Realme 8 5G: ਚੀਨ ਦੀ ਸਮਾਰਟਫ਼ੋਨ ਕੰਪਨੀ ‘ਰੀਅਲਮੀ’ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫ਼ੋਨ Realme 8 5G ਲਾਂਚ ਕਰ ਦਿੱਤਾ ਹੈ। ਇਹ ਫ਼ੋਨ ਦੇਸ਼ ਦਾ ਸਭ ਤੋਂ ਵੱਧ ਸਸਤਾ 5G ਸਮਾਰਟਫ਼ੋਨ ਹੈ। ਕੰਪਨੀ ਨੇ ਇਸ ਦੀ ਕੀਮਤ 14,999 ਰੁਪਏ ਤੈਅ ਕੀਤੀ ਹੈ। ਇਹ ਕੀਮਤ ਇਸ ਦੇ 4GB ਰੈਮ ਤੇ 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਹੈ।


ਇਸ ਦੇ 8G ਰੈਮ ਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ। ‘ਰੀਅਲਮੀ’ ਦੇ ਇਸ ਫ਼ੋਨ ਦੀ ਵਿਕਰੀ 28 ਅਪ੍ਰੈਲ ਦੁਪਹਿਰ 12 ਵਜੇ ਫ਼ਲਿੱਪਕਾਰਟ, ਰੀਟੇਲ ਸਟੋਰ ਅਤੇ Realme.com ਤੋਂ ਸ਼ੁਰੂ ਕੀਤੀ ਜਾਵੇਗੀ। ਆਓ ਜਾਣੀਏ ਫ਼ੋਨ ’ਚ ਕੀ ਕੁਝ ਹੈ ਖ਼ਾਸ।


ਇਹ ਹੋ ਸਕਦੇ ਸਪੈਸੀਫ਼ਿਕੇਸ਼ਨਜ਼


Realme 8 5G ਸਮਾਰਟਫ਼ੋਨ ’ਚ 6.5 ਇੰਚ ਦਾ IPS LCD ਡਿਸਪਲੇਅ ਦਿੱਤਾ ਗਿਆ ਹੈ, ਜਿਸ ਦੇ ਰੈਜ਼ੋਲਿਊਸ਼ਨ 1080x2400 ਪਿਕਸਲ ਹਨ। ਫ਼ੋਨ ਐਂਡ੍ਰਾਇਡ 11 ਉੱਤੇ ਆਧਾਰਤ Real UI 2.0 ਉੱਤੇ ਕੰਮ ਕਰਦਾ ਹੈ। ਇਹ ਫ਼ੋਨ 4GB + 128 GB ਅਤੇ 8GB + 256 GB ਦੋ ਵੇਰੀਐਂਟਸ ਵਿੱਚ ਉਪਲਬਧ ਹੈ।


ਕੈਮਰਾ ਤੇ ਬੈਟਰੀ


ਫ਼ੋਟੋਗ੍ਰਾਫ਼ੀ ਦੀ ਗੱਲ ਕਰੀਏ, ਤਾਂ Realme 8 5G ਸਮਾਰਟਫ਼ੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਨਾਲ ਹੀ ਫ਼ੋਨ ’ਚ 2 ਮੈਗਾਪਿਕਸਲ ਦੇ ਦੋ ਹੋਰ ਲੈਨਜ਼ ਦਿੱਤੇ ਗਏ ਹਨ। ਸੈਲਫ਼ੀ ਅਤੇ ਵਿਡੀਓ ਕਾਲਿੰਗ ਲਈ ਇਸ ਵਿੱਚ 16 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਇਸ ਵਿੱਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18W ਦੀ ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।


ਕੁਨੈਕਟੀਵਿਟੀ ਫ਼ੀਚਰਜ਼


ਕੁਨੈਕਟੀਵਿਟੀ ਲਈ Realme 8 5G ਸਮਾਰਟਫ਼ੋਨ ਵਿੱਚ 5G, 4G LTE, Wi-Fi, ਬਲੂਟੁੱਥ v5.1, ਜੀਪੀਐੱਸ/ਏ-ਜੀਪੀਐਸ ਅਤੇ ਯੂਐਸਬੀ ਟਾਈਪ-ਸੀ ਪੋਰਟ ਜਿਹੇ ਫ਼ੀਚਰਜ਼ ਦਿੱਤੇ ਗਏ ਹਨ। ਇਹ ਫ਼ੋਨ ਸਾਈਡ ਮਾਊਂਟਿਡ ਫ਼ਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ।


Samsung Galaxy M42 5G ਨਾਲ ਹੋਵੇਗੀ ਟੱਕਰ


Realme 8 5G ਦੀ ਭਾਰਤ ’ਚ Samsung Galaxy M42 5G ਨਾਲ ਟੱਕਰ ਹੋਵੇਗੀ। ਇਸ ਫ਼ੋਨ ਵਿੱਚ ਆੱਕਆ–ਕੋਰ ਕੁਐਲਕਾੱਮ ਸਨੈਪਡ੍ਰੈਗਨ 750 G ਪ੍ਰੋਸੈੱਸਰ ਦਿੱਤਾ ਜਾ ਸਕਦਾ ਹੈ। ਭਾਰਤੀ ਬਾਜ਼ਾਰ ’ਚ ਇਹ ਫ਼ੋਨ Knox ਸਕਿਓਰਿਟੀ ਫ਼ੀਚਰ ਨਾਲ ਉਤਾਰਿਆ ਜਾ ਸਕਦਾ ਹੈ। ਇਸ ਫ਼ੀਚਰ ਨਾਲ ਲਾਂਚ ਹੋਣ ਵਾਲਾ ਇਹ ਸੈਮਸੰਗ ਦਾ ਪਹਿਲਾ ਸਮਾਰਟਫ਼ੋਨ ਹੋਵੇਗਾ। Samsung Galaxy M42 5G ਫ਼ੋਨ Android 11 ਆਪਰੇਟਿੰਗ ਸਿਸਟਮ ਉੱਤੇ ਕੰਮ ਕਰ ਸਕਦਾ ਹੈ। ਫ਼ੋਨ ਵਿੱਚ 128 GB ਤੱਕ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫ਼ੋਨ ’ਚ 64 ਮੈਗਾਪਿਕਸਲ ਕੈਮਰਾ ਮਿਲਣ ਦੀ ਆਸ ਹੈ। ਪਾਵਰ ਲਈ ਫ਼ੋਨ ਵਿੱਚ 6000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।