ਚੰਡੀਗੜ੍ਹ: ਦੇਸ਼ ’ਚ 1 ਮਈ ਤੋਂ 18 ਸਾਲਾਂ ਤੋਂ ਵੱਧ ਦੇ ਲੋਕਾਂ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੈ। ਕੋਰੋਨਾ ਵਾਇਰਸ ਵਿਰੁੱਧ ਸੁਰੱਖਿਆ ਹਾਸਲ ਕਰਨ ਲਈ ਲੋਕ ਵਧ-ਚੜ੍ਹ ਕੇ ਵੈਕਸੀਨ ਲਵਾਉਣ ਲਈ ਟੀਕਾਕਰਨ ਕੇਂਦਰਾਂ ’ਤੇ ਪੁੱਜ ਰਹੇ ਹਨ। ਇਸ ਦੌਰਾਨ ਟੀਕਾਕਰਨ ਤੇ ਸ਼ਰਾਬ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਪ੍ਰਸ਼ਨ ਬਣਿਆ ਹੋਇਆ ਹੈ। ਕੀ ਕੋਵਿਡ-19 ਵੈਕਸੀਨ ਲੈਣ ਦਾ ਮਤਲਬ ਹੈ ਕਿ ਅਲਕੋਹਲ ਨਹੀਂ ਲੈਣੀ? ਕੀ ਤੁਹਾਨੂੰ ਕੋਵਿਡ-19 ਵੈਕਸੀਨ ਦੀ ਡੋਜ਼ ਲਵਾਉਣ ਤੋਂ ਬਾਅਦ ਅਲਕੋਹਲ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ?

 

ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਅਲਕੋਹਲ ਤੋਂ ਪ੍ਰਹੇਜ ਇਸ ਲਈ ਰੱਖਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ। ਅਲਕੋਹਲ ਖ਼ੁਦ ਵੈਕਸੀਨ ਨੂੰ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਬੇਅਸਰ ਨਹੀਂ ਬਣਾਏਗੀ।

 

ਅਲਕੋਹਲ ਤੇ ਵੈਕਸੀਨ ਦੇ ਸੁਆਲ ਬਾਰੇ ਮੰਤਰਾਲੇ ਨੇ ਦੱਸਿਆ – ਜਿਵੇਂ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਅਲਕੋਹਲ ਵੈਕਸੀਨ ਦੇ ਅਸਰ ਨੂੰ ਖ਼ਰਾਬ ਕਰਦੀ ਹੈ।

 

ਰੈਗੂਲੇਟਰੀ ਏਜੰਸੀਆਂ ਦੀ ਟੀਕਾਕਰਣ ਤੇ ਸ਼ਰਾਬ ਬਾਰੇ ਰਾਏ

ਨਾ ਹੀ ਅਮਰੀਕੀ ਸੰਸਥਾ ਸੀਡੀਸੀ ਤੇ ਨਾ ਹੀ ਸਰਕਾਰ ਜਾਂ ਬ੍ਰਿਟੇਨ ’ਚ ਪਬਲਿਕ ਹੈਲਥ ਇੰਗਲੈਂਡ ਨੇ ਖ਼ਾਸ ਤੌਰ ਉੱਤੇ ਅਧਿਕਾਰਤ ਸਲਾਹ ਜਾਰੀ ਕੀਤੀ ਹੈ ਕਿ ਕੀ ਤੁਸੀਂ ਆਪਣੀ ਵੈਕਸੀਨ ਦੀ ਡੋਜ਼ ਤੋਂ ਬਾਅਦ, ਦੌਰਾਨ ਜਾਂ ਪਹਿਲਾਂ ਅਲਕੋਹਲ ਪੀ ਸਕਦੇ ਹੋ।

 

ਇੰਗਲੈਂਡ ’ਚ ਖ਼ੁਦਮੁਖਤਿਆਰ ਸੰਸਥਾ ‘ਮੈਡੀਸਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ’ ਨੇ ਕਿਹਾ ਕਿ ਇਸ ਵੇਲੇ ਇਸ ਦੇ ਸਬੂਤ ਨਹੀਂ ਹਨ ਕਿ ਅਲਕੋਹਲ ਪੀਣ ਨਾਲ ਕੋਵਿਡ-19 ਵੈਕਸੀਨ ਪ੍ਰਭਾਵਕਤਾ ਨਾਲ ਦਖ਼ਲ ਦਿੰਦੀ ਹੈ। ਅਸੀਂ ਇਸ ਬਾਰੇ ਚਿੰਤਤ ਹੋਣ ਵਾਲੇ ਨੂੰ ਵੀ ਸਲਾਹ ਦੇਵਾਂਗੇ ਕਿ ਆਪਣੇ ਸਿਹਤ ਮਾਹਿਰ ਨਾਲ ਗੱਲ ਕਰਨ।

 

‘ਬਲੂਮਬਰਗ’ ਵੱਲੋਂ ਇਕੱਠੇ ਕੀਤੇ ਗਏ ਡਾਟਾ ਅਨੁਸਾਰ 31 ਮਾਰਚ ਤੱਕ 141 ਦੇਸ਼ਾਂ ਵਿੱਚ ਕਈ ਕੋਵਿਡ-19 ਵੈਕਸੀਨ ਦੀਆਂ 57 ਕਰੋੜ 40 ਲੱਖ ਤੋਂ ਵੱਧ ਡੋਜ਼ ਲੋਕਾਂ ਨੂੰ ਲਾਈਆਂ ਜਾ ਚੁੱਕੀਆਂ ਹਨ। ਅਮਰੀਕਾ ’ਚ ਕੋਵਿਡ-19 ਵੈਕਸੀਨ ਦੀਆਂ 14 ਕਰੋੜ 80 ਲੱਖ ਡੋਜ਼ ਦਿੱਤੀ ਗਈ ਅਤੇ ਆਬਾਦੀ ਦੇ 23 ਫ਼ੀਸਦੀ ਨੂੰ ਕਵਰ ਕਰ ਲਿਆ ਗਿਆ।

 

ਇੰਗਲੈਂਡ ’ਚ 3.5 ਕਰੋੜ ਖ਼ੁਰਾਕ ਲੋਕਾਂ ਨੇ ਵਰਤ ਲਈ ਹੈ; ਭਾਵ ਲਗਭਗ 26 ਫ਼ੀ ਸਦੀ ਆਬਾਦੀ ਨੂੰ ਕਵਰ ਕੀਤਾ ਜਾ ਚੁੱਕਾ ਹੈ। ਜਿੱਥੋਂ ਤੱਕ ਭਾਰਤ ਦਾ ਸੁਆਲ ਹੈ, ਇੱਥੇ 6 ਕਰੋੜ 20 ਲੱਖ ਕੋਵਿਡ-19 ਵੈਕਸੀਨ ਡੋਜ਼ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਇੰਨੀ ਵੱਡੀ ਗਿਣਤੀ ਵਿਚੋਂ ਹੁਣ ਅਲਕੋਹਲ ਕਾਰਨ ਵੈਕਸੀਨ ਦੇ ਅਸਰ ਦੀ ਗਿਰਾਵਟ ਦੀ ਕੋਈ ਰਿਪੋਰਟ ਨਹੀਂ ਆਈ। ਦੁਨੀਆ ਭਰ ਦੇ ਡਾਕਟਰ ਵੱਡੀ ਗਿਣਤੀ ’ਚ ਸਹਿਮਤ ਹਨ ਕਿ ਅਲਕੋਲ ਐਂਟੀਬਾਡੀਜ਼ ਦੇ ਨਿਰਮਾਣ ਵਿੱਚ ਕੋਈ ਵਿਘਨ ਨਹੀਂ ਪਾਉਂਦੀ।