ਨਵੀਂ ਦਿੱਲੀ: Xiaom ਨੇ ਭਾਰਤੀ ਬਾਜ਼ਾਰ ‘ਚ Redmi Note 8 Pro ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਪਹਿਲਾਂ ਚੀਨ ‘ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਵਿਕਰੀ ਲਈ ਈ-ਕਾਮਰਸ ਸਾਈਟ ਐਮਜੌਨ ‘ਤੇ ਵੱਖਰਾ ਪੇਜ਼ ਬਣਾਇਆ ਗਿਆ ਹੈ। ਆਓ ਹੁਣ ਤੁਹਾਨੂੰ ਰੈਡਮੀ ਨੋਟ 8 ਪ੍ਰੋ ਦੀਆਂ ਖਾਸੀਅਤਾਂ ਬਾਰੇ ਦੱਸਦੇ ਹਾਂ ਤੇ ਇਸ ਫੋਨ ਦੀ ਭਾਰਤੀ ਬਾਜ਼ਾਰ ‘ਚ ਕੀ ਕੀਮਤ ਤੈਅ ਕੀਤੀ ਗਈ ਇਹ ਵੀ ਜਾਣਦੇ ਹਾਂ।
ਇਹ ਫੋਨ ਡਿਊਲ ਸਿਮ ਸਪੋਰਟ ਕਰਦਾ ਹੈ ਜਿਸ ਦੀ ਸਕਰੀਨ 6.5 ਇੰਚ ਹੈ। ਫੋਨ ‘ਚ 8ਜੀਬੀ ਰੈਮ ਦਿੱਤਾ ਗਿਆ ਹੈ। ਕੰਪਨੀ ਦਾ ਪਹਿਲਾ 64 ਮੈਗਾਪਿਕਸਲ ਕੈਮਰਾ ਫੋਨ ਹੈ। ਇਸ ‘ਚ ਸੈਂਸਰ ਦੇ ਨਾਲ ਕੰਪਨੀ ਨੇ 8 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਤੇ ਦੋ ਮੈਗਾਪਿਕਸਲ ਦਾ ਸੈਂਸਰ ਦਿੱਤਾ ਹੈ। ਫੋਨ ‘ਚ ਫਰੰਟ ਪੈਨਲ ‘ਤੇ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਜੇਕਰ Redmi Note 8 Pro ਦੀ ਬੈਟਰੀ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ‘ਚ 4500mAh ਦੀ ਬੈਟਰੀ ਦਿੱਤੀ ਹੈ।
ਇਸ ਫੋਨ ਦੇ 6 GB ਰੈਮ+64 GB ਸਟੋਰੇਜ ਵੈਰੀਅੰਟ ਦੀ ਕੀਮਤ 14,999 ਰੁਪਏ ਤੈਅ ਕੀਤੀ ਗਈ ਹੈ। ਜਦਕਿ ਇਸ ਦੇ 6GB ਰੈਮ+ 128 GB ਸਟੋਰੇਜ ਵੈਰੀਅੰਟ ਦੀ ਕੀਮਤ 15,999 ਰੁਪਏ ਤੈਅ ਕੀਤੀ ਗਈ ਹੈ। 8 GB ਰੈਮ+ 128 GB ਸਟੋਰੇਜ ਵੈਰੀਅੰਟ ਦੀ ਕੀਮਤ 17,999 ਰੁਪਏ ਤੈਅ ਕੀਤੀ ਗਈ ਹੈ।
Redmi Note 8 Pro ਹੋਇਆ ਲਾਂਚ, ਜਾਣੋ ਫੋਨ ਦੀਆਂ ਕੀਮਤਾਂ ਤੇ ਵਧੇਰੇ ਕੁਝ
ਏਬੀਪੀ ਸਾਂਝਾ
Updated at:
16 Oct 2019 03:55 PM (IST)
Xiaom ਨੇ ਭਾਰਤੀ ਬਾਜ਼ਾਰ ‘ਚ Redmi Note 8 Pro ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਪਹਿਲਾਂ ਚੀਨ ‘ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਵਿਕਰੀ ਲਈ ਈ-ਕਾਮਰਸ ਸਾਈਟ ਐਮਜੌਨ ‘ਤੇ ਵੱਖਰਾ ਪੇਜ਼ ਬਣਾਇਆ ਗਿਆ ਹੈ।
- - - - - - - - - Advertisement - - - - - - - - -