Redmi Note 10s: ਚੀਨ ਦੀ ਪਾਪੂਲਰ ਸਮਾਰਟਫ਼ੋਨ ਕੰਪਨੀ Xiaomi ਭਾਰਤ ’ਚ ਅੱਜ ਆਪਣੀ Redmi Note 10 ਸੀਰੀਜ਼ ਦਾ ਨਵਾਂ ਸਮਾਰਟਫ਼ੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਅੱਜ Redmi Note 10s ਭਾਰਤੀ ਬਾਜ਼ਾਰ ’ਚ ਉਤਾਰੇਗੀ। ਇਸ ਨੂੰ ਕੰਪਨੀ ਦੇ ਆਫ਼ੀਸ਼ੀਅਲ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਤੇ ਦੁਪਹਿਰ 12 ਵਜੇ ਤੋਂ ਲਾਈਵ ਵੇਖਿਆ ਜਾ ਸਕਦਾ ਹੈ। ਇਸ ਨੂੰ 12 ਤੋਂ 15 ਹਜ਼ਾਰ ਰੁਪਏ ਦੀ ਕੀਮਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਆਓ ਜਾਣੀਏ ਇਸ ਦੀਆਂ ਖ਼ੂਬੀਆਂ:

 

ਸੰਭਾਵੀ ਸਪੈਸੀਫ਼ਿਕੇਸ਼ਨਜ਼
Redmi Note 10s ’ਚ 6.43 ਇੰਚ ਦੀ ਫ਼ੁੱਲ ਐਚਡੀ ਪਲੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਫ਼ੋਨ ’ਚ MediaTek Helio G95 ਚਿਪਸੈੱਟ ਦਿੱਤਾ ਗਿਆ ਹੈ। ਤੁਹਾਨੂੰ ਇਸ ਵਿੱਚ 8GB ਰੈਮ ਅਤੇ 128GB ਦੀ ਇੰਟਰਨਲ ਸਟੋਰੇਜ ਮਿਲੇਗੀ। Redmi Note 10s ਦੀ ਬੈਟਰੀ 5,000mAh ਦੀ ਹੈ, ਜੋ 33W ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਸਾਈਡ ਮਾਊਂਟਿਡ ਫ਼ਿੰਗਰ ਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਹ ਫ਼ੋਨ MIUI 12.5 ਉੱਤੇ ਚੱਲੇਗਾ।

 

ਅਜਿਹਾ ਹੋ ਸਕਦਾ ਕੈਮਰਾ
Redmi Note 10s ’ਚ ਕੁਐਡ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾ ਪਿਕਸਲ ਦਾ ਹੈ। ਉੱਧਰ 8 ਮੈਗਾ ਪਿਕਸਲ ਦਾ ਅਲਟ੍ਰਾ ਵਾਈਡ ਦੂਜਾ ਲੈਨਜ਼, 2 ਮੈਗਾ ਪਿਕਸਲ ਦਾ ਮੈਕ੍ਰੋ ਸੈਂਸਰ ਤੇ 2 ਮੈਗਾ ਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਤੇ ਵਿਡੀਓ ਕਾੱਲਿੰਗ ਲਈ ਫ਼ੋਨ ਵਿੱਚ 13 ਮੈਗਾ ਪਿਕਸਲ ਦਾ ਫ਼੍ਰੰਟ ਕੈਮਰਾ ਦਿੱਤਾ ਗਿਆ ਹੈ।

 

Realme 8 ਨਾਲ ਹੋਵੇਗਾ ਮੁਕਾਬਲਾ
ਭਾਰਤ ’ਚ Redmi note 10s ਦਾ ਮੁਕਾਬਲਾ Realme 8 ਨਾਲ ਹੋਵੇਗਾ। ਸਮਾਰਟਫ਼ੋਨ ਵਿੱਚ 6.5 ਇੰਚ ਦਾ IPS LCD ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਯੂਸ਼ਨ 1080x2400 ਪਿਕਸਲ ਹੈ। ਇਸ ਦਾ ਰੀਫ਼੍ਰੈਸ਼ ਰੇਟ 90Hz ਹੈ। ਫ਼ੋਨ ਡਾਇਮੈਂਸਿਟੀ 700 ਪ੍ਰੋਸੈੱਸਰ ਨਾਲ ਲੈਸ ਹੈ। ਫ਼ੋਨ ਐਂਡ੍ਰਾੱਇਡ 11 ਉੱਤੇ ਬੇਸਡ Realme UI 2.0 ਉੱਤੇ ਕੰਮ ਕਰਦਾ ਹੈ। ਇਹ ਫ਼ੋਨ 4 GB + 128 GB ਅਤੇ 8G + 256 GB ਦੋ ਵੇਰੀਐਂਟ ਵਿੱਚ ਉਪਲਬਧ ਹੈ।

 
Realme 8 5G ਸਮਾਰਟਫ਼ੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾ ਪਿਕਸਲ ਦਾ ਹੈ। ਇਸ ਦੀ ਬੈਟਰੀ 5000mAh ਦੀ ਹੈ, ਜੋ 18W ਦੀ ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਇਸ ਦੀ ਸ਼ੁਰੂਆਤੀ ਕੀਮਤ 14,999 ਰੁਪਏ ਹੈ।