ਨਵੀਂ ਦਿੱਲੀ: ਘਰੇਲੂ ਬਾਜ਼ਾਰ 'ਚ ਐਮਸੀਐਕਸ 'ਚ ਸੋਨਾ 0.79 ਫੀਸਦ ਯਾਨੀ 394 ਰੁਪਏ ਦੀ ਤੇਜ਼ੀ ਨਾਲ 50,569 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਉਧਰ, ਸਿਲਵਰ ਫਿਊਚਰ ਦੀ ਕੀਮਤ 1.59 ਪ੍ਰਤੀਸ਼ਤ ਯਾਨੀ 960 ਰੁਪਏ ਘਟ ਕੇ 61,479 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ 'ਚ ਸੋਨੇ ਦਾ ਭਾਅ 50,180 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦਕਿ ਫਿਊਚਰ ਗੋਲਡ ਦੀ ਕੀਮਤ 50,504 ਰੁਪਏ ਪ੍ਰਤੀ ਦਸ ਗ੍ਰਾਮ ਰਹੀ।

ਵੀਰਵਾਰ ਨੂੰ ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 82 ਰੁਪਏ ਚੜ੍ਹ ਕੇ 51,153 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 1,074 ਰੁਪਏ ਦੇ ਵਾਧੇ ਨਾਲ 62,159 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਬੈਂਕਾਂ ਨੇ ਸੋਨੇ ਦੀ ਖਰੀਦ ਨੂੰ ਘਟਾਇਆ:

ਗਲੋਬਲ ਬਾਜ਼ਾਰ ਵਿੱਚ ਸਪਾਟ ਗੋਲਡ 0.3 ਫੀਸਦ ਦੀ ਤੇਜ਼ੀ ਨਾਲ 1,898.31 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂਕਿ ਯੂਐਸ ਗੋਲਡ ਫਿਊਚਰ 0.4% ਦੀ ਤੇਜ਼ੀ ਨਾਲ 1,902.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਦੌਰਾਨ ਵਿਸ਼ਵ ਗੋਲਡ ਕੌਂਸਲ ਨੇ ਕਿਹਾ ਕਿ 2020 ਦੇ ਨੌਂ ਮਹੀਨਿਆਂ ਦੌਰਾਨ ਵਿਸ਼ਵ ਭਰ ਵਿੱਚ ਸੋਨਾ ਅਧਾਰਤ ਈਟੀਐਫ ਨੇ 1000 ਟਨ ਤੋਂ ਵੱਧ ਸੋਨਾ ਜੋੜਿਆ ਹੈ, ਜਿਸ ਦੀ ਕੁੱਲ ਕੀਮਤ 60 ਅਰਬ ਡਾਲਰ ਹੈ।

RBI ਨੇ ਨਹੀਂ ਬਦਲੀ ਰੈਪੋ ਰੇਟ, ਕਰਜ਼ਾ ਸਸਤਾ ਹੋਣ ਦੀ ਨਹੀਂ ਉਮੀਦ

ਵਰਲਡ ਗੋਲਡ ਕੌਂਸਲ ਮੁਤਾਬਕ, ਬੈਂਕਾਂ ਨੇ ਅਗਸਤ ਵਿੱਚ ਖਰੀਦਣ ਨਾਲੋਂ ਵੱਧ ਸੋਨਾ ਵੇਚਿਆ। ਜਦੋਂਕਿ ਪਿਛਲੇ ਡੇਢ ਸਾਲ ਤੋਂ ਉਹ ਲਗਾਤਾਰ ਸੋਨਾ ਖਰੀਦ ਰਹੇ ਸੀ। ਇਸ ਕਾਰਨ ਇਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ।

ਯੁਵਿਕਾ ਚੌਧਰੀ ਨਾਲ ਖ਼ਾਸ ਗੱਲਬਾਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904