ਜੀਂਦ: ਇੱਥੋਂ ਦੇ ਸਰਕਾਰੀ ਹਸਪਤਾਲ ਚੋਂ ਚੋਰੀ ਹੋਈ ਵੈਕਸੀਨ ਨੂੰ ਇਕ ਥੈਲੇ 'ਚ ਪਾਕੇ ਚੋਰ ਸਿਵਿਲ ਲਾਈਨ ਥਾਣੇ ਦੇ ਬਾਹਰ ਚਾਹ ਦੀ ਦੁਕਾਨ 'ਤੇ ਬੈਠੇ ਇਕ ਬਜ਼ੁਰਗ ਨੂੰ ਸੌਂਪ ਗਏ। ਜਾਂਦੇ-ਜਾਂਦੇ ਕਹਿ ਗਏ ਕਿ ਇਸ 'ਚ ਥਾਣੇ ਦੇ ਮੁਨਸ਼ੀ ਦਾ ਖਾਣਾ ਹੈ ਉਨ੍ਹਾਂ ਨੂੰ ਦੇ ਆਉਣਾ। ਇਸ ਦੇ ਨਾਲ ਹੀ ਥੈਲੇ 'ਚ ਦੋ ਲਾਈਨ ਦਾ ਨੋਟ ਛੱਡ ਗਏ। ਜਿਸ 'ਚ ਲਿਖਿਆ ਸੀ 'ਸੌਰੀ ਮੈਨੂੰ ਨਹੀਂ ਪਤਾ ਸੀ ਕੋਰੋਨਾ ਦੀ ਦਵਾਈ ਹੈ।'
ਜਦੋਂ ਬਜ਼ੁਰਗ ਮੁਨਸ਼ੀ ਨੂੰ ਥੈਲਾ ਦੇਕੇ ਆਇਆ ਤਾਂ ਮੁਨਸ਼ੀ ਨੇ ਥੈਲਾ ਚੈੱਕ ਕੀਤਾ ਤਾਂ ਵਿਚੋਂ ਕੋਰੋਨਾ ਦੀ ਚੋਰੀ ਹੋਈ ਵੈਕਸੀਨ ਬਰਾਮਦ ਹੋਈ। ਜੀਂਦ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਖੁਲਾਸਾ ਕੀਤਾ। ਸ਼ੁੱਕਰਵਾਰ ਸਵੇਰੇ ਹੀ ਜੀਂਦ ਦੇ ਸਰਕਾਰੀ ਹਸਪਤਾਲ ਤੋਂ ਵੈਕਸੀਨ ਦੀਆਂ 1,710 ਡੋਜ਼ ਚੋਰੀ ਹੋਈਆਂ ਸਨ।
ਕੋਵਿਸ਼ੀਲਡ ਦੀਆਂ 1270 ਤੇ ਕੋਵੈਕਸੀਨ ਦੀਆਂ 440 ਡੋਜ਼ ਚੋਰੀ ਹੋਈਆਂ ਸਨ। ਚੋਰਾਂ ਨੇ ਸੱਤ ਤੋਂ ਜ਼ਿਆਦਾ ਤਾਲੇ ਤੋੜ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ।
ਡੀਐਸਪੀ ਜਤੇਂਦਰ ਕੁਮਾਰ ਨੇ ਦੱਸਿਆ ਕਿ ਬੇਸ਼ੱਕ ਵੈਕਸੀਨ ਬਰਾਮਦ ਹੋ ਚੁੱਕੀ ਹੈ ਪਰ ਚੋਰੀ ਕਰਨ ਵਾਲਿਆਂ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਛਾਣਬੀਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Weather Update: ਪਹਾੜੀ ਇਲਾਕਿਆਂ ਵਿੱਚ ਬਾਰਸ਼ ਦੀ ਸੰਭਾਵਨਾ, ਜਾਣੋ ਦਿੱਲੀ ਸਮੇਤ ਹੋਰਨਾ ਸੂਬਿਆਂ 'ਚ ਮੌਸਮ ਦਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904