ਫੈਸਟਿਵ ਸੀਜ਼ਨ ਵਿੱਚ ਟੈਕਨੋਲੋਜੀ ਦੇ ਸੈਕਟਰ ਵਿੱਚ ਆਏ ਦਿਨ ਨਵੇਂ-ਨਵੇਂ ਲਾਂਚ ਹੋ ਰਹੇ ਹਨ। ਗਾਹਕਾਂ ਨੂੰ ਲੁਭਾਉਣ ਲਈ ਟੈਕ ਕੰਪਨੀਆਂ ਤੁਹਾਡੇ ਲਈ ਨਵੇਂ ਡਿਵਾਈਸਸ ਨੂੰ ਮਾਰਕੀਟ ਵਿੱਚ ਉਤਾਰ ਰਹੀਆਂ ਹਨ। ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਟੈੱਕ ਸੈਕਟਰ ਦੀਆਂ ਪੰਜ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।


LG ਦਾ ਰੋਟੇਟਿੰਗ ਸਕਰੀਨ ਵਾਲਾ ਸਮਾਰਟਫੋਨ ਲਾਂਚ  

ਸਾਊਥ ਕੋਰੀਅਨ ਕੰਪਨੀ ਐਲਜੀ ਨੇ ਸਕਰੀਨ ਰੋਟੇਟ ਹੋਣ ਵਾਲਾ ਫੋਨ  LG Wing ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਦਾ ਡਿਊਲ ਸਕਰੀਨ ਡਿਜ਼ਾਈਨ ਇਸ ਦੀ ਖਾਸੀਅਤ ਹੈ। ਇਸ ਵਿੱਚ ਇੱਕ ਸਕਰੀਨ 90 ਡਿਗਰੀ ਕਲਾਕਵਾਈਜ਼ ਰੋਟੇਟ ਹੁੰਦੀ ਹੈ, ਜਿਸ ਨਾਲ ਟੀ ਸ਼ੇਪ ਡਿਜ਼ਾਈਨ ਬਣਦਾ ਹੈ। ਖਾਸ ਗੱਲ ਇਹ ਹੈ ਕਿ ਤੁਸੀਂ ਦੋਨਾਂ ਸਕਰੀਨਾਂ ਦਾ ਯੂਜ ਇਕੱਠੇ ਕਰ ਸਕਦੇ ਹੋ।

ਭਾਰਤ ਵਿੱਚ ਇਸ ਫੋਨ ਦੀ ਕੀਮਤ ਕੰਪਨੀ ਨੇ 69,990 ਰੁਪਏ ਤੈਅ ਕੀਤੀ ਹੈ, ਜੋ ਇਸ ਦੇ 128 GB ਵੇਰੀਐਂਟ ਦਾ ਮੁੱਲ ਹੈ। ਇਸ ਫੋਨ ਵਿੱਚ ਕਾਲ ਕੌਮ ਸਨੈਪਡ੍ਰੈਗਨ 765G ਪ੍ਰੋਸੈਸਰ ਦਾ ਯੂਜ਼ ਕੀਤਾ ਗਿਆ ਹੈ। ਇਸ ਦੇ ਵਿੱਚ ਦੋ ਸਕਰੀਨਾਂ ਦਿੱਤੀਆਂ ਗਈਆਂ ਹਨ ਜਿਸ ਦਾ ਪ੍ਰਾਇਮਰੀ ਸਕਰੀਨ 6.8 ਇੰਚ ਹੈ ਜੋ ਇੱਕ ਫੁੱਲ ਐਚਡੀ+P-OLED ਡਿਸਪਲੇ ਹੈ। ਇਸ ਤੋਂ ਇਲਾਵਾ ਫੋਨ ਵਿੱਚ 3.9 ਇੰਚ ਦਾ ਫੁੱਲ ਐਚਡੀ+G-OLED ਸੈਕੰਡਰੀ ਡਿਸਪਲੇ ਦਿੱਤੀ ਗਈ ਹੈ, ਫੂਲ ਵਿੱਚ 8 ਜੀ ਬੀ ਰੈਮ ਤੇ  128 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।

ਇਸ ਸਮਾਰਟਫੋਨ ਵਿੱਚ 64 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ, 13 ਮੈਗਾਪਿਕਸਲ ਦੇ ਅਲਟ੍ਰਾ-ਵਾਈਡ ਲੇਂਜ਼ ਤੇ 12 ਮੈਗਾਪਿਕਸਲ ਦੇ ਇੱਕ ਤੇ ਅਲਟ੍ਰਾ-ਵਾਈਡ ਲੇਂਜ਼ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਯੀ ਗਿੰਬਲ ਮੋਸ਼ਨ ਕੈਮਰਾ ਫੀਚਰ ਦੇ ਨਾਲ ਲੈਸ ਹੈ ਜੋ ਸਕੈਂਡਰੀ ਸਕ੍ਰੀਨ ਵਿੱਚ ਦਿੱਤਾ ਗਿਆ ਵਰਚੁਅਲ ਜਯੋਸਟਿਕ ਰਾਹੀਂ ਕੈਮਰੇ ਐੰਗਲ ਕੰਟ੍ਰੋਲ ਕਰਦਾ ਹੈ। ਸੈਲਫੀ ਲਈ ਇਸ ਫੋਨ ਵਿਚ 32 ਮੈਗਾਪਿਕਸਲ ਦਾ ਪੋਪ-ਅਪ ਫ਼ਰੰਟ ਕੈਮਰਾ ਹੈ। ਪਾਵਰ ਲਈ 4000mAh ਦੀ ਬੈਟਰੀ ਲਈ ਗਈ ਹੈ।

ਸਮਾਟ ਕੀਬੋਰਡ ਕਮ ਡਾਕਿੰਗ ਸਟੇਸ਼ਨ  
ਤਕਨਾਲੋਜੀ ਮਾਰਕੀਟ ਵਿੱਚ ਆਏ ਦਿਨ ਨਵੇਂ ਨਵੇਂ ਡਿਵਾਈਜ਼ ਦੇਖਣ ਨੂੰ ਮਿਲਦੇ ਹਨ।ਲੀਡਿੰਗ ਨੈੱਟਵਰਕਿੰਗ ਤੇ ਲਾਈਫਸਟਾਈਲ ਬ੍ਰਾਂਡ ਕੰਪਨੀ CADYCE ਨੇ ਹਾਲ ਹੀ ਵਿੱਚ USB-C ਕੀ ਬੋਰਡ ਅਤੇ ਡੌਕਿੰਗ ਸਟੇਸ਼ਨ, CA-KBDS ਭਾਰਤ ਵਿੱਚ ਲਾਂਚ ਕੀਤਾ ਹੈ। CA-KBDS ਇੱਕ ਪਲੱਗ ਤੇ ਪਲੇ ਯੂਐਸਬੀ ਟਾਈਪ- ਸੀ ਕੀ-ਬੋਰਡ ਘੱਟ ਡੌਕਿੰਗ ਸਟੇਸ਼ਨ ਹੈ ਜੋ ਥੰਡਰਬੋਲਟ 3 ਪੋਰਟ ਨਾਲ ਲੈਸ ਹੈ।ਕੀ-ਬੋਰਡ ਡੌਕ ਕੋ ਕੰਪਿਊਟਰ ਹੈ ਜਿਵੇਂ ਆਈਪੈਡ ਪ੍ਰੋ ਤੇ ਐਂਡਰਾਇਡ ਅਤੇ ਆਈਓਐਸ ਸਮਾਰਟਫੋਨ ਦੇ ਨਾਲ-ਨਾਲ ਯੂਐਸਬੀ-ਸੀ ਕੇਬਲ ਦੀ ਮਦਦ ਨਾਲ ਕੰਨੇਕਟ ਜਾ ਸਕਦਾ ਹੈ।

ਡਿਵਾਈਜ਼ ਵਿੱਚ ਐਸਡੀ 3.0 ਕਾਰਡ ਰੀਡਰ ਹੈ ਜੋ 2 ਟੀਬੀ ਤੱਕ ਐਸ ਡੀ ਐਕਸ ਸੀ ਕਾਰਡ ਅਤੇ 104Mb/s ਤੱਕ ਡੈਟਾ ਟ੍ਰਾਂਸਫਰ ਕਰ ਸਕਦਾ ਹੈ।ਆਲ-ਇਨ-ਵੈਨ CA-KBDS ਮੈਕ ਓਐਸ ਐਕਸਪ੍ਰੈੱਸ 10.X ਅਤੇ ਵਿੰਡੋਜ਼ ਦੇ ਨਾਲ ਆਸਾਨੀ ਨਾਲ ਕੰਮ ਕਰ ਸਕਦਾ ਹੈ। USB-C ਕੀ-ਬੋਰਡ ਅਤੇ ਡੌਕਿੰਗ ਸਟੇਸ਼ਨ (CA-KBDS) ਦੀ ਕੀਮਤ 14,900 ਹੈ ਤੇ ਇਸ 'ਤੇ ਇੱਕ ਸਾਲ ਦੀ ਵਾਰੰਟੀ ਮਿਲਦੀ ਹੈ।ਇਹ ਕੰਪੈਕਟ ਹੈ ਤੇ ਤੁਹਾਡੇ ਬੈਗ ਵਿਚ ਆਸਾਨੀ ਨਾਲ ਫਿੱਟ ਹੋ ਸਕਦਾ ਹੈ।

ਆਈਫੋਨ 12 ਤੇ ਆਈਫੋਨ-12 ਪ੍ਰੋ ਦੀ ਵਿਕਰੀ ਹੋਈ ਸ਼ੁਰੂ

ਭਾਰਤ ਵਿੱਚ ਆਈਫੋਨ-12 ਤੇ ਆਈਫੋਨ-12 ਪ੍ਰੋ ਦੀ ਵਿਕਰੀ ਸ਼ੁਰੂ ਹੋ ਗਈ ਹੈ ਪਰ ਇਹ ਹੈਡਸੈੱਟ ਉਨ੍ਹਾਂ ਕੁਝ ਮਹੱਤਵਪੂਰਨ ਯੂਜ਼ਰਜ਼ ਨੂੰ ਮਿਲਣਗੇ, ਜਿਨ੍ਹਾਂ ਨੇ  23 ਅਕਤੂਬਰ ਨੂੰ ਪ੍ਰੀ-ਬੁਕਿੰਗ ਕਰ ਲਈ ਸੀ। ਕੁਝ ਦਿਨ ਪਹਿਲਾਂ ਹੀ ਆਈਫੋਨ-12 ਦੀ ਪ੍ਰੀ-ਬਕਿੰਗ ਸ਼ੁਰੂ ਹੋਈ ਸੀ।ਭਾਰਤ ਵਿੱਚ ਆਈਫੋਨ-12 (64 ਜੀਬੀ) ਦੀ ਸ਼ੁਰੂਆਤੀ ਕੀਮਤ 79,000  ਰੁਪਏ ਰੱਖੀ ਗਈ ਹੈ, 128 ਜੀਬੀ ਸਟੋਰੇਜ ਵਿੱਚ ਇਸ ਫੋਨ ਦੀ ਕੀਮਤ 84,900 ਰੁਪਏ ਨਿਰਧਾਰਿਤ ਕੀਤੀ ਗਈ ਹੈ।

ਉੱਥੇ ਹੀ 245 ਜੀਬੀ ਸਟੋਰੇਜ ਵਿਚ ਇਹ ਸੈੱਟ 94,900 ਰੁਪਏ ਵਿਚ ਉਪਲੱਬਧ ਹੋ ਜਾਵੇਗਾ। ਆਈਫੋਨ -12 ਪ੍ਰੋ ਤਿੰਨ ਪ੍ਰੋਸੈਸ ਸਟੋਰੇਜ ਵੈਰੀਐਨਟ ਵਿਚ ਉਪਲੱਬਧ ਹੋਵੇਗਾ। 128 ਜੀਬੀ ਸਟੋਰੇਜ ਦੇ ਨਾਲ ਇਸ ਦੀ ਕੀਮਤ 1,19,900 ਰੁਪਏ, 256 ਜੀਬੀ ਸਟੋਰੇਜ ਦੇ ਨਾਲ ਇਸ ਦੀ ਕੀਮਤ 1,29,900 ਰੁਪਏ ਅਤੇ 512 ਜੀਬੀ ਸਟੋਰੇਜ ਵਿੱਚ ਇਸਦੀ ਦੀ ਕੀਮਤ 1,49,900 ਰੱਖੀ ਗਈ ਹੈ।

ਕਿਫਾਇਤੀ ਕੀਮਤ ਤੇ ਪ੍ਰੀਮੀਅਮ ਲੈਪਟਾਪ ਦੀ ਐਂਟਰੀ
ਅਮਰੀਕਾ ਦੀ ਸਮਾਰਟ ਟੈਕਨੋਲੋਜੀ ਕੰਪਨੀ ਅਵਿਟਾ ਨੇ ਆਪਣਾ ਭਾਰਤ ਵਿੱਚ ਪੈਕਟ ਫ੍ਰੈਂਡਲੀ ਅਵਟਾ ਸੇਨਸ਼ੀਅਲ ਲੈਪਟਾਪ ਲਾਂਚ ਕੀਤਾ ਹੈ। ਇਹ ਲੈਪਟਾਪ 14 ਇੰਚ ਦਾ  ਹੈ ਜਿਸ ਦੀ ਡਿਸਪਲੇ ਫੁਲ ਐਚਡੀ ਹੈ।ਅਵਿਟਾ ਅਸੈਂਸ਼ੀਅਲ ਦੀ ਬੈਟਰੀ 6 ਘੰਟੇ ਦਾ ਬੈਕਅਪ ਦਿੰਦੀ ਹੈ।ਭਾਰਤ ਵਿਚ ਇਸ ਲੈਪਟਾਪ ਦਾ ਪ੍ਰਾਈਜ਼ 17990 ਹੈ।ਅਵਿਟਾ ਅਸੈਂਸ਼ੀਅਲ ਵਿਚ ਵਿੰਡੋ 10 ਹੋਮ ਰਨ ਕਰੇਗਾ ਅਤੇ ਇਸਦੀ 14 ਇੰਚ ਦੀ ਫੁੱਲ ਐੱਚ.ਡੀ. (1920 * 1080 ਪਿਕਸਲ) ਡਿਸਪਲੇ ਬੇਜਲ ਡਿਜਾਈਨ ਦੇ ਨਾਲ ਹੈ।ਇਹ ਐਂਟੀ ਗਲੇਅਰ ਸਕ੍ਰੀਨ ਹੈ।ਇਹ ਡੁਅਲ ਕੋਰ ਲੈਪਟਾਪ ਇੰਟੈਲ ਸੇਲੇਰਨ ਐਨ 4000 (ਕਲੌਕਡ 2.6 ਗੀਗਾਹਹਾਰਟਜ) ਪ੍ਰੋਸੈਸਰ ਹੈ ਅਤੇ ਇਸ ਵਿੱਚ 4 ਜੀਬੀ ਐਲਪੀਡੀਡੀਆਰ 4 ਰੈਮ ਹੈ।ਇਸ ਦੇ ਨਾਲ 128 ਜੀਬੀ ਦੀ ਐਸ ਐਸ ਡੀ ਹੈ ਅਤੇ ਇਸਦੇ ਨਾਲ ਇੰਟੈਲ ਯੂ ਐਚ ਡੀ ਗਰਾਫਿਕਸ 600 ਜਾਰੀ ਕੀਤੇ ਗਏ ਹਨ।ਅਵਿਟਾ  ਦਾ ਇਹ ਲੈਪਟਾਪ ਲੈਨੋਵੋ ਦੇ ਥਿੰਕਵਿਜ਼ਨ ਐੱਮ 14  ਨੂੰ ਟੱਕਰ ਦੇ ਰਿਹਾ ਹੈ।

ਫੇਸਬੁੱਕ ਨੇ ਲਾਂਚ ਕੀਤੀ ਡੇਟਿੰਗ ਐੱਪ
ਸੋਸ਼ਲ ਮੀਡੀਆ ਦੀ ਦਿਗਜ਼ ਕੰਪਨੀ ਫੇਸਬੁੱਕ ਨੇ ਬ੍ਰਿਟੇਨ ਅਤੇ ਯੂਰਪ ਵਿਚ ਆਪਣੀ ਡੇਟਿੰਸ ਸਰਵਿਸ Facebook Dating ਲਾਂਚ ਕੀਤੀ ਹੈ। ਇਸਦੇ ਲਈ ਤੁਸੀਂ ਫੇਸਬੁੱਕ 'ਤੇ ਆਪਣੇ ਦੋਸਤ ਬਣਾਉਣ ਦੇ ਨਾਲ ਨਾਲ ਜੀਵਨਸਾਥੀ ਵੀ ਚੁਣ ਸਕਦੇ ਹੋ।‘ਫੇਸਬੁੱਕ ਲੌਗ’ ਯੂਜ਼ਰ ਨੂੰ ਮੂਲ ਫੇਸਬੁੱਕ ਅਕਾਉਂਟ ਤੋਂ ਅਲੱਗ ਅਕਾਉਂਟ ਬਣਾਉਣ ਦੀ ਸੁਵਿਧਾ ਦੇ ਰਿਹਾ ਹੈ।ਫੇਸਬੁੱਕ ਡੇਟਿੰਗ ਦੇ ਜਰੀਏ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਪਾਰਟਨਰ ਦੇ ਨਾਲ ਸੰਪਰਕ ਕਰਨਾ ਸੰਭਵ ਹੋਵੇਗਾ। ਉਹਨਾਂ ਨੂੰ ਕਰੀਬ ਤੋਂ ਜਾਨਣ ਦੇ ਲਈ ਚੈਟਿੰਗ ਅਤੇ ਵਰਚੁਅਲ ਕਾਲ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ।ਕੰਪਨੀ ਦੇ ਅਨੁਸਾਰ, ਪਿਛਲੇ ਸਤੰਬਰ ਵਿੱਚ ਫੇਸਬੁੱਕ ਡੇਟਿੰਗ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 20 ਦੇਸ਼ਾਂ ਵਿੱਚ 1.5 ਅਰਬ ਤੋਂ ਵੱਧ ਮੈਚ ਬਣਾਏ ਗਏ ਹਨ। ਭਾਰਤ ਵਿੱਚ ਫਿਲਹਾਲ ਇਹ ਸੁਵਿਧਾ ਸ਼ੁਰੂ ਨਹੀਂ ਹੋਈ ਹੈ।