ਪਿਊਸ਼ ਪਾਂਡੇ
ਮੁੰਬਈ: ਅੱਜ ਰਿਲਾਇੰਸ ਇੰਡਸਟਰੀ ਮੋਸਟ ਅਵੇਟਡ ਸਸਤੇ JIO 5G ਫੋਨ ਨੂੰ ਲਾਂਚ ਕਰ ਸਕਦੀ ਹੈ। ਰਿਲਾਇੰਸ ਏਜੀਐਮ (Reliance AGM) 2021 'ਤੇ ਕੰਪਨੀ 5ਜੀ ਰੋਲਆਊਟ ਪਲਾਨ ਦਾ ਐਲਾਨ ਵੀ ਕਰ ਸਕਦੀ ਹੈ। ਖਬਰਾਂ ਅਨੁਸਾਰ, ਇਹ ਵੀ ਹੈ ਕਿ ਕੰਪਨੀ ਆਪਣਾ ਕਿਫਾਇਤੀ ਲੈਪਟਾਪ ਵੀ ਇਸ ਸਲਾਨਾ ਆਮ ਸਭਾ ਵਿੱਚ ਪੇਸ਼ ਕਰ ਸਕਦੀ ਹੈ, ਜਿਸਦਾ ਨਾਮ ਜੀਓਬੁੱਕ (JioBook) ਹੋਵੇਗਾ।
ਵਰਚੁਅਲ ਹੋਵੇਗਾ ਈਵੈਂਟ
ਏਜੀਐਮ ਰਿਲਾਇੰਸ ਇੰਡਸਟਰੀਜ਼ ਦੀ 44 ਵੀਂ ਸਲਾਨਾ ਆਮ ਬੈਠਕ (ਏਜੀਐਮ) ਅੱਜ ਦੁਪਹਿਰ 2 ਵਜੇ ਸ਼ੁਰੂ ਹੋਵੇਗੀ, ਜਿਸ ਦੀ ਜਾਣਕਾਰੀ ਖੁਦ ਕੰਪਨੀ ਵੱਲੋਂ ਦਿੱਤੀ ਗਈ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਏਜੀਐਮ ਦਾ ਸਿੱਧਾ ਪ੍ਰਸਾਰਣ ਰਿਲਾਇੰਸ ਦੇ ਸਾਰੇ ਹਿੱਸੇਦਾਰਾਂ ਲਈ ਜੀਓਮੀਟ (JioMeet) ਦੁਆਰਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਇਸ ਈਵੈਂਟ ਨੂੰ ਯੂਟਿਊਬ 'ਤੇ ਵੀ ਆਮ ਲੋਕਾਂ ਲਈ ਲਾਈਵ ਸਟ੍ਰੀਮ ਕੀਤਾ ਜਾ ਸਕਦਾ ਹੈ। ਜੀਓ 5ਜੀ ਫੋਨ ਏਜੀਐਮ ਦੌਰਾਨ ਐਲਾਨਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਸਮਾਰਟਫੋਨ 'ਤੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਹੈ। ਦਰਅਸਲ ਇਹ ਫੋਨ ਦਸੰਬਰ ਤੱਕ ਲਾਂਚ ਕੀਤਾ ਜਾਣਾ ਸੀ।
ਓਪਰੇਟਿੰਗ ਸਿਸਟਮ ਬਣਾਉਣ ਦੀ ਯੋਜਨਾ
ਤੁਹਾਨੂੰ ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਦੀ ਕੰਪਨੀ ਜਿਓ ਨੂੰ ਪਿਛਲੇ ਸਾਲ ਜੁਲਾਈ ਵਿੱਚ ਗੂਗਲ ਤੋਂ 33,737 ਕਰੋੜ ਦਾ ਨਿਵੇਸ਼ ਮਿਲਿਆ ਸੀ। ਇਸ ਸੌਦੇ ਵਿੱਚ 4ਜੀ ਅਤੇ 5ਜੀ ਫੋਨਾਂ ਲਈ ਐਂਡਰਾਇਡ ਅਧਾਰਤ ਓਪਰੇਟਿੰਗ ਸਿਸਟਮ ਬਣਾਉਣ ਦੀ ਯੋਜਨਾ ਸ਼ਾਮਲ ਹੈ। ਇਸ ਓਪਰੇਟਿੰਗ ਸਿਸਟਮ ਨੂੰ JioOS ਕਿਹਾ ਜਾ ਸਕਦਾ ਹੈ। ਫਿਲਹਾਲ Jio 5G ਫੋਨ ਦੀ ਸਪੈਸੀਫਿਕੇਸ਼ਨ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ ਇਹ ਜਿਆਦਾਤਰ ਐਂਟ੍ਰੀ ਲੈਵਲ ਦਾ ਹਾਰਡਵੇਅਰ ਹੋ ਸਕਦਾ ਹੈ।
5 ਜੀ ਨੈੱਟਵਰਕ ਦਾ ਹੋ ਸਕਦਾ ਹੈ ਐਲਾਨ
ਜਿਓ 5ਜੀ (Jio 5G) ਫੋਨ ਤੋਂ ਇਲਾਵਾ, ਇਸ ਮਹੀਨੇ ਰਿਲਾਇੰਸ ਏਜੀਐਮ ਦੇ ਦੌਰਾਨ ਜੀਓ 5ਜੀ ਨੈੱਟਵਰਕ ਦੇ ਰੋਲਆਉਟ ਨਾਲ ਸਬੰਧਤ ਇੱਕ ਵੱਡਾ ਐਲਾਨ ਵੀ ਕੀਤਾ ਜਾ ਸਕਦਾ ਹੈ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਦਸੰਬਰ ਵਿਚ ਖੁਲਾਸਾ ਕੀਤਾ ਸੀ ਕਿ ਜੀਓ 5ਜੀ ਸੇਵਾ ਭਾਰਤ ਵਿਚ 2021 ਦੇ ਦੂਜੇ ਅੱਧ ਤੋਂ ਸ਼ੁਰੂ ਹੋਵੇਗੀ। ਟੈਲੀਕਾਮ ਕੰਪਨੀ ਅਗਲੀ ਪੀੜ੍ਹੀ ਦੇ ਨੈਟਵਰਕ ਦੇ ਜਨਤਕ ਰੋਲਆਉਟ ਤੋਂ ਪਹਿਲਾਂ ਕੁਆਲਕਾਮ ਕੰਪਨੀ ਨਾਲ ਟੈਸਟ ਕਰਨ 'ਤੇ ਕੰਮ ਕਰ ਰਹੀ ਹੈ।
ਜੀਓਬੁੱਕ ਵੀ ਹੋ ਸਕਦੀ ਲਾਂਚ
ਏਜੀਐਮ ਦੌਰਾਨ, ਕੰਪਨੀ ਆਪਣੇ ਘੱਟ ਲਾਗਤ ਵਾਲੇ ਲੈਪਟਾਪ ਨਾਲ ਜੁੜੀ ਜਾਣਕਾਰੀ ਵੀ ਸਾਂਝੀ ਕਰ ਸਕਦੀ ਹੈ, ਜਿਸਦਾ ਨਾਮ JioBook ਹੋ ਸਕਦਾ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ 4ਜੀ ਐਲਟੀਈ ਕਨੈਕਟੀਵਿਟੀ ਦੇ ਨਾਲ ਆਵੇਗਾ ਤੇ ਐਂਡਰਾਇਡ ਬੇਸਡ JioOS 'ਤੇ ਕੰਮ ਕਰੇਗਾ।
Reliance AGM 2021: 5G ਨੈੱਟਵਰਕ ਦਾ ਹੋ ਸਕਦਾ ਐਲਾਨ, ਇਨ੍ਹਾਂ ਉਤਪਾਦਾਂ ’ਤੋਂ ਵੀ ਉੱਠੇਗਾ ਪਰਦਾ
ਏਬੀਪੀ ਸਾਂਝਾ
Updated at:
24 Jun 2021 11:53 AM (IST)
ਅੱਜ ਰਿਲਾਇੰਸ ਇੰਡਸਟਰੀ ਮੋਸਟ ਅਵੇਟਡ ਸਸਤੇ JIO 5G ਫੋਨ ਨੂੰ ਲਾਂਚ ਕਰ ਸਕਦੀ ਹੈ। ਰਿਲਾਇੰਸ ਏਜੀਐਮ (Reliance AGM) 2021 'ਤੇ ਕੰਪਨੀ 5ਜੀ ਰੋਲਆਊਟ ਪਲਾਨ ਦਾ ਐਲਾਨ ਵੀ ਕਰ ਸਕਦੀ ਹੈ। ਖਬਰਾਂ ਅਨੁਸਾਰ, ਇਹ ਵੀ ਹੈ ਕਿ ਕੰਪਨੀ ਆਪਣਾ ਕਿਫਾਇਤੀ ਲੈਪਟਾਪ ਵੀ ਇਸ ਸਲਾਨਾ ਆਮ ਸਭਾ ਵਿੱਚ ਪੇਸ਼ ਕਰ ਸਕਦੀ ਹੈ, ਜਿਸਦਾ ਨਾਮ ਜੀਓਬੁੱਕ (JioBook) ਹੋਵੇਗਾ।
ambani
NEXT
PREV
Published at:
24 Jun 2021 11:53 AM (IST)
- - - - - - - - - Advertisement - - - - - - - - -