ਨਵੀਂ ਦਿੱਲੀ: ਪਿਛਲੇ ਚਾਰ ਦਿਨਾਂ ਤੋਂ ਦੇਸ਼ ਵਿੱਚ 18 ਹਜ਼ਾਰ ਤੋਂ ਵੱਧ ਕੋਰੋਨਾਵਾਇਰਸ (Coronavirus) ਦੇ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ (India) ਵਿਚ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ ਸਾਢੇ ਪੰਜ ਲੱਖ ਤੋਂ ਵੀ ਪਾਰ ਹੋ ਗਈ ਹੈ। ਸਿਹਤ ਮੰਤਰਾਲੇ (Ministry of Health) ਦੇ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਿਚ ਹੁਣ ਤੱਕ 5 ਲੱਖ 66 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਸ ਚੋਂ 16893 ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਤਿੰਨ ਲੱਖ 34 ਹਜ਼ਾਰ ਲੋਕ ਇਲਾਜ਼ ਤੋਂ ਬਾਅਦ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 18 ਹਜ਼ਾਰ 522 ਨਵੇਂ ਕੇਸ ਸਾਹਮਣੇ ਆਏ ਅਤੇ 418 ਮੌਤਾਂ ਹੋਈਆਂ।
ਦੁਨੀਆ ‘ਚ ਚੌਥਾ ਸਭ ਤੋਂ ਪ੍ਰਭਾਵਿਤ ਦੇਸ਼:
ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਭਾਰਤ ਚੌਥੇ ਨੰਬਰ 'ਤੇ ਹੈ। ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (2,637,039), ਬ੍ਰਾਜ਼ੀਲ (1,345,254), ਰੂਸ (634,437) ਵਿੱਚ ਹਨ। ਪਰ ਭਾਰਤ ਵਿੱਚ ਵੱਧ ਰਹੇ ਕੇਸਾਂ ਦੀ ਰਫਤਾਰ ਦੁਨੀਆ ਵਿੱਚ ਤੀਜੇ ਨੰਬਰ ‘ਤੇ ਬਣੀ ਹੋਈ ਹੈ।
ਮਰੀਜ਼ਾਂ ਦੀ ਰਿਕਵਰੀ ਦੀ ਰੇਟ ਵਧ ਕੇ ਹੋਈ 58.67%
ਮਰੀਜ਼ਾਂ ਦੀ ਰਿਕਵਰੀ ਰੇਟ ‘ਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਕੋਰੋਨਾ ਦੇ ਮਰੀਜ਼ਾਂ ਦੀ ਇਹ ਰਿਕਵਰੀ ਰੇਟ 58.67% ਤੱਕ ਪਹੁੰਚ ਗਈ ਹੈ। ਕੋਰੋਨਾ ਦੀ ਜਾਂਚ ਲਈ ਕਲੀਨਿਕਲ ਪ੍ਰਯੋਗਸ਼ਾਲਾਵਾਂ ਦੇ ਵੱਧ ਰਹੇ ਨੈਟਵਰਕ ਦੇ ਨਾਲ ਭਾਰਤ ਵਿੱਚ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਹੁਣ ਵਧ ਕੇ 1,047 ਹੋ ਗਈ ਹੈ।
ਪਿਛਲੇ 24 ਘੰਟਿਆਂ ਵਿੱਚ ਜਿਨ੍ਹਾਂ 11 ਪ੍ਰਯੋਗਸ਼ਾਲਾਵਾਂ ਸ਼ਾਮਲ ਕੀਤੀਆਂ ਗਈਆਂ ਹੈ ਉਹ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ, 28 ਜੂਨ ਤੱਕ 83,98,362 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਚੋਂ 170,560 ਵਿਅਕਤੀਆਂ ਦੀ ਐਤਵਾਰ ਨੂੰ ਜਾਂਚ ਕੀਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904