੈ। ਇਸ ਨੂੰ ਬਲੂਵ੍ਹੇਲ ਦੀ ਸਹਾਇਕ ਕੰਪਨੀ ਬੈਟਲਗਰਾਊਂਡ ਨੇ ਬਣਾਇਆ ਹੈ। ਇਸ ਗੇਮ ਨੂੰ ਸ਼ੁਰੂਆਤ 'ਚ Brendan ਨੇ ਬਣਾਇਆ ਸੀ, ਜੋ 2000 ਦੀ ਜਾਪਾਨੀ ਫਿਲਮ Battle Royal ਨਾਲ ਪ੍ਰਭਾਵਿਤ ਸੀ।

ਚੀਨੀ ਕੁਨੈਕਸ਼ਨ ਦੀ ਗੱਲ ਕਰੀਏ ਤਾਂ ਚੀਨੀ ਸਰਕਾਰ ਨੇ ਸ਼ੁਰੂਆਤ 'ਚ PUBG ਗੇਮ ਨੂੰ ਚੀਨ 'ਚ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਬਾਅਦ 'ਚ ਚੀਨ ਦੇ ਸਭ ਤੋਂ ਵੱਡੇ ਵੀਡੀਓ ਗੇਮ ਪਬਲਿਸ਼ਰ Tencent ਦੀ ਮਦਦ ਨਾਲ ਇਸ ਨੂੰ ਚੀਨ 'ਚ ਪੇਸ਼ ਕੀਤਾ ਗਿਆ। ਇਸ ਗੇਮ ਨੂੰ ਸਾਊਥ ਕੋਰੀਆ 'ਚ KaKao Games ਵੱਲੋਂ ਮਾਰਕੀਟਿਡ ਤੇ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ।

ਅਮਰੀਕੀ ਐਪ Zoom:

Zoom ਕਮਿਊਨੀਕੇਸ਼ਨ ਅਮਰੀਕੀ ਕੰਪਨੀ ਹੈ। ਇਸ ਦਾ ਹੈੱਡਕੁਆਰਟਰ ਕੈਲੀਫੋਰਨੀਆ ਦੇ San Jose 'ਚ ਹੈ। ਕੰਪਨੀ ਦੀ ਵੱਡੀ ਵਰਕਫੋਰਸ ਚੀਨ 'ਚ ਕੰਮ ਕਰਦੀ ਹੈ, ਜਿਸ ‘ਤੇ ਬੀਤੇ ਦਿਨੀਂ ਸਰਵਿਲਾਂਸ ਤੇ ਸੈਂਸਰਸ਼ਿਪ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਸੀ। ਲੌਕਡਾਊਨ ਦੌਰਾਨ ਇਹ ਵੀਡੀਓ ਕਾਨਫਰੰਸਿੰਗ ਐਪ ਕਾਫੀ ਫੇਮਸ ਹੋਇਆ। ਇਸ ਦੌਰਾਨ ਡੇਟਾ ਸਿਕਊਰਿਟੀ ਸਬੰਧੀ ਸਵਾਲ ਉੱਠੇ, ਹਾਲਾਂਕਿ ਹੁਣ ਕੰਪਨੀ ਇਸ ਵਿਚ ਸੁਧਾਰ ਦਾ ਦਾਅਵਾ ਕਰ ਰਹੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904