ਨਵੀਂ ਦਿੱਲੀ: Tencent Games ਗਲੋਬਲ ਐਡੀਸ਼ਨ ਲਈ PUBG ਮੋਬਾਈਲ 1.2 ਅਪਡੇਟ ਸ਼ੁਰੂ ਹੋਣ ਲੱਗੀ ਹੈ। ਅਪਡੇਟ ਦੇ ਨਾਲ ਕੰਪਨੀ ਨੇ ਕਈ ਨਵੇਂ ਮੁਹਿੰਮਾਂ ਵਿੱਚ ਕਈ ਫੀਚਰਸ ਸ਼ਾਮਲ ਕਰਨ ਦੇ ਨਾਲ-ਨਾਲ ਬਹੁਤ ਸਾਰੇ ਸੁਧਾਰ ਕੀਤੇ ਹਨ। ਅਪਡੇਟ ਪੜਾਅਵਾਰ ਜਾਰੀ ਕੀਤੇ ਜਾ ਰਹੇ ਹਨ। ਕੰਪਨੀ ਮੁਤਾਬਕ ਅੱਜ ਤੋਂ ਇਹ ਐਪਲ ਸਟੋਰ 'ਤੇ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਇਹ ਗੂਗਲ ਪਲੇਅ ਸਟੋਰ 'ਤੇ ਵੀ ਉਪਲੱਬਧ ਹੋਵੇਗੀ।


ਭਾਰਤ ਵਿੱਚ ਲਾਂਚ ਹੋਣ ਬਾਰੇ ਅਜੇ ਵੀ ਭੰਬਲਭੂਸਾ

ਭਾਰਤ ਵਿੱਚ ਪੱਬਜੀ ਮੋਬਾਈਲ ਇੰਡੀਆ ਦੇ ਲਾਂਚ ਹੋਣ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਇਸ ਪ੍ਰਸਿੱਧ ਗੇਮ ਦੀ ਭਾਰਤ ਵਾਪਸ ਪਰਤਣ ਨੂੰ ਲੈ ਕੇ ਭੰਬਲਭੂਸਾ ਹੈ। ਹਾਲਾਂਕਿ ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਇਹ ਖੇਡ ਜਲਦੀ ਹੀ ਭਾਰਤ ਵਾਪਸ ਆਵੇਗੀ, ਪਰ ਸਰਕਾਰ ਵੱਲੋਂ ਇਸ ਖੇਡ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ।

ਕੇਂਦਰ ਸਰਕਾਰ ਇਸ ਸਮੇਂ ਸਥਿਤੀ ਨੂੰ ਸਾਫ ਨਹੀਂ ਕਰ ਰਹੀ। ਦੇਖਣਾ ਇਹ ਹੋਵੇਗਾ ਕਿ ਇਸ ਖੇਡ ਨੂੰ ਭਾਰਤ ਵਿੱਚ ਮੁੜ ਕਦੋਂ ਸ਼ੁਰੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋMost Expensive Condom of the World: ਕੀ ਤੁਸੀਂ ਜਾਣਦੇ ਹੋ ਦੁਨੀਆ ਦਾ ਸਭ ਤੋਂ ਮਹਿੰਗਾ ਕੰਡੋਮ 200 ਸਾਲ ਪੁਰਾਣਾ ਹੈ...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904