ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਕੁੱਲ ਅੰਕੜਾ 69 ਲੱਖ, 6 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਇਨ੍ਹਾਂ 'ਚੋਂ ਇੱਕ ਲੱਖ, 6 ਹਜ਼ਾਰ, 490 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 8 ਲੱਖ, 93 ਹਜ਼ਾਰ ਹੋ ਗਈ ਹੈ ਤੇ ਕੁੱਲ 59 ਲੱਖ, ਛੇ ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।
ਦੇਸ਼ 'ਚ ਸਿਹਤਮੰਦ ਹੋ ਰਹੇ ਲੋਕਾਂ ਦੇ ਮੁਕਾਬਲੇ ਨਵੇਂ ਆ ਰਹੇ ਕੇਸਾਂ ਦੀ ਗਿਣਤੀ ਘੱਟ ਹੈ। ਭਾਰਤ 'ਚ ਪਿਛਲੇ 24 ਘੰਟਿਆਂ ਕੋਰੋਨਾ ਵਾਇਰਸ ਦੇ 70,000 ਮਾਮਲੇ ਦਰਜ ਕੀਤੇ ਗਏ ਜਦਕਿ 78,365 ਮਰੀਜ਼ ਠੀਕ ਹੋਏ ਹਨ। ਇਸ ਦੌਰਾਨ 964 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ।
https://punjabi.abplive.com/videos/news/punjab-opinion-of-a-political-expert-on-the-mutual-feet-of-the-congress-579429/amp
ICMR ਮੁਤਾਬਕ 8 ਅਕਤੂਬਰ ਤਕ ਕੋਰੋਨਾ ਵਾਇਰਸ ਦੇ ਕੁੱਲ 8 ਕਰੋੜ, 44 ਲੱਖ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ ਸੈਂਪਲ ਕੱਲ੍ਹ ਟੈਸਟ ਕੀਤੇ ਗਏ ਮੌਜੂਦਾ ਸਮੇਂ ਪੌਜ਼ਿਟੀਵਿਟੀ ਕਰੀਬ 7 ਫੀਸਦ ਹੈ।
ਕਿਸਾਨਾਂ ਦਾ ਇਲਜ਼ਾਮ: ਰੇਲ ਰੋਕੋ ਅੰਦੋਲਨ ਖਤਮ ਕਰਨ ਲਈ ਰਚੀ ਜਾ ਰਹੀ ਇਹ ਸਾਜ਼ਿਸ਼
ਕਿਸਾਨਾਂ ਨੇ ਪਟੜੀਆਂ 'ਤੇ ਤਪਾਏ ਚੁੱਲੇ, ਸੰਘਰਸ਼ ਹੋਰ ਤਪਾਉਣ ਦੇ ਸੰਕੇਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ