ਇਸ ਦਾ ਮਤਲਬ ਕਿ ਉਹ ਉਨ੍ਹਾਂ 36 ਰਾਫੇਲ ਜਹਾਜ਼ਾਂ ਦੇ ਬੇੜੇ ‘ਚ ਪਹਿਲਾ ਰਾਫੇਲ ਹਾ਼ ਭਾਰਤ ਨੂੰ ਸੌਂਪਣ ਦੇ ਸਮਾਗਮ ‘ਚ ਹਿੱਸਾ ਲੈਣਗੇ। ਇਸ ਦਾ ਸਮਝੌਤਾ ਸਾਲ 2015 ‘ਚ ਭਾਰਤ ਸਰਕਾਰ ਤੇ ਫਰਾਂਸ ਸਰਕਾਰ ‘ਚ ਹੋਇਆ ਸੀ। ਪੀਐਮ ਮੋਦੀ ਨੇ ਭਾਰਤੀ ਹਵਾਈ ਸੈਨਾ ‘ਚ ਲੜਾਕੂ ਜਹਾਜ਼ਾਂ ਦੀ ਘਟਦੀ ਗਿਣਤੀ ਨੂੰ ਵੇਖਦੇ ਹੋਏ 36 ਰਾਫੇਲ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਸੀ।
ਰੱਖੀਆ ਮੰਤਰੀ ਰਾਜਨਾਥ ਸਿੰਘ ਪੰਡਤ ਜੀ ਦੀ ਮੌਜੂਦਗੀ ‘ਚ ਸ਼ਸਤਰ ਪੂਜਾ ਕਰਨਗੇ ਕਿਉਂਕਿ ਭਾਰਤ ‘ਚ ਦੁਸ਼ਹਿਰੇ ਦੇ ਦਿਨ ਸ਼ਸਤਰ ਪੂਜਾ ਦੀ ਰਸਮ ਕੀਤੀ ਜਾਂਦੀ ਹੈ। ਇਸ ਕਰਕੇ ਰਾਜਨਾਥ ਸਿੰਘ ਵੀ ਰਾਫੇਲ ਸ਼ਸਤਰ ਪੂਰਾ ਕਰਨਗੇ। ਇਸ ਦੇ ਨਾਲ ਰਾਫੇਲ ਦੀ ਅੱਧੇ ਘੰਟੇ ਦੀ ਉਡਾਣ ਮੌਕੇ ਰਾਜਨਾਥ ਸਿੰਘ ਵੀ ਸ਼ਾਮਲ ਹੋਣਗੇ।
ਉਡਾਣ ਤੋਂ ਪਹਿਲਾਂ ਰਸਮੀ ਤੌਰ ‘ਤੇ ਰਾਫੇਲ ਭਾਰਤ ਨੂੰ ਸੌਂਪ ਦਿੱਤੇ ਜਾਵਗੇ। ਲੋਕ ਸਭਾ ਚੋਣਾਂ ਤੋਂ ਪਹਿਲਾ ਰਾਫੇਲ ਡੀਲ ਦਾ ਮੁੱਦਾ ਕਾਫੀ ਭਖਿਆ ਸੀ। ਇਸ ਦੌਰਾਨ ਕਾਂਗਰਸ ਨੇ ਡੀਲ ‘ਚ ਘੁਟਾਲੇ ਦੇ ਇਲਜ਼ਾਮ ਲਾਏ ਸੀ। ਮਾਮਲਾ ਸੁਪਰੀਮ ਕੋਰਟ ‘ਚ ਵੀ ਗਿਆ।