ਨਵੀਂ ਦਿੱਲੀ: PUBG ਮੋਬਾਈਲ ਨੇ ਨਵੰਬਰ ਵਿੱਚ PUBG ਗੇਮ ਦੇ ਭਾਰਤ ਵਿੱਚ ਪਰਤਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹੀ PUBG ਦੇ ਸ਼ੌਕੀਨਾਂ ਵੱਲੋਂ ਗੇਮ ਦੇ ਜਲਦੀ ਹੀ ਲਾਂਚ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਹਾਲਾਂਕਿ PUBG ਮੋਬਾਈਲ ਇੰਡੀਆ ਦੀ ਲਾਂਚ ਤਰੀਕ ਬਾਰੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਇਸ ਗੇਮ ਨਾਲ ਜੁੜੇ ਅਪਡੇਟਸ ਤੇ ਲੀਕਸ ਸਾਹਮਣੇ ਆ ਰਹੇ ਹਨ। ਹੁਣ PUBG ਮੋਬਾਈਲ ਇੰਡੀਆ ਦਾ ਵੈਲਕਮ ਗਿਫਟ ਲੀਕ ਹੋ ਗਿਆ ਹੈ। ਆਓ ਜਾਣਦੇ ਹਾਂ ਇਸ ਵਿੱਚ ਕੀ ਖ਼ਾਸ ਹੈ। ਵੈਲਕਮ ਗਿਫਟ ਦਿੱਤੇ ਜਾਣਗੇ ਇੱਕ ਰਿਪੋਰਟ ਅਨੁਸਾਰ, PUBG ਦੀ ਭਾਰਤ ਵਿੱਚ ਸ਼ੁਰੂਆਤ ਤੋਂ ਪਹਿਲਾਂ, PUBG ਮੋਬਾਈਲ ਇੰਡੀਆ ਦਾ ਵੈਲਕਮ ਗਿਫਟ PUBG ਮੋਬਾਈਲ ਦੇ ਗਲੋਬਲ ਐਡੀਸ਼ਨ ਅੰਦਰ ਵੇਖਿਆ ਗਿਆ ਹੈ। ਸ਼ੁਰੂਆਤ ਵੇਲੇ, ਇਹ ਵੈਲਕਮ ਗਿਫਟ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਦਿੱਤਾ ਜਾਵੇਗਾ ਜਿਹੜੇ PUBG ਮੋਬਾਈਲ ਇੰਡੀਆ ਡਾਊਨਲੋਡ ਕਰਦੇ ਤੇ ਖੇਡਦੇ ਹਨ। ਗਿਫਟ ਵਿੱਚ ਕੀ ਵਿਸ਼ੇਸ਼ ਹੋਵੇਗਾ? ਲੀਕ ਹੋਏ ਵੇਰਵਿਆਂ ਅਨੁਸਾਰ, PUBG ਮੋਬਾਈਲ ਇੰਡੀਆ ਦਾ ਗਿਫਟ ਇੱਕ ਰਿਵਾਰਡ ਕਰੇਟ ਹੋਵੇਗਾ ਜਿਸ ਵਿੱਚ ਅਨਾਰਕਲੀ ਹੈਡਗੇਅਰ, ਅਨਾਰਕਲੀ ਸੈੱਟ ਤੇ ਇੱਕ ਕਲਾਸਿਕ ਕਰੇਟ ਕੂਪਨ ਹੋਏਗਾ। ਇਹ ਸਾਰੇ PUBG ਮੋਬਾਈਲ ਗਲੋਬਲ ਦੇ ਬੀਟਾ ਵਰਜ਼ਨ ਅੰਦਰ ਵੇਖੇ ਗਏ ਹਨ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਹੁਣ ਟੈਸਟਿੰਗ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ PUBG ਮੋਬਾਈਲ ਇੰਡੀਆ ਲਾਂਚ ਸਮੇਂ ਇਹ ਇਨਾਮ ਬਦਲੇ ਜਾ ਸਕਦੇ ਹਨ ਜਾਂ ਉਵੇਂ ਰਹਿ ਸਕਦੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904