ਨਵੀਂ ਦਿੱਲੀ: ਜੇਕਰ ਤੁਸੀਂ ਫੋਨ 'ਤੇ ਗੱਲ ਕਰਨ ਲਈ ਬਲੂਟੁੱਥ ਈਅਰਫੋਨ (Bluetooth Earphone) ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ। ਕਿਉਂਕਿ ਜੇ ਤੁਹਾਡੇ ਕੰਨ ਵਿੱਚ ਬਲਿਊਟੁੱਥ ਈਅਰਫੋਨ ਫਟਦਾ ਹੈ, ਤਾਂ ਤੁਸੀਂ ਮਰ (Death) ਸਕਦੇ ਹੋ। ਅਜਿਹਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਜੈਪੁਰ (Jaipur) ਦੇ ਚੌਮੁਨ ਇਲਾਕੇ ਦੇ ਉਦੈਪੁਰੀਆ ਪਿੰਡ ਤੋਂ ਸਾਹਮਣੇ ਆਇਆ ਹੈ।


ਹਾਸਲ ਜਾਣਕਾਰੀ ਮੁਤਾਬਕ ਇੱਥੇ ਇੱਕ ਨੌਜਵਾਨ ਜਿਸਦੀ ਪਛਾਣ ਰਾਕੇਸ਼ ਨਗਰ ਵਜੋਂ ਹੋਈ ਹੈ। ਉਹ ਕੰਨ ਵਿੱਚ ਬਲੂਟੁੱਥ ਈਅਰਫੋਨ ਲਗਾਕੇ ਗੱਲ ਕਰ ਰਿਹਾ ਸੀ। ਪਰ ਅਚਾਨਕ ਬਲੂਟੂਥ ਈਅਰਫੋਨ ਦੇ ਜ਼ੋਰਦਾਰ ਧਮਾਕੇ ਕਾਰਨ ਉਸਦੀ ਮੌਤ ਹੋ ਗਈ।


ਖ਼ਬਰਾਂ ਮੁਤਾਬਕ ਜ਼ਖਮੀ ਨੌਜਵਾਨ ਨੂੰ ਕੰਨ ਦੀ ਸੱਟ ਲੱਗਣ ਤੋਂ ਬਾਅਦ ਸ਼ਹਿਰ ਦੇ ਸਿੱਧੀਵਿਨਾਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰਾਕੇਸ਼ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਰਸਮਾਂ ਲਈ ਸੌਂਪ ਦਿੱਤੀ ਗਈ ਹੈ।


ਸਿੱਧੀਵਿਨਾਇਕ ਹਸਪਤਾਲ (Siddhivinayak Hospital) ਦੇ ਡਾਕਟਰ ਐਲਐਨ ਰੁੰਡਲਾ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਰਾਕੇਸ਼ ਆਪਣੇ ਕੰਨ ਵਿੱਚ ਈਅਰ ਫ਼ੋਨ ਨਾਲ ਗੱਲ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਈਅਰਫੋਨ ਫਟ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰ ਉਸਨੂੰ ਹਸਪਤਾਲ ਲੈ ਆਏ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।


ਰਾਕੇਸ਼ ਨਗਰ ਦੀ ਮੌਤ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਦੇਸ਼ ਵਿੱਚ ਇਹ ਸ਼ਾਇਦ ਅਜਿਹਾ ਪਹਿਲਾ ਮਾਮਲਾ ਹੈ ਕਿ ਕੰਨ ਵਿੱਚ ਬਲੂਟੁੱਥ ਫਟ ਗਿਆ ਅਤੇ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦਾ ਕਾਰਨ ਸ਼ਾਇਦ ਦਿਲ ਦਾ ਦੌਰਾ ਪੈਣਾ ਹੈ। ਹੁਣ ਤੱਕ ਇਹ ਦੱਸਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Punjab School Education Department: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਗਣਿਤ ਵਿਸ਼ੇ ਦੇ ਅਧਿਆਪਕਾਂ ਦੀ ਟ੍ਰੇਨਿੰਗ 9 ਅਗਸਤ ਤੋਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904