ਨਵੀਂ ਦਿੱਲੀ: ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਹੁਣ ਹਰ ਵਾਰ 24 ਘੰਟੇ Real time grosss settlement (RTGS) ਰਾਹੀਂ ਪੈਸੇ ਟ੍ਰਾਂਸਫਰ ਹੋ ਸਕਦੇ ਹਨ। ਹੁਣ ਤੱਕ ਇਹ ਸਹੂਲਤ ਸਿਰਫ ਬੈਂਕਾਂ ਦੇ ਕੰਮਕਾਜੀ ਸਮੇਂ ਵਿੱਚ ਉਪਲਬਧ ਸੀ। ਇਸ ਦੇ ਜ਼ਰੀਏ ਘੱਟੋ ਘੱਟ 2 ਲੱਖ ਰੁਪਏ ਦੇ ਫੰਡ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਇਹ ਸੇਵਾ ਦਸੰਬਰ 2020 ਤੋਂ ਸ਼ੁਰੂ ਹੋਵੇਗੀ।


RBI ਨੇ ਨਹੀਂ ਬਦਲੀ ਰੈਪੋ ਰੇਟ, ਕਰਜ਼ਾ ਸਸਤਾ ਹੋਣ ਦੀ ਨਹੀਂ ਉਮੀਦ

RTGS ਕੀ ਹੈ?

ਇੱਕ ਬੈਂਕ ਤੋਂ ਦੂਜੇ ਬੈਂਕ 'ਚ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਦੀਆਂ ਦੋ ਪ੍ਰਣਾਲੀਆਂ ਹਨ, ਜਿਨ੍ਹਾਂ ਦਾ ਪ੍ਰਬੰਧਨ ਆਰਬੀਆਈ ਕਰਦਾ ਹੈ। ਇਹ NEFT ਯਾਨੀ ਨੈਸ਼ਨਲ ਇਲੈਕਟ੍ਰਾਨਿਕ ਫੰਡਸ ਟ੍ਰਾਂਸਫਰ ਤੇ RTGS ਯਾਨੀ ਰੀਅਲ ਟਾਈਮ ਗਰੌਸ ਸੈਟਲਮੈਂਟ ਹਨ। RTGS ਤਹਿਤ ਪੈਸੇ ਭੇਜਣ ਵਾਲੇ ਬੈਂਕ ਵੱਲੋਂ ਪੈਸਾ ਟ੍ਰਾਂਸਫਰ ਹੁੰਦਾ ਹੀ ਉਸ ਖਾਤੇ 'ਚ ਫੌਰਨ ਜਮਾ ਹੁੰਦਾ ਹੈ ਜਿਸ 'ਚ ਪੈਸਾ ਭੇਜਿਆ ਜਾਂਦਾ ਹੈ। ਜਿਸ ਵਿਅਕਤੀ ਨੂੰ ਪੈਸਾ ਭੇਜਿਆ ਜਾਂਦਾ ਹੈ, ਉਸ ਦੇ ਬੈਂਕ ਨੂੰ ਫੰਡ ਟ੍ਰਾਂਸਫਰ ਮੈਸੇਜ ਮਿਲਣ ਤੋਂ ਦੋ ਘੰਟਿਆਂ ਦੇ ਅੰਦਰ ਇਸ ਨੂੰ ਕ੍ਰੈਡਿਟ ਦੇਣਾ ਹੁੰਦਾ ਹੈ।

Gold Silver Rate: ਸੋਨੇ 'ਚ ਗਿਰਾਵਟ ਜਾਂ ਚਮਕੀ ਚਾਂਦੀ? ਜਾਣੋ ਅੱਜ ਦੀਆਂ ਕੀਮਤਾਂ ਦਾ ਤਾਜ਼ਾ ਅਪਡੇਟ

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਚੋਂ ਇੱਕ ਹੈ ਜਿੱਥੇ ਵੱਡੀ ਗਿਣਤੀ 'ਚ ਪੈਸਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਐਨਈਐਫਟੀ ਇੱਕ ਪ੍ਰਚੂਨ ਅਦਾਇਗੀ ਪ੍ਰਣਾਲੀ ਹੈ ਜੋ ਆਰਬੀਆਈ ਵਲੋਂ ਸੰਚਾਲਿਤ ਕੀਤੀ ਜਾਂਦੀ ਹੈ, ਜੋ ਪਿਛਲੇ ਸਾਲ ਤੋਂ 24 ਘੰਟੇ ਕੰਮ ਕਰਦੀ ਹੈ। ਇਸ ਦੇ ਨਾਲ ਹੀ ਛੁੱਟੀਆਂ ਦੇ ਬਾਵਜੂਦ ਵੀ IMPS ਰਾਹੀਂ ਵੱਧ ਤੋਂ ਵੱਧ ਦੋ ਲੱਖ ਰੁਪਏ ਵਿੱਚ ਫੰਡ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਇਸ ਦੀ ਕੋਈ ਲੋਅਰ ਲਿਮਟ ਨਹੀਂ ਹੈ।

ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਮੁੜ ਹੋਈ ਅਰਦਾਸ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904