ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ‘ਚ 10 ਪ੍ਰਤੀਸ਼ਤ ਹਿੱਸੇਦਾਰੀ ਖਰੀਦਣਾ ਚਾਹੁੰਦੀ ਹੈ। ਫੇਸਬੁੱਕ ਰਿਲਾਇੰਸ ਜੀਓ ਨਾਲ ਕਈ ਬਿਲੀਅਨ ਡਾਲਰ ਦੀ ਹਿੱਸੇਦਾਰੀ ਲਈ ਗੱਲਬਾਤ ਕਰ ਰਹੀ ਹੈ।

ਇੱਕ ਰਿਪੋਰਟ ਮੁਤਾਬਕ ਜੀਓ ਦੀ ਮਾਰਕੀਟ ਕੀਮਤ 5 ਹਜ਼ਾਰ ਤੋਂ 5350 ਕਰੋੜ ਹੈ ਜਿਸ ਵਿੱਚੋਂ ਫੇਸਬੁੱਕ 6.5 ਤੋਂ 7 ਬਿਲੀਅਨ ਡਾਲਰ ਦੀ ਹਿੱਸੇਦਾਰੀ ਖਰੀਦਣਾ ਚਾਹੁੰਦਾ ਹੈ। ਖਬਰਾਂ ਮੁਤਾਬਕ ਜੀਓ ਦੇ ਗੂਗਲ ਦੇ ਨਾਲ ਹਿੱਸੇਦਾਰੀ ਦੀ ਵੀ ਚਰਚਾ ਹੈ। ਹਾਲਾਂਕਿ ਇਸ ਬਾਰੇ ਜੀਓ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।

ਦੱਸ ਦੇਈਏ ਕਿ ਰਿਲਾਇੰਸ ਜਿਓ 2015 ਵਿੱਚ ਮਾਰਕੀਟ ਵਿੱਚ ਆਈ ਸੀ। ਇਸ ਸਾਲ ਜਨਵਰੀ ਤੱਕ ਇਸ ਦੇ ਗਾਹਕ 25 ਕਰੋੜ ਨੂੰ ਪਾਰ ਕਰ ਗਏ ਹਨ। ਇਸ ਦੇ ਨਾਲ ਹੀ ਜੀਓ ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣ ਗਈ ਹੈ। ਜੀਓ ਦੀਆਂ ਹੋਰ ਯੋਜਨਾਵਾਂ ਵੀ ਜੀਓ ਟੀਵੀ, ਜੀਓ ਸਿਨੇਮਾ, ਜੀਓ ਨਿਊਜ਼, ਜੀਓ ਸਾਵਨ ਵਰਗੇ ਕਾਫ਼ੀ ਮਸ਼ਹੂਰ ਹਨ।