ਨਵੀਂ ਦਿੱਲੀ: ਰਿਲਾਇੰਸ ਜੀਓ ਦੀ ਫਾਈਬਰ ਸਰਵਿਸ ਸ਼ੁਰੂ ਹੋਣ ‘ਚ ਹੁਣ ਕੁਝ ਹੀ ਦਿਨ ਬਾਕੀ ਰਹੀ ਗਏ ਹਨ। ਪੰਜ ਸਤੰਬਰ ਤੋਂ ਜੀਓ ਫਾਈਬਰ ਸਰਵਿਸ ਸ਼ੁਰੂ ਹੋ ਰਹੀ ਹੈ ਜਿਸ ਲਈ 700 ਰੁਪਏ ਤੋਂ ਲੈ ਕੇ 1000 ਰੁਪਏ ਤਕ ਦੇ ਪਲਾਨ ਰੱਖੇ ਗਏ ਹਨ। ਜਦਕਿ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਫਰੀ ਐਲਈਡੀ ਟੀਵੀ ਤੇ 4K ਰਿਜੋਲੂਸ਼ਨ ਵਾਲੇ ਸੈਟਅੱਪ ਬਾਕਸ ਦਾ ਹੈ।

ਕੰਪਨੀ ਨੇ ਆਪਣੀ ਸਾਲਾਨਾ ਮੀਟਿੰਗ ‘ਚ ਸਾਫ਼ ਕੀਤਾ ਸੀ ਕਿ ਫਾਈਬਰ ਸਰਵਿਸ ‘ਚ ਘੱਟ ਤੋਂ ਘੱਟ 100mbps ਦੀ ਸਪੀਡ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਦੇ ਸਭ ਤੋਂ ਸਸਤੇ ਪਲਾਨ ਲਈ ਯੂਜ਼ਰਸ ਨੂੰ 700 ਰੁਪਏ ਦਾ ਪਲਾਨ ਦਿੱਤਾ ਜਾ ਰਿਹਾ ਹੈ। ਰਿਲਾਇੰਸ ਆਪਣੀ ਫਾਈਬਰ ਸਰਵਿਸ ‘ਚ ਯੂਜ਼ਰਸ ਨੂੰ ਐਲਈਡੀ ਟੀਵੀ ਨਾਲ ਬ੍ਰਾਡਬੈਂਡ ਤੇ ਲੈਂਡਲਾਈਨ ਦਾ ਕਨੈਕਸ਼ਨ ਵੀ ਦੇਵੇਗਾ।

ਫਰੀ ਐਲਈਡੀ ਟੀਵੀ ਲਈ ਯੂਜ਼ਰਸ ਨੂੰ ਜੀਓ ਫਾਈਬਰ ਦੇ ਸਾਲਾਨਾ ਪੈਕ ਦਾ ਸਬਸਕ੍ਰਿਪਸ਼ਨ ਲੈਣਾ ਪਵੇਗਾ। ਜੀਓ ਦੇ ਸਲਾਨਾ ਪੈਕ ਦਾ ਨਾਂ ਜੀ-ਫਾਰਐਵਰ ਪਲਾਨ ਹੋ ਸਕਦਾ ਹੈ। ਇਸ ਨੂੰ ਕੰਪਨੀ ਦੇ ਤਿੰਨ ਸਾਲ ਪੂਰਾ ਹੋਣ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਜੀਓ ਨੇ ਫਾਈਬਰ ਸਰਵਿਸ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਹ ਗੱਲ ਸਾਫ਼ ਹੈ ਕਿ ਫਰੀ ਐਲਈਡੀ ਲਈ ਯੂਜ਼ਰਸ ਨੂੰ ਸਾਲਾਨਾ ਪਲਾਨ ਦੀ ਕੀਮਤ ਦਾ ਭੁਗਤਾਨ ਕਰਨਾ ਪਵੇਗਾ।