ਸਿਰਮੌਰ: ਐਨਐਚ 707 ਪਹੁੰਟਾ ਸਾਹਿਬ ‘ਚ ਲੈਂਡਸਲਾਈਡਿੰਗ ਨਾਲ ਸੜਕ ਬੰਦ ਹੋ ਗਈ। ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ‘ਚ ਵਾਧਾ ਹੋ ਗਿਆ। ਬੀਤੀ ਰਾਤ ਬਾਰਸ਼ ਹੋਣ ਨਾਲ ਨਦੀ ‘ਚ ਪਾਣੀ ਦਾ ਪੱਧਰ ਵਧ ਗਿਆ। ਅਜਿਹੇ ‘ਚ ਸੜਕ ਬੰਦ ਹੋਣ ਨਾਲ ਲੋਕ ਜਾਨ ਮੁਸ਼ਕਲ ‘ਚ ਪਾ ਜੇਸੀਬੀ ‘ਤੇ ਬੈਠ ਕੇ ਨਦੀ ਪਾਰ ਕਰਨ ਲਈ ਮਜਬੂਰ ਹਨ।



ਪ੍ਰਸਾਸ਼ਨ ਦੇ ਇਸ ਜੁਗਾੜ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪਹੁੰਟਾ ਸਾਹਿਬ ਤੋਂ ਸ਼ਿਲਾਈ, ਚੌਪਾਲ, ਹਰਿਪੁਰਧਾਰ, ਰੋਹਰੁ ਤੇ ਉੱਤਰਾਖੰਡ ਦੀ ਆਵਾਜਾਈ ‘ਤੇ ਇਸ ਦਾ ਅਸਰ ਪੈ ਰਿਹਾ ਹੈ। ਨੈਸ਼ਨਲ ਹਾਈਵੇਅ 707 ਐਤਵਾਰ ਦੀ ਸਵੇਰ ਨੂੰ ਲੈਂਡਸਲਾਈਡਿੰਗ ਨਾਲ ਸੜਕ ਦਾ ਇੱਕ ਵੱਡਾ ਹਿੱਸਾ ਜ਼ਮੀਨ ‘ਚ ਧੱਸ ਗਿਆ।