Realme ਦਾ Narzo 20 Pro 38 ਮਿੰਟ 'ਚ ਹੋ ਜਾਂਦਾ ਫੁੱਲ ਚਾਰਜ, ਜਾਣੋ ਹੋਰ ਕੀ ਕੁਝ ਖਾਸ
ਏਬੀਪੀ ਸਾਂਝਾ | 09 Oct 2020 04:02 PM (IST)
Realme Narzo 20 Pro 'ਚ 6.5 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ ਦੀ ਸਕ੍ਰੀਨ ਟੂ ਬਾਡੀ ਰੇਸ਼ੋ 90.5 ਪ੍ਰਤੀਸ਼ਤ ਹੈ।
Realme Narzo 20 Pro 'ਚ 6.5 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ ਦੀ ਸਕ੍ਰੀਨ ਟੂ ਬਾਡੀ ਰੇਸ਼ੋ 90.5 ਪ੍ਰਤੀਸ਼ਤ ਹੈ। ਇਸ ਫੋਨ ਵਿੱਚ ਸਾਈਡ ਮਾਉਂਟਡ ਫਿੰਗਰਪ੍ਰਿੰਟ ਸਕੈਨਰ ਹੈ। ਇਹ ਫੋਨ ਗੇਮਿੰਗ ਪ੍ਰੋਸੈਸਰ ਮੀਡੀਆਟੈਕ ਹੈਲੀਓ ਜੀ 95 ਨਾਲ ਲੈਸ ਹੈ ਤੇ ਇਹ ਐਂਡਰਾਇਡ 10 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਰੀਅਲਮੀ ਦਾ ਇਹ ਫੋਨ ਦੋ ਕੱਲਰ ਆਪਸ਼ਨ ਬਲੈਕ ਨਿੰਜਾ ਤੇ ਵ੍ਹਾਈਟ ਨਾਈਟ 'ਚ ਉਪਲੱਬਧ ਹੈ। ਰੀਅਲਮੀ ਨਾਰਜ਼ੋ 20 ਪ੍ਰੋ 'ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਪਹਿਲਾ ਇੱਕ 48 MP ਪ੍ਰਾਇਮਰੀ ਲੈਂਜ਼ ਹੈ, ਦੂਜਾ ਇੱਕ 8 MP ਅਲਟਰਾ-ਵਾਈਡ-ਐਂਗਲ ਲੈਂਜ਼ ਹੈ, ਤੀਸਰਾ 2 MP ਮੋਨੋਕ੍ਰੋਮ ਲੈਂਸ ਹੈ ਤੇ ਚੌਥਾ 2 MP ਮੈਕਰੋ ਲੈਂਜ਼ ਹੈ। ਇਸ ਸਮਾਰਟਫੋਨ ਦੇ ਅਗਲੇ ਹਿੱਸੇ 'ਚ 16MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਸ਼ਕਤੀ ਦੇਣ ਲਈ Realme ਨਾਰਜ਼ੋ 20 ਪ੍ਰੋ ਦੀ ਬੈਟਰੀ 4,500 ਐਮਏਐਚ ਦੀ ਹੈ, ਜੋ 65 Watt ਸੁਪਰ ਡਾਰਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਮਾਰਟਫੋਨ 'ਤੇ 38 ਮਿੰਟ 'ਚ ਜ਼ੀਰੋ ਤੋਂ 100 ਪ੍ਰਤੀਸ਼ਤ ਤੱਕ ਦਾ ਚਾਰਜ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ ਤੇ ਯੂਐਸਬੀ ਟਾਈਪ-ਸੀ ਪੋਰਟ ਵਰਗੀਆਂ ਕੁਨੈਕਟੀਵਿਟੀ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਰੀਅਲਮੀ ਨਾਰਜ਼ੋ 20 ਪ੍ਰੋ ਸਮਾਰਟਫੋਨ ਦੀ 6 ਜੀਬੀ ਰੈਮ + 64 ਜੀਬੀ ਸਟੋਰੇਜ ਦੀ ਕੀਮਤ 14,999 ਰੁਪਏ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਦੇ 8 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। [mb]1602228433[/mb]