ਨਵੀਂ ਦਿੱਲੀ: ਚੀਨੀ ਟੈਕ ਕੰਪਨੀ ਰਿਅਲਮੀ ਨੇ ਆਪਣੇ ਇੱਕ ਨਵੇਂ ਸਮਾਰਟਫੋਨ ਨੂੰ ਮਾਰਕਿਟ ‘ਚ ਲੌਂਚ ਕਰਨ ਦਾ ਪਲਾਨ ਕੀਤਾ ਹੈ। ਕੰਪਨੀ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਨਾਲ ਆਉਣ ਵਾਲੇ ਆਪਣੇ ਨਵੇਂ ਸਮਾਰਟਫੋਨ ਰਿਅਲਮੀ ਐਕਸ 2 ਪ੍ਰੋ ‘ਤੇ ਕੰਮ ਕਰ ਰਹੀ ਹੈ। ਰਿਅਲਮੀ ਐਕਸ ਪ੍ਰੋ 2 ਨਾਲ ਡਾਲਬੀ ਐਟਮੌਸ ਵਾਲੇ ਡਿਊਲ ਸਟੀਰੀਓ ਸਪੀਕਰ ਲੈ ਕੇ ਆਵੇਗੀ।


ਕੰਪਨੀ ਨੇ ਆਪਣੇ ਯੂਰਪੀਅਨ ਅਕਾਉਂਟ ਤੋਂ ਇੱਕ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਡਿਵਾਇਸ ਇਸ ਦੇ ਨਾਲ ਹੀ ਸਰਟੀਫਾਈਡ ਐਚਆਈ-ਰੇਸ ਸਾਉਂਡ ਕਵਾਲਟੀ ਵੀ ਦੇਵੇਗੀ।




ਇਸ ਸਮਾਰਟਫੋਨ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਰਿਅਲਮੀ ਨੂੰ ਇਸ ਡਿਵਾਇਸ ਤੋਂ ਕਾਫੀ ਉਮੀਦਾਂ ਹਨ ਕਿਉਂਕਿ ਕੰਪਨੀ ਦਾ ਪਹਿਲਾ ਅਜਿਹਾ ਡਿਵਾਇਸ ਹੋਵੇਗਾ ਜਿਸ ‘ਚ 90 ਐਚਜੇਡ ਡਿਸਪਲੇ ਹੋਵੇਗਾ। ਇਹ ਸਮਾਰਟਫੋਨ 50 ਵਾਟ ਵੌਕ ਫਾਸਟ ਚਾਰਜਿੰਗ ਸਪੋਰਟ ਕਰਦਾ ਹੈ।


ਡਿਵਾਇਸ ਬੈਕ ‘ਚ 64 ਐਮਪੀ ਕਵਾਡ ਕੈਮਰਾ ਸੈਟਅੱਪ ਨੂੰ ਸਪੋਰਟ ਕਰੇਗਾ। ਕਵਾਡ ਕੈਮਰਾ ਸੈਟਅਪ ‘ਚ ਟੈਲੀਫੋਟੋ ਲੈਨਸ ਹੈ, ਜਿਸ ‘ਚ 20 ਗੁਣਾ ਹਾਈਬ੍ਰਿਡ ਜ਼ੂਮ ਸਪੋਰਟ ਕਰੇਗਾ। ਇਸ ਨੂੰ ਅਕਤੂਬਰ ‘ਚ ਚੀਨ ‘ਚ ਲਾਂਚ ਕਰਨ ਤੋਂ ਬਾਅਦ ਭਾਰਤ ‘ਚ ਲਾਂਚ ਕਰਨ ਦੀ ਉਮੀਦ ਹੈ।