ਨਵੀਂ ਦਿੱਲੀ: PUBG Mobile ਦੇ ਦੁਨੀਆ 'ਚ ਲੱਖਾਂ ਫੈਨ ਹਨ। ਹੁਣ ਇਨ੍ਹਾਂ ਲੱਖਾਂ ਫੈਨਸ ਲਈ ਖੁਸ਼ਖ਼ਬਰੀ ਹੈ। ਦੱਸ ਦਈਏ ਕਿ PUBG 1.3 ਅਪਡੇਟ ਵਰਜ਼ਨ ਲੈ ਕੇ ਆਇਆ ਹੈ ਜਿਸ ਨੂੰ ਗਲੋਬਲੀ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ 'Hundred Rhythms ਮੋਡ ਸਮੇਤ Clowns Tricks ਮਿੰਨੀ ਗੇਮ ਤੇ Mosin-Nagant 7.62mm ਬੋਲਟ ਐਕਸ਼ਨ ਸਨਾਈਪਰ ਰਾਈਫਲ ਤੇ ਗਲਾਈਡਰ ਵਹਾਇਕਲ ਪੇਸ਼ ਕੀਤੇ ਗਏ ਹਨ।



PUBG Mobile ਨੇ ਆਪਣੇ ਨਵੇਂ ਅਪਡੇਟ ਵਿੱਚ ਨਵੇਂ ਮੋਡ, ਹਥਿਆਰ, ਮਿੰਨੀ ਗੇਮਸ ਤੇ ਵਾਹਨ ਸ਼ਾਮਲ ਕੀਤੇ ਹਨ। PUBG ਮੋਬਾਈਲ 1.3 ਪੈਚ ਨੋਟਸ ਮੁਤਾਬਕ, ਇਸ ਵਿੱਚ Hundred Rhythms ਤੇ Clowns Tricks ਮੋਡ ਵੀ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਦੀ ਮਨਿਏ ਤਾਂ ਇਹ ਨਾਲ ਖਿਡਾਰੀਆਂ ਨੂੰ ਕਲਾਉਨ ਟੋਕਨ ਦੇ ਬਦਲੇ ਵਿੱਚ ਕਈ ਰਣਨੀਤਕ ਚੀਜ਼ਾਂ ਲੈਣ ਵਿੱਚ ਮਦਦ ਕਰੇਗਾ। PUBG ਮੋਬਾਈਲ 1.3 ਦੇ APK ਊਨਲੋਡ ਕਰਨ ਲਈ, ਇਸ ਲਿੰਕ 'ਤੇ ਕਲਿਕ ਕਰੋ।

PUBG Mobile 1.3
ਅਪਡੇਟ ਵਿੱਚ Mosin-Nagant 7.62mm ਬੋਲਟ ਐਕਸ਼ਨ ਸਨਾਈਪਰ ਰਾਈਫਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਵੀਂ ਸਨਾਈਪਰ ਰਾਈਫਲ Kar98 ਵਰਗੀ ਹੀ ਹੋਵੇਗੀ। ਇਹ ਰਾਈਫਲ ਸਿਰਫ Erangel ਤੇ Vikendi ਨਕਸ਼ਿਆਂ ਵਿਚ ਦਿੱਤੀ ਜਾ ਰਹੀ ਹੈ। ਨਾਲ ਹੀ, ਦੋ ਸੀਟਰ ਮੋਟਰ ਗਲਾਈਡਰ ਨੂੰ ਵੀ ਖੇਡ ਵਿੱਚ ਜੋੜਿਆ ਗਿਆ ਹੈ। ਇਸ 'ਚ ਚਲਣ ਵਾਲੇ ਨੂੰ ਛੱਡ ਕੇ, ਦੂਜਾ ਖਿਡਾਰੀ ਫਾਈਰਿੰਗ ਕਰ ਸਕੇਗਾ।


ਇਹ ਵੀ ਪੜ੍ਹੋ: Red Fort Violence: ਲਾਲ ਕਿਲ੍ਹਾ ਹਿੰਸਾ 'ਚ ਦੋ ਹੋਰ ਗ੍ਰਿਫ਼ਤਾਰ, ਇੱਕ ਵਿਦੇਸ਼ੀ ਨਾਗਰਿਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904