Redmi A1 Launch: Redmi A1 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਇੱਕ ਐਂਟਰੀ ਲੈਵਲ ਫੋਨ ਹੈ, ਜਿਸ ਨੂੰ ਕੰਪਨੀ ਨੇ 6,499 ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਨੂੰ ਸਿੰਗਲ ਵੇਰੀਐਂਟ 2 GB + 32 GB ਨਾਲ ਪੇਸ਼ ਕੀਤਾ ਹੈ। ਖਾਸ ਗੱਲ ਇਹ ਹੈ ਕਿ ਬਜਟ ਕੀਮਤ 'ਚ ਗਾਹਕਾਂ ਨੂੰ 6.52-ਇੰਚ HD+ ਡਿਸਪਲੇ, 5000mAh ਬੈਟਰੀ ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਫੋਨ ਦੀ ਪਹਿਲੀ ਸੇਲ 9 ਸਤੰਬਰ ਨੂੰ ਰੱਖੀ ਗਈ ਹੈ।


Redmi A1 ਵਿੱਚ 6.52-ਇੰਚ ਦੀ HD+ ਡਿਸਪਲੇ ਹੈ। ਇਹ ਫੋਨ ਲੈਦਰ ਫਿਨਿਸ਼ ਡਿਜ਼ਾਈਨ ਦੇ ਨਾਲ ਆਉਂਦਾ ਹੈ, ਜੋ ਯੂਜ਼ਰਸ ਨੂੰ ਚੰਗੀ ਪਕੜ, ਸਟਾਈਲਿਸ਼ ਲੁੱਕ ਦਿੰਦਾ ਹੈ। ਇਸਦੀ ਸਕਰੀਨ ਨੂੰ 88.89% ਸਕਰੀਨ ਟੂ ਰੇਸ਼ੋ ਮਿਲਦੀ ਹੈ, ਅਤੇ 400 nits ਡਿਸਪਲੇ ਬਰਾਈਟਨੈੱਸ ਦਿੰਦੀ ਹੈ। ਇਸ ਵਿੱਚ ਡਾਰਕ ਮੋਡ ਅਤੇ ਨਾਈਟ ਲਾਈਟ ਮੋਡ ਵੀ ਹੈ।


ਪ੍ਰੋਸੈਸਰ ਦੇ ਤੌਰ 'ਤੇ, ਇਸ ਨੂੰ MediaTek Helio A22 ਮਿਲਦਾ ਹੈ, ਜੋ LPDDR4X ਰੈਮ ਨਾਲ ਆਉਂਦਾ ਹੈ। ਇਸ ਵਿੱਚ ਮਲਟੀ-ਟਾਸਕਿੰਗ ਦੀ ਸਹੂਲਤ ਹੈ। ਇਹ ਫੋਨ ਐਂਡਰਾਇਡ 13 'ਤੇ ਕੰਮ ਕਰਦਾ ਹੈ।


ਕੈਮਰੇ ਦੇ ਤੌਰ 'ਤੇ ਇਸ ਬਜਟ ਫੋਨ 'ਚ 8 ਮੈਗਾਪਿਕਸਲ ਦਾ ਡਿਊਲ AI ਕੈਮਰਾ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। Redmi A1 32GB ਸਟੋਰੇਜ ਨੂੰ ਸਪੋਰਟ ਕਰਦਾ ਹੈ, ਅਤੇ ਇਸਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 512GB ਤੱਕ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ Redmi A1 'ਚ 20 ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕੀਤਾ ਗਿਆ ਹੈ।


ਮਿਲੇਗੀ ਦਮਦਾਰ ​​ਬੈਟਰੀ- ਪਾਵਰ ਲਈ Redmi A1 'ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 10W ਚਾਰਜਰ ਦੇ ਨਾਲ ਆਵੇਗੀ। ਇਹ OTG ਸਪੋਰਟ ਦੇ ਨਾਲ ਆਉਂਦਾ ਹੈ। ਇਸ 'ਚ 30 ਦਿਨਾਂ ਦਾ ਸਟੈਂਡਬਾਏ ਟਾਈਮ, 17 ਘੰਟੇ ਦਾ ਮਿਊਜ਼ਿਕ ਪਲੇਅਬੈਕ ਅਤੇ 30 ਘੰਟੇ ਦਾ ਵੀਡੀਓ ਪਲੇਬੈਕ ਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।