ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੇਜ਼ ਲਹਿਰ ਦੇ ਚੱਲਦਿਆਂ ਦੇਸ਼ ਭਰ ਦੇ ਹਸਪਤਾਲਾਂ 'ਚ ਆਕਸੀਜਨ ਦੀ ਕਮੀ ਹੋ ਗਈ ਹੈ। ਕੋਵਿਡ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦੀ ਲਗਾਤਾਰ ਵਧਦੀ ਸੰਖਿਆ ਦੇ ਚੱਲਦਿਆਂ ਸਥਿਤੀ ਕਾਫੀ ਗੰਭੀਰ ਹੋ ਗਈ ਹੈ। ਅਜਿਹੇ 'ਚ ਕੇਂਦਰ ਸਰਕਾਰ ਨੇ ਕੁਝ ਨਿਰਦੇਸ਼ਾਂ ਦੇ ਨਾਲ ਫੋਟੋ ਜਾਰੀ ਕੀਤੇ ਹਨ। ਜਿਸ ਨਾਲ ਕੋਵਿਡ-19 ਦੌਰਾਨ ਤਹਾਨੂੰ ਸਾਹ ਲੈਣ 'ਚ ਕਾਫੀ ਮਦਦ ਮਿਲ ਸਕਦੀ ਹੈ।
ਸਰਕਾਰ ਨੇ ਦੱਸਿਆ ਕਿ ਇਹ ਮੈਡੀਕਲੀ ਤੌਰ 'ਤੇ ਸਵੀਕਾਰਿਆ ਗਿਆ ਹੈ ਕਿ ਇਨ੍ਹਾਂ ਨਾਲ ਸਾਹ ਲੈਣ ਤੇ ਆਕਸੀਜਨ 'ਚ ਰਾਹਤ ਮਿਲਦੀ ਹੈ। ਘਰ ਆਇਸੋਲੇਟ ਦੌਰਾਨ ਕੋਰੋਨਾ ਦੇ ਮਰੀਜ਼ਾਂ ਨੂੰ ਅਜਿਹਾ ਕਰਨ ਤੇ ਉਨ੍ਹਾਂ ਨੂੰ ਕਾਫੀ ਰਾਹਤ ਮਿਲੇਗੀ।
ਇਸ ਪ੍ਰਕਿਰਿਆ ਦਾ ਜ਼ਿਕਰ ਕਰਦਿਆਂ ਇਹ ਗਿਆ ਕਿ ਇਕ ਤਰੀਕਾ ਹੈ ਕਿ ਉਹ ਆਪਣੇ ਢਿੱਡ ਦੇ ਭਾਰ ਲੇਟ ਜਾਣ ਤਾਂ ਕਿ ਉਸ ਵਿਅਕਤੀ ਦਾ ਸਿਰ ਹੇਠਾਂ ਵੱਲ ਰਹੇ। ਨਿਰਦੇਸ਼ 'ਚ ਇਹ ਵੀ ਦੱਸਿਆ ਗਿਆ ਕਿ ਪ੍ਰੋਨ ਪੌਜ਼ੀਸ਼ਨ ਵੈਂਟੀਲੇਸ਼ਨ ਬਿਹਤਰ ਕਰਦੀ ਹੈ ਤੇ ਸਾਹ ਲੈਣ ਵਾਲੀ ਵਾਯੂਕੋਸ਼ੀ ਇਕਾਈਆਂ ਨੂੰ ਖੁੱਲ੍ਹਾ ਰੱਖ ਤੇ ਸਾਹ ਲੈਣਾ ਸੌਖਾ ਬਣਾਉਂਦੀ ਹੈ।
ਇਹ ਉਸ ਸਮੇਂ ਲੋੜ ਹੁੰਦੀ ਹੈ ਜਦੋਂ ਆਕਸੀਜਨ ਦਾ ਪੱਧਰ 94 ਤੋਂ ਹੇਠਾਂ ਹੋਵੇ। ਇਸ 'ਚ ਕਿਹਾ ਗਿਆ ਕਿ ਹੋਮ ਆਇਸੋਲੇਸ਼ਨ ਦੌਰਾਨ ਆਕਸੀਜਨ ਲੈਵਲ ਦੇ ਨਾਲ ਹੀ ਤਾਪਮਾਨ ਤੇ ਬਲੱਡ ਸ਼ੂਗਰ ਦੀ ਲਗਾਤਾਰ ਨਿਗਰਾਨੀ ਜ਼ਰੂਰੀ ਹੈ। ਸਮਾਂ ਰਹਿੰਦਿਆਂ ਪ੍ਰੋਨਿੰਗ ਕਰਨ ਤੇ ਵੈਂਟੀਲੇਸ਼ਨ ਨਾਲ ਕਈ ਲੋਕਾਂ ਦੀ ਜਾਨ ਬਚ ਸਕਦੀ ਹੈ।
ਇਸਦੇ ਨਾਲ ਹੀ ਕਈ ਤਰ੍ਹਾਂ ਦੇ ਪ੍ਰਾਣਾਯਾਮ ਬਣਾਏ ਗਏ ਹਨ। ਜੋ ਘਰ 'ਚ ਹੀ ਕੀਤੇ ਜਾ ਸਕਦੇ ਹਨ। ਜਿਵੇਂ ਇਕ ਸਿਰਹਾਣਾ ਗਲੇ ਦੇ ਹੇਠਾਂ ਰੱਖੋ, ਇਕ ਜਾਂ ਦੋ ਉੱਪਰੀ ਜਾਂਘਾਂ ਦੇ ਮਾਧਿਆਮ ਨਾਲ ਛਾਤੀ ਦੇ ਹੇਠਾਂ।
ਇਸ 'ਚ ਦੱਸਿਆ ਗਿਆ ਕਿ ਜਿਹੜੇ ਲੋਕਾਂ ਨੂੰ ਦਿਲ ਦੀ ਸਮੱਸਿਆ ਹੈ ਜਾਂ ਜੋ ਗਰਭਵਤੀ ਹਨ ਉਨ੍ਹਾਂ ਨੂੰ ਇਹ ਸਟੈਪਸ ਨਹੀਂ ਕਰਨੇ ਚਾਹੀਦੇ। ਇਸ ਦੇ ਨਾਲ ਹੀ ਖਾਣਾ ਖਾਣ ਤੋਂ ਬਾਅਦ ਇਹ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦੇ ਨਾਲ ਹੀ ਪੰਜ ਵੱਖ-ਵੱਖ ਸਟੈਪ ਦੱਸੇ ਹਨ ਜੋ ਤੁਸੀਂ ਆਪਣੇ ਨਿਯਮਿਤ ਬੈੱਡ 'ਤੇ ਕਰ ਸਕਦੇ ਹੋ।