Jio 6th Anniversary Sale Offer: ਟੈਲੀਕਾਮ ਸੈਕਟਰ ਦੀ ਦਿੱਗਜ ਕੰਪਨੀ ਰਿਲਾਇੰਸ ਜਿਓ ਨੇ ਆਪਣੀ 6ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਪਣੇ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। Jio ਗਾਹਕ ਕੰਪਨੀ ਦੇ 2,999 ਰੁਪਏ ਦੇ ਸਾਲਾਨਾ ਰੀਚਾਰਜ ਪਲਾਨ 'ਚ 6 ਤਰ੍ਹਾਂ ਦੇ ਫਾਇਦੇ ਲੈ ਸਕਣਗੇ। ਜਿਓ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰਿਲਾਇੰਸ ਜੀਓ 2,999 ਰੁਪਏ ਦੇ ਪਲਾਨ ਵਿੱਚ ਗਾਹਕਾਂ ਨੂੰ 6 ਵੱਖ-ਵੱਖ ਲਾਭ ਦੇ ਰਿਹਾ ਹੈ, ਜਿਸ ਵਿੱਚ ਵਾਧੂ ਡੇਟਾ, ਯਾਤਰਾ, ਸਿਹਤ, ਫੈਸ਼ਨ, ਮਨੋਰੰਜਨ ਵਰਗੀਆਂ ਸ਼੍ਰੇਣੀਆਂ ਹਨ।
ਇਹ ਆਫਰ 3 ਸਤੰਬਰ 2022 ਤੋਂ ਸ਼ੁਰੂ ਹੋਇਆ ਹੈ। ਆਓ ਜਾਣਦੇ ਹਾਂ ਇਹ ਆਫਰ ਕੀ ਹਨ ਅਤੇ ਤੁਸੀਂ ਇਸ ਦਾ ਫਾਇਦਾ ਕਿਵੇਂ ਲੈ ਸਕਦੇ ਹੋ... ਇਸ 'ਚ ਗਾਹਕਾਂ ਨੂੰ ਵਾਧੂ 75GB ਹਾਈ-ਸਪੀਡ ਡਾਟਾ ਦਿੱਤਾ ਜਾਂਦਾ ਹੈ। ਨਾਲ ਹੀ, ਇਸ ਵਿੱਚ ਯਾਤਰਾ ਲਾਭ ਵਜੋਂ Ixigo ਕੂਪਨ ਮਿਲ ਰਿਹਾ ਹੈ, ਜਿਸ ਤੋਂ 4500 ਰੁਪਏ ਅਤੇ ਇਸ ਤੋਂ ਵੱਧ ਦੀ ਕੀਮਤ 'ਤੇ 750 ਰੁਪਏ ਦੀ ਛੋਟ ਮਿਲ ਸਕਦੀ ਹੈ।
ਸਿਹਤ ਲਾਭ ਵਜੋਂ, ਇਸ ਵਿੱਚ ਘੱਟੋ-ਘੱਟ 750 ਰੁਪਏ ਦੀ ਛੋਟ ਦੇਣ ਵਾਲੇ Netmeds ਕੂਪਨ ਉਪਲਬਧ ਹੋਣਗੇ। (ਹਰੇਕ 25% ਦੀ ਛੂਟ ਵਾਲੇ 3 ਡਿਸਕਾਊਂਟ ਕੂਪਨ - 1000 ਰੁਪਏ ਅਤੇ ਇਸ ਤੋਂ ਵੱਧ ਦੀ ਖਰੀਦ 'ਤੇ ਲਾਗੂ)।
ਤੁਹਾਨੂੰ ਫੈਸ਼ਨ ਕੂਪਨ ਵੀ ਮਿਲਣਗੇ...ਫੈਸ਼ਨ ਲਾਭ ਵਜੋਂ, ਗਾਹਕਾਂ ਨੂੰ AJIO ਕੂਪਨ ਮਿਲਣਗੇ ਜੋ 2990 ਰੁਪਏ ਅਤੇ ਇਸ ਤੋਂ ਵੱਧ ਦੀ ਖਰੀਦਦਾਰੀ 'ਤੇ 750 ਰੁਪਏ ਤੱਕ ਦੀ ਛੋਟ ਦੀ ਪੇਸ਼ਕਸ਼ ਕਰਦੇ ਹਨ।
ਮਨੋਰੰਜਨ ਲਾਭ ਵਜੋਂ, ਗਾਹਕਾਂ ਨੂੰ Jio Saavn Pro ਦੇ 6 ਮਹੀਨਿਆਂ ਦੇ ਪੈਕ 'ਤੇ 50% ਦੀ ਛੋਟ ਮਿਲੇਗੀ।
ਇਲੈਕਟ੍ਰਾਨਿਕਸ ਲਾਭ ਵਜੋਂ, ਗਾਹਕਾਂ ਨੂੰ ਰਿਲਾਇੰਸ ਡਿਜੀਟਲ ਤੋਂ 500 ਰੁਪਏ ਦਾ ਕੂਪਨ ਦਿੱਤਾ ਜਾਵੇਗਾ, ਜੋ 5000 ਰੁਪਏ ਤੋਂ ਵੱਧ ਦੀ ਖਰੀਦਦਾਰੀ 'ਤੇ ਲਾਗੂ ਹੋਵੇਗਾ।
2,999 ਰੁਪਏ ਦੇ ਪ੍ਰੀਪੇਡ ਪਲਾਨ ਨਾਲ ਤੁਹਾਡੇ Jio ਨੰਬਰ ਨੂੰ ਰੀਚਾਰਜ ਕਰਨ ਤੋਂ ਬਾਅਦ, ਸਾਰੇ ਵਾਊਚਰ ਅਤੇ ਕੂਪਨ MyJio ਐਪ ਵਿੱਚ ਤੁਹਾਡੇ ਨਿੱਜੀ ਖਾਤੇ ਦੇ 'ਮਾਈ ਕੂਪਨ' ਸੈਕਸ਼ਨ ਵਿੱਚ ਚਲੇ ਜਾਣਗੇ। ਇੱਥੋਂ ਤੁਸੀਂ ਜਦੋਂ ਚਾਹੋ ਇਨ੍ਹਾਂ ਕੂਪਨਾਂ ਨੂੰ ਰੀਡੀਮ ਕਰ ਸਕਦੇ ਹੋ।