How to check real or fake iphone: ਅੱਜਕੱਲ੍ਹ ਹਰ ਚੀਜ਼ 'ਤੇ ਇੰਨੀ ਜ਼ਿਆਦਾ ਧੋਖਾਧੜੀ ਹੋ ਰਹੀ ਹੈ ਕਿ ਅਸਲੀ ਤੇ ਨਕਲੀ ਚੀਜ਼ ਦਾ ਪਤਾ ਲਾਉਣਾ ਵੀ ਔਖਾ ਹੋ ਗਿਆ ਹੈ। ਹੁਣ ਤਿਉਹਾਰੀ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਇਸ ਦੇ ਮੱਦੇਨਜ਼ਰ ਈ-ਕਾਮਰਸ ਕੰਪਨੀਆਂ ਸੇਲ ਲੈ ਕੇ ਆਈਆਂ ਹਨ। ਸੇਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਸਤੇ ਵਿੱਚ ਖਰੀਦੀਆਂ ਜਾ ਸਕਦੀਆਂ ਹਨ ਪਰ ਕੁਝ ਗੱਲਾਂ ਦਾ ਧਿਆਨ ਰੱਖਣਾ ਹਮੇਸ਼ਾ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਫ਼ੋਨ ਖਰੀਦਣ ਵੇਲੇ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ।
ਦਰਅਸਲ ਅਜਿਹਾ ਇਸ ਲਈ ਕਿਉਂਕਿ ਕਈ ਵਾਰ ਅਜਿਹਾ ਹੋਇਆ ਹੈ ਕਿ ਲੋਕਾਂ ਨੂੰ ਨਕਲੀ ਫੋਨ ਮਿਲੇ ਹਨ। ਖਾਸ ਤੌਰ 'ਤੇ ਮਹਿੰਗੇ ਫੋਨਾਂ ਨਾਲ, ਧੋਖਾਧੜੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਜੇਕਰ ਅਸੀਂ ਆਈਫੋਨ ਦੀ ਗੱਲ ਕਰੀਏ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਅਸਲੀ ਤੇ ਨਕਲੀ ਆਈਫੋਨ ਦੀ ਪਛਾਣ ਕਿਵੇਂ ਕਰ ਸਕਦੇ ਹੋ।
1. IMEI ਨੰਬਰ ਚੈੱਕ ਕਰੋ
ਯਾਦ ਰਹੇ ਸਾਰੇ ਅਸਲੀ ਆਈਫੋਨ ਮਾਡਲਾਂ ਦਾ ਇੱਕ IMEI ਨੰਬਰ ਹੁੰਦਾ ਹੈ। ਇਸ ਲਈ ਅਸਲੀ ਨਕਲੀ ਦੀ ਪਛਾਣ ਕਰਨ ਦਾ ਇਹ ਆਸਾਨ ਤਰੀਕਾ ਹੈ। ਫੋਨ ਦਾ IMEI ਨੰਬਰ ਲੱਭਣ ਲਈ, ਸੈਟਿੰਗ 'ਤੇ ਜਾਓ, ਜਨਰਲ 'ਤੇ ਕਲਿੱਕ ਕਰੋ, ਅਬਾਊਟ ਵਿਕਲਪ 'ਤੇ ਟੈਪ ਕਰੋ ਤੇ IMEI ਨੰਬਰ ਦੇਖਣ ਲਈ ਹੇਠਾਂ ਸਕ੍ਰੋਲ ਕਰੋ। ਜੇਕਰ ਕੋਈ IMEI ਜਾਂ ਸੀਰੀਅਲ ਨੰਬਰ ਨਹੀਂ ਤਾਂ ਆਈਫੋਨ ਮਾਡਲ ਨਕਲੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: 'ਮੈਂ ਸੀਬੀਆਈ ਅਫਸਰ ਬੋਲ ਰਿਹਾ ਹਾਂ..', ਵਰਧਮਾਨ ਗਰੁੱਪ ਦੇ ਮਾਲਕ ਨੂੰ ਡਿਜੀਟਲ ਅਰੈਸਟ ਕਰ ਲੁੱਟੇ 7 ਕਰੋੜ
2. ਓਪਰੇਟਿੰਗ ਸਿਸਟਮ ਚੈੱਕ ਕਰੋ
ਹਰ ਕੋਈ ਜਾਣਦਾ ਹੈ ਕਿ ਆਈਫੋਨ ਆਈਓਐਸ 'ਤੇ ਕੰਮ ਕਰਦੇ ਹਨ। ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਸ ਦਾ ਆਪਰੇਟਿੰਗ ਸਿਸਟਮ ਐਂਡ੍ਰਾਇਡ ਤੋਂ ਬਿਲਕੁਲ ਵੱਖਰਾ ਹੈ। ਇਸ ਲਈ ਆਈਫੋਨ ਦੇ ਆਪਰੇਟਿੰਗ ਸਿਸਟਮ ਨੂੰ ਚੈੱਕ ਕਰਨ ਲਈ, ਫੋਨ ਦੇ ਸੈਟਿੰਗ ਮੈਨਿਊ 'ਤੇ ਜਾਓ ਤੇ ਫਿਰ ਸਾਫਟਵੇਅਰ ਟੈਬ 'ਤੇ ਟੈਪ ਕਰੋ। ਇੱਥੇ iOS ਵਰਜ਼ਨ ਜਾਣਿਆ ਜਾ ਸਕਦਾ ਹੈ। ਇਸ ਤੋਂ ਪਤਾ ਲੱਗ ਜਾਏਗਾ ਕਿ ਫੋਨ ਅਸਲੀ ਹੈ ਜਾਂ ਨਕਲੀ।
3. ਇਨਬਿਲਟ ਐਪਸ
ਆਈਫੋਨ 'ਚ ਕਈ ਅਜਿਹੀਆਂ ਐਪਸ ਹਨ ਜੋ ਇਨਬਿਲਟ ਆਉਂਦੀਆਂ ਹਨ, ਜਿਨ੍ਹਾਂ 'ਚ Safari, Health, iMovie ਸ਼ਾਮਲ ਹਨ। ਜੇਕਰ ਫੋਨ ਨਕਲੀ ਹੈ ਤਾਂ ਇਹ ਐਪਸ ਫੋਨ ਵਿੱਚ ਨਹੀਂ ਹੋ ਸਕਦੀਆਂ।
4. ਸਿਰੀ ਫੀਚਰ
ਵੌਇਸ ਅਸਿਸਟੈਂਟ ਸਿਰੀ ਦਾ ਵਿਕਲਪ ਹਰ ਆਈਫੋਨ ਵਿੱਚ ਉਪਲਬਧ ਹੈ। ਇਸ ਲਈ ਇੱਕ ਵਾਰ 'ਹੇ ਸਿਰੀ' ਕਹਿ ਕੇ ਜ਼ਰੂਰ ਦੇਖੋ। ਜੇਕਰ ਇਹ ਐਕਟੀਵੇਟ ਨਹੀਂ ਹੋ ਰਿਹਾ ਤਾਂ ਸੈਟਿੰਗ 'ਚ ਜਾ ਕੇ ਸਿਰੀ ਆਪਸ਼ਨ ਨੂੰ ਚੈੱਕ ਕਰੋ। ਜੇ ਇਹ ਉੱਥੇ ਨਹੀਂ ਮਿਲਦਾ ਤਾਂ ਸਮਝੋ ਕਿ ਤੁਹਾਡਾ ਆਈਫੋਨ ਅਸਲੀ ਨਹੀਂ ਹੈ।
5. ਬਾਡੀ ਚੈੱਕ ਕਰੋ
ਜ਼ਿਆਦਾਤਰ ਮਾਮਲਿਆਂ ਵਿੱਚ, ਇੱਕ ਨਕਲੀ ਆਈਫੋਨ ਨੂੰ ਇਸ ਦੀ ਬਾਡੀ ਦੁਆਰਾ ਹੀ ਜਾਂਚਿਆ ਜਾਂਦਾ ਹੈ। ਨਕਲੀ ਤੇ ਸਸਤੇ ਮਾਡਲ ਦਾ ਡਿਜ਼ਾਇਨ ਅਸਲੀ ਮਾਡਲ ਦੇ ਮੁਕਾਬਲੇ ਥੋੜ੍ਹਾ ਵੱਖਰਾ ਹੁੰਦਾ ਹੈ। ਇਸ ਲਈ, ਤੁਹਾਨੂੰ ਆਈਫੋਨ ਦੀ ਬਾਡੀ ਨੂੰ ਧਿਆਨ ਨਾਲ ਚੈੱਕ ਕਰਨਾ ਚਾਹੀਦਾ ਹੈ। ਇਨ੍ਹਾਂ 'ਚੋਂ ਸਭ ਤੋਂ ਮਹੱਤਵਪੂਰਨ ਆਈਫੋਨ ਦਾ ਨੌਚ, ਫਰੇਮ ਤੇ ਕੈਮਰਾ ਮੋਡਿਊਲ ਹੈ, ਜਿੱਥੋਂ ਫਰਜ਼ੀ ਮਾਡਲਾਂ ਦਾ ਪਤਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ।