ਜੇਕਰ ਤੁਹਾਡੇ ਕੋਲ ਵੀ Xiomi Redmi ਨੋਟ 8 pro ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਇਸ ਸਮਾਰਟਫੋਨ 'ਚ ਲੇਟੇਸਟ MIUI 11 ਅਪਡੇਟ ਮਿਲਨੀ ਸ਼ੁਰੂ ਹੋ ਗਈ ਹੈ।ਇਸ ਅਪਡੇਟ ਵਿੱਚ ਤੁਹਾਨੂੰ ਵੀ ਓ ਵਾਈ-ਫਾਈ, ਐਪ ਡ੍ਰੌਅਰ ਅਤੇ ਨਵੇਂ ਐਪ ਆਇਕਨ ਦੀ ਸਹੂਲਤ ਮਿਲੇਗੀ।
ਇਸ ਦੇ ਨਾਲ ਹੀ ਨਵੇਂ ਨੋਟੀਫਿਕੇਸ਼ਨ ਸਾਊਂਡ, ਐਮਆਈ ਸ਼ੇਅਰ ਅਤੇ ਐਮਆਈ ਟਾਸਕ ਜਿਹੇ ਐਪ ਸ਼ਾਮਿਲ ਹਨ। ਵੈਸੇ ਇਹ ਅਪਡੇਟ Redmi K20 ਅਤੇ K20 pro'ਚ ਮਿਲਦਾ ਹੈ। MIUI 11 ਅਪਡੇਟ ਲਈ ਕੁੱਲ 602mb ਡਾਟਾ ਦੀ ਜ਼ਰੂਰਤ ਪਾਵੇਗੀ।

ਫੀਚਰਸ ਦੀ ਗੱਲ ਕਰੀਏ ਤਾਂ ਐਂਡਰਾਇਡ ਪਾਈ 9.0 ਬੇਸਡ  MIUI 10 Redmi ਨੋਟ 8 pro'ਚ ਉਪਲਬਧ ਹੋਵੇਗਾ। ਇਹ ਫੋਨ 6.53 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਦੇ ਨਾਲ ਆਇਆ ਹੈ। ਇਸ ਦਾ ਰੈਜ਼ੋਲਿਉਸ਼ਨ 1080x2340 ਪਿਕਸਲ ਹੈ। ਪ੍ਰਫੌਰਮੈਂਸ ਲਈ, ਇਸ ਵਿੱਚ ਇਕ ਮੀਡੀਆਟੇਕ ਹੈਲੀਓ G90T ਪ੍ਰੋਸੈਸਰ ਹੈ, ਇਹ ਪ੍ਰੋਸੈਸਰ ਖਾਸ ਮੋਬਾਇਲ ਗੇਮ ਪ੍ਰੇਮੀਆਂ ਨੂੰ ਸਮਰਪਿਤ ਹੈ।

ਪਾਵਰ ਲਈ, ਇਸ ਵਿਚ 4500 MAH ਦੀ ਬੈਟਰੀ ਹੈ ਜੋ 18 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ USB ਟਾਈਪ-ਸੀ ਪੋਰਟ ਉਪਲੱਬਧ ਹੈ। ਇਸ ਦੇ ਨਾਲ ਹੀ ਇਸ ਵਿੱਚ 3.5mm ਹੈੱਡਫੋਨ ਜੈਕ ਵੀ ਸ਼ਾਮਲ ਹੈ।


ਫੋਟੋਗ੍ਰਾਫੀ ਲਈ ਇੱਕ ਕੈਮਰਾ 64 ਮੈਗਾਪਿਕਸਲ ਦਾ ਦੂਜਾ, 8 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਦੂਜੇ ਦੋ ਕੈਮਰੇ 2-2 ਮੈਗਾਪਿਕਸਲ ਦੇ ਹਨ ਜਦਕਿ ਸੈਲਫੀ ਲਈ ਇਸ ਵਿਚ 20 ਮੈਗਾਪਿਕਸਲ ਦਾ ਕੈਮਰਾ ਹੈ।


ਕੀਮਤ ਦੀ ਗੱਲ ਕਰੀਏ ਤਾਂ Redmi ਨੋਟ 8 pro ਦੇ 6 Gb RAM ਅਤੇ 64 Gb ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ ਜਦੋਂ ਕਿ ਇਸ ਦੇ 6 Gb RAM ਦੇ ਨਾਲ 128 Gb ਦੇ ਵੇਰੀਐਂਟ ਦੀ ਕੀਮਤ 15,999 ਰੁਪਏ ਹੈ। ਇਸ ਤੋਂ ਇਲਾਵਾ ਇਸ ਦੇ 8 Gb RAM ਅਤੇ 128 ਸਟੋਰੇਜ ਵੇਰੀਐਂਟ ਦੀ ਕੀਮਤ 17,999 ਰੁਪਏ ਹੈ।