ਨਵੀਂ ਦਿੱਲੀ: ਚੀਨ ਦੀ ਮਸ਼ਹੂਰ ਸਮਾਰਟਫ਼ੋਨ ਕੰਪਨੀਆਂ ਵਿੱਚੋਂ ਇੱਕ Realme ਨੇ ਭਾਰਤ 'ਚ ਆਪਣਾ ਨਵਾਂ ਫ਼ੋਨ Realme X7 Max 5G ਲਾਂਚ ਕਰ ਦਿੱਤਾ ਹੈ। ਇਸ 64 ਮੈਗਾਪਿਕਸਲ ਫ਼ੋਨ ਦੇ ਬੇਸ ਵੇਰੀਐਂਟ ਦੀ ਕੀਮਤ 26,999 ਰੁਪਏ ਰੱਖੀ ਗਈ ਹੈ। ਤਿੰਨ ਰੰਗਾਂ ਦੀ ਆਪਸ਼ਨ ਵਾਲੇ ਰਿਅਲਮੀ ਦੇ ਇਸ ਫ਼ੋਨ ਨੂੰ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ 4 ਜੂਨ ਤੋਂ ਕੰਪਨੀ ਦੀ ਅਧਿਕਾਰਤ ਵੈਬਸਾਈਟ ਅਤੇ ਈ-ਕਾਮਰਸ ਪਲੇਟਫ਼ਾਰਮ ਫਲਿੱਪਕਾਰਟ ਰਾਹੀਂ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਫ਼ੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ :-
ਇਹ ਹੈ ਕੀਮਤ
Realme X7 Max 5G ਫ਼ੋਨ ਦੇ 8GB ਰੈਮ ਤੇ 128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 26,999 ਰੁਪਏ ਰੱਖੀ ਗਈ ਹੈ। ਜਦਕਿ ਤੁਸੀਂ ਇਸ ਦੇ ਵੇਰੀਐਂਟ ਨੂੰ 12GB ਰੈਮ ਤੇ 256GB ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਨੂੰ ਤੁਸੀਂ 29,999 ਰੁਪਏ 'ਚ ਖਰੀਦ ਸਕਦੇ ਹੋ। ਇਹ ਫ਼ੋਨ Mercury Silver, Asteroid Black ਤੇ Milky Way ਕਲਰ ਆਪਸ਼ਨਸ 'ਚ ਉਪਲੱਬਧ ਹੈ।
ਵਿਸ਼ੇਸ਼ਤਾਵਾਂ
Realme X7 Max 5G ਸਮਾਰਟਫ਼ੋਨ 'ਚ 6.43 ਇੰਚ ਦਾ HD+ AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਫ਼ੋਨ ਐਂਡਰਾਇਡ 11 ਬੇਸਡ Realme UI 2.0 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ MediaTek Dimensity 1200 ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ 12GB ਰੈਮ ਤੇ 256GB ਇੰਟਰਨਲ ਸਟੋਰੇਜ਼ ਹੈ, ਜਿਸ ਨੂੰ ਤੁਸੀਂ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਵਧਾ ਸਕਦੇ ਹੋ।
ਕੈਮਰਾ
ਫ਼ੋਟੋਗ੍ਰਾਫ਼ੀ ਦੀ ਗੱਲ ਕਰੀਏ ਤਾਂ Realme X7 Max 5G ਫ਼ੋਨ 'ਚ ਟ੍ਰਿਪਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ Sony IMX682 ਦੇ ਨਾਲ 64 ਮੈਗਾਪਿਕਸਲ ਦਾ ਹੈ। ਜਦਕਿ 8 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਲੈਂਜ਼ ਦਿੱਤਾ ਗਿਆ ਹੈ। ਇੱਥੇ 2 ਮੈਗਾਪਿਕਸਲ ਦਾ ਮੈਕਰੋ ਲੈਂਜ਼ ਹੈ। ਸੈਲਫ਼ੀ ਤੇ ਵੀਡੀਓ ਕਾਲਿੰਗ ਲਈ ਫ਼ੋਨ 'ਚ 16 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਹੈ।
4500mAh ਦੀ ਬੈਟਰੀ
Realme X7 Max 5G ਸਮਾਰਟਫ਼ੋਨ 'ਚ ਪਾਵਰ ਲਈ 4500mAh ਦੀ ਬੈਟਰੀ ਦਿੱਤੀ ਗਈ ਹੈ, ਜੋ 50W ਫ਼ਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਦੇ ਅਨੁਸਾਰ ਫ਼ੋਨ ਦੀ ਬੈਟਰੀ ਸਿਰਫ਼ 16 ਮਿੰਟ 'ਚ 50 ਫ਼ੀਸਦੀ ਤਕ ਚਾਰਜ ਹੋ ਜਾਵੇਗੀ। ਕੁਨੈਕਟੀਵਿਟੀ ਲਈ ਫ਼ੋਨ 'ਚ 5G, ਵਾਈ-ਫਾਈ, ਬਲੂਟੁੱਥ 5.1, ਜੀਪੀਐਸ, ਐਨਐਫਸੀ ਤੇ ਯੂ ਐਸ ਬੀ ਟਾਈਪ-ਸੀ ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।
Vivo V20 Pro ਨਾਲ ਹੋਵੇਗਾ ਮੁਕਾਬਲਾ
Realme X7 Max 5G ਦਾ ਭਾਰਤ 'ਚ Vivo V20 Pro ਨਾਲ ਮੁਕਾਬਲਾ ਹੋਵੇਗਾ। ਇਸ ਫ਼ੋਨ 'ਚ 6.44 ਇੰਚ ਦੀ ਫੁੱਲ ਐਚਡੀ+ਡਿਸਪਲੇਅ ਹੈ, ਜੋ ਕਿ AMOLED ਪੈਨਲ ਦੇ ਨਾਲ ਆਉਂਦੀ ਹੈ। ਇਸ 'ਚ ਤੁਹਾਨੂੰ ਦੋ ਸੈਲਫ਼ੀ ਕੈਮਰਾ ਵੀ ਨਜ਼ਰ ਆਉਣਗੇ। ਫ਼ੋਨ ਦੇ ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਫ਼ੋਨ 'ਚ ਕੁਆਲਕਾਮ ਸਨੈਪਡ੍ਰੈਗਨ 755G ਪ੍ਰੋਸੈਸਰ ਦਿੱਤਾ ਗਿਆ ਹੈ।
8GB ਰੈਮ ਤੇ 128GB ਸਟੋਰੇਜ਼ ਦਿੱਤੀ ਗਈ ਹੈ। Vivo V20 Pro 'ਚ 64MP ਦਾ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 8MP ਦਾ ਅਲਟਰਾਵਾਈਡ ਐਂਗਲ ਲੈਂਜ਼ ਵੀ ਦਿੱਤਾ ਗਿਆ ਹੈ। ਇਸ 'ਚ 2MP ਦਾ ਮੋਨੋਕ੍ਰੋਮ ਸੈਂਸਰ ਵੀ ਹੈ। ਇਸ ਤੋਂ ਇਲਾਵਾ 44MP ਦਾ ਪ੍ਰਾਇਮਰੀ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ।